ਪੰਜਾਬ ਪਹੁੰਚੇ ਯੋਗੀ ਆਦਿਤਿਆਨਾਥ ਨੇ ਕਿਹਾ ਭਾਜਪਾ ਨੂੰ ਮੌਕਾ ਦਿਓ, 48 ਘੰਟਿਆਂ ‘ਚ ਪੰਜਾਬ ਹੋ ਜਾਵੇਗਾ ਮਾਫੀਆ ਮੁਕਤ

ਪੰਜਾਬ ਪਹੁੰਚੇ ਯੋਗੀ ਆਦਿਤਿਆਨਾਥ ਨੇ ਕਿਹਾ ਭਾਜਪਾ ਨੂੰ ਮੌਕਾ ਦਿਓ, 48 ਘੰਟਿਆਂ ‘ਚ ਪੰਜਾਬ ਹੋ ਜਾਵੇਗਾ ਮਾਫੀਆ ਮੁਕਤ

ਯੋਗੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੂੰ 400 ਪਾਰ ਕਰਨ ਦਾ ਨਾਅਰਾ ਸੁਣ ਕੇ ਚੱਕਰ ਆ ਜਾਂਦੇ ਹਨ, ਕਿਉਂਕਿ ਉਹ ਇੰਨੀਆਂ ਸੀਟਾਂ ‘ਤੇ ਚੋਣ ਨਹੀਂ ਲੜ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਅਤੇ ‘ਆਪ’ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ।

ਪੰਜਾਬ ਅਤੇ ਪੂਰੇ ਦੇਸ਼ ਵਿਚ ਹੁਣ ਚੋਣ ਪ੍ਰਚਾਰ ਥਮ ਗਿਆ ਹੈ। ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਆਖਰੀ ਰੈਲੀ ਕੀਤੀ। ਯੋਗੀ ਨੇ ਲੋਕਾਂ ਨੂੰ ਕਿਹਾ ਕਿ ਉਹ ਬਿੱਟੂ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਣ, ਮੈਂ ਯੂਪੀ ਦਾ ਬੁਲਡੋਜ਼ਰ ਪੰਜਾਬ ਵਿੱਚ ਭੇਜਾਂਗਾ, ਤਾਂ ਜੋ ਇੱਥੇ ਵੀ ਮਾਫੀਆ ਨੂੰ ਕੁਚਲਿਆ ਜਾ ਸਕੇ, ਜਿਵੇਂ ਯੂਪੀ ਵਿੱਚ ਕੁਚਲਿਆ ਗਿਆ ਹੈ। ਯੂਪੀ ਵਿੱਚ ਹੁਣ ਕੋਈ ਮਾਫੀਆ ਨਹੀਂ ਹੈ, ਹਰ ਕੋਈ ਮਿੱਟੀ ਵਿੱਚ ਮਿਲ ਗਿਆ ਹੈ। ਉਥੇ 25 ਕਰੋੜ ਦੀ ਆਬਾਦੀ ‘ਚ ਸਭ ਕੁਝ ਚੰਗਾ ਹੈ।

ਯੋਗੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਸਾਲ 2027 ਵਿੱਚ ਭਾਜਪਾ ਦੀ ਹੀ ਬਣੇਗੀ। ਭਾਜਪਾ ਨੂੰ ਇੱਕ ਮੌਕਾ ਦਿਓ, 48 ਘੰਟਿਆਂ ਵਿੱਚ ਪੰਜਾਬ ਨੂੰ ਮਾਫੀਆ ਰਾਜ ਤੋਂ ਮੁਕਤ ਕਰ ਦੇਵਾਂਗੇ। ਯੋਗੀ ਨੇ ਸ਼੍ਰੀ ਰਾਮ ਮੰਦਰ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ, ਵੀਰ ਬਾਲ ਦਿਵਸ ਸਮੇਤ ਮੋਦੀ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।

ਯੋਗੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੂੰ 400 ਪਾਰ ਕਰਨ ਦਾ ਨਾਅਰਾ ਸੁਣ ਕੇ ਚੱਕਰ ਆ ਜਾਂਦੇ ਹਨ, ਕਿਉਂਕਿ ਉਹ ਇੰਨੀਆਂ ਸੀਟਾਂ ‘ਤੇ ਚੋਣ ਨਹੀਂ ਲੜ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਅਤੇ ‘ਆਪ’ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ‘ਆਪ’ ਦੇਸ਼ ਦੀ ਪਹਿਲੀ ਪਾਰਟੀ ਹੈ ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜਦੋਂ ਕਿ ਇਸ ਦੇ ਕਈ ਆਗੂ ਭ੍ਰਿਸ਼ਟਾਚਾਰ ਕਾਰਨ ਜਾਂ ਤਾਂ ਜੇਲ੍ਹ ਵਿੱਚ ਹਨ ਜਾਂ ਜ਼ਮਾਨਤ ’ਤੇ ਹਨ। ਇਨ੍ਹਾਂ ਨੇ ਪੰਜਾਬ ਨੂੰ ਤਰਸਯੋਗ ਬਣਾ ਦਿੱਤਾ ਹੈ। ਮਾਫੀਆ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਕਾਨੂੰਨ ਵਿਵਸਥਾ ਕਮਜ਼ੋਰ ਹੈ। ਯੋਗੀ ਨੇ ਕਿਹਾ ਕਿ ਪੰਜਾਬ ਕਿਸੇ ਸਮੇਂ ਦੇਸ਼ ਦੀ ਸੁਰੱਖਿਆ ‘ਚ ਮੋਹਰੀ ਰਿਹਾ ਹੈ, ਪਰ ਹੁਣ ਕਾਂਗਰਸ ਅਤੇ ‘ਆਪ’ ਪੰਜਾਬ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਇੱਥੋਂ ਦੀ ਜਵਾਨੀ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਹੈ।