- ਅੰਤਰਰਾਸ਼ਟਰੀ
- No Comment
ਐਲੋਨ ਮਸਕ ਫਿਰ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡ ਕੇ ਸਿਖਰ ‘ਤੇ ਪਹੁੰਚਿਆ
4 ਮਹੀਨੇ ਪਹਿਲੇ ਨੰਬਰ ‘ਤੇ ਰਿਹਾ ਅਰਨੌਲਟ ਹੁਣ ਤੀਜੇ ਨੰਬਰ ‘ਤੇ ਆ ਗਿਆ ਹੈ। ਉਥੇ ਹੀ ਜੈਫ ਬੇਜੋਸ 16.73 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਦੂਜੇ ਸਥਾਨ ‘ਤੇ ਹਨ।
ਐਲੋਨ ਮਸਕ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਬੰਦਿਆਂ ਵਿਚ ਕੀਤੀ ਜਾਂਦੀ ਹੈ। ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਉਹ ਫਰਾਂਸੀਸੀ ਅਰਬਪਤੀ ਅਤੇ ਲੁਈਸ ਵਿਟਨ ਮੋਏਟ ਹੈਨਸੀ (LVMH) ਦੇ ਸੀਈਓ ਬਰਨਾਰਡ ਅਰਨੌਲਟ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅੱਪ x.AI ਦੇ ਕਾਰਨ ਮਸਕ ਦੀ ਕੁੱਲ ਜਾਇਦਾਦ ਵਿੱਚ ਵਾਧਾ ਹੋਇਆ ਹੈ, ਜਿਸ ਨੇ $18 ਬਿਲੀਅਨ (1.50 ਲੱਖ ਕਰੋੜ ਰੁਪਏ) ਦੇ ਪ੍ਰੀ-ਮਨੀ ਮੁੱਲਾਂਕਣ ‘ਤੇ $6 ਬਿਲੀਅਨ (ਰੁਪਏ 50 ਹਜ਼ਾਰ ਕਰੋੜ) ਇਕੱਠੇ ਕੀਤੇ ਹਨ। ਐਲੋਨ ਮਸਕ ਨੇ ਇਸ AI ਕੰਪਨੀ ਨੂੰ 9 ਮਾਰਚ 2023 ਨੂੰ ਬਣਾਇਆ ਸੀ।
ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਐਲੋਨ ਮਸਕ ਦੀ ਕੁੱਲ ਜਾਇਦਾਦ $209.7 ਬਿਲੀਅਨ (ਲਗਭਗ 17.48 ਲੱਖ ਕਰੋੜ ਰੁਪਏ) ਹੈ, ਜਦੋਂ ਕਿ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਹੁਣ $200.7 ਬਿਲੀਅਨ (ਲਗਭਗ 16.61 ਲੱਖ ਕਰੋੜ ਰੁਪਏ) ਹੈ। 4 ਮਹੀਨੇ ਪਹਿਲੇ ਨੰਬਰ ‘ਤੇ ਰਿਹਾ ਅਰਨੌਲਟ ਹੁਣ ਤੀਜੇ ਨੰਬਰ ‘ਤੇ ਆ ਗਿਆ ਹੈ। ਉਥੇ ਹੀ ਜੈਫ ਬੇਜੋਸ 16.73 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਦੂਜੇ ਸਥਾਨ ‘ਤੇ ਹਨ। ਇਸ ਸੂਚੀ ਵਿੱਚ ਭਾਰਤ ਦਾ ਕੋਈ ਵੀ ਅਰਬਪਤੀ ਸਿਖਰਲੇ ਦਸਾਂ ਵਿੱਚ ਸ਼ਾਮਲ ਨਹੀਂ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 113.5 ਅਰਬ ਡਾਲਰ (ਲਗਭਗ 9.46 ਲੱਖ ਕਰੋੜ ਰੁਪਏ) ਦੀ ਸੰਪਤੀ ਨਾਲ 11ਵੇਂ ਸਥਾਨ ‘ਤੇ ਹਨ। ਜਦਕਿ ਗੌਤਮ ਅਡਾਨੀ ਇਸ ਸੂਚੀ ‘ਚ 18ਵੇਂ ਨੰਬਰ ‘ਤੇ ਹੈ। ਉਸ ਦੀ ਕੁੱਲ ਜਾਇਦਾਦ 86.3 ਬਿਲੀਅਨ ਡਾਲਰ (7.19 ਲੱਖ ਕਰੋੜ ਰੁਪਏ) ਹੈ।