ਵੈਸ਼ਨੋ ਦੇਵੀ ਤੋਂ ਬਾਅਦ ਸ਼ਿਰਡੀ ਪਹੁੰਚੇ ਸ਼ਾਹਰੁਖ ਖਾਨ, ਬੇਟੀ ਸੁਹਾਨਾ ਖਾਨ ਨਾਲ ਕੀਤੇ ਬਾਬਾ ਦੇ ਦਰਸ਼ਨ, ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਲਿਆ ਆਸ਼ੀਰਵਾਦ

ਵੈਸ਼ਨੋ ਦੇਵੀ ਤੋਂ ਬਾਅਦ ਸ਼ਿਰਡੀ ਪਹੁੰਚੇ ਸ਼ਾਹਰੁਖ ਖਾਨ, ਬੇਟੀ ਸੁਹਾਨਾ ਖਾਨ ਨਾਲ ਕੀਤੇ ਬਾਬਾ ਦੇ ਦਰਸ਼ਨ, ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਲਿਆ ਆਸ਼ੀਰਵਾਦ

ਸ਼ਿਰਡੀ ਸਾਈਂ ਬਾਬਾ ਦਾ ਨਿਵਾਸ ਹੈ, ਸ਼ਾਹਰੁਖ ਨੂੰ ਇੱਥੇ ਸਖ਼ਤ ਸੁਰੱਖਿਆ ‘ਚ ਦੇਖਿਆ ਗਿਆ। ਅਦਾਕਾਰ ਨੂੰ ਬੇਟੀ ਸੁਹਾਨਾ ਖਾਨ ਅਤੇ ਮੈਨੇਜਰ ਪੂਜਾ ਡਡਲਾਨੀ ਨਾਲ ਆਰਤੀ ਕਰਦੇ ਦੇਖਿਆ ਗਿਆ।

ਸ਼ਾਹਰੁਖ ਖਾਨ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ, ਸ਼ਾਹਰੁਖ ਦੀ ਇਕ ਤੋਂ ਬਾਅਦ ਇਕ ਫ਼ਿਲਮਾਂ ਹਿੱਟ ਹੋ ਰਹੀਆ ਹਨ। ਵੀਰਵਾਰ ਨੂੰ ਸ਼ਾਹਰੁਖ ਸ਼ਿਰਡੀ ਸਾਈਂ ਬਾਬਾ ਪਹੁੰਚੇ। ਸ਼ਾਹਰੁਖ ਦੇ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਅਤੇ ਮੈਨੇਜਰ ਪੂਜਾ ਡਡਲਾਨੀ ਵੀ ਨਜ਼ਰ ਆਈਆਂ। ਇਹ ਇਕ ਸਾਲ ‘ਚ ਚੌਥੀ ਵਾਰ ਹੈ, ਜਦੋਂ ਸ਼ਾਹਰੁਖ ਮੰਦਰ ‘ਚ ਆਸ਼ੀਰਵਾਦ ਲੈਣ ਗਏ ਹਨ।

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਅਜਿਹੇ ‘ਚ ਅਦਾਕਾਰ ਭਗਵਾਨ ਤੋਂ ਅਸ਼ੀਰਵਾਦ ਲੈਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਸ਼ਾਹਰੁਖ ਖਾਨ ਮੰਗਲਵਾਰ ਨੂੰ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਸਨ, ਹੁਣ ਸ਼ਾਹਰੁਖ ਸਾਈਂ ਬਾਬਾ ਦਾ ਅਸ਼ੀਰਵਾਦ ਲੈਣ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਿਰਡੀ ਸਾਈਂ ਬਾਬਾ ਦਾ ਨਿਵਾਸ ਹੈ। ਸ਼ਾਹਰੁਖ ਨੂੰ ਇੱਥੇ ਸਖ਼ਤ ਸੁਰੱਖਿਆ ‘ਚ ਦੇਖਿਆ ਗਿਆ। ਅਦਾਕਾਰ ਨੂੰ ਬੇਟੀ ਸੁਹਾਨਾ ਖਾਨ ਅਤੇ ਮੈਨੇਜਰ ਪੂਜਾ ਡਡਲਾਨੀ ਨਾਲ ਆਰਤੀ ਕਰਦੇ ਦੇਖਿਆ ਗਿਆ। ਸ਼ਾਹਰੁਖ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਬੇਟੀ ਸੁਹਾਨਾ ਨੇ ਸਲਵਾਰ ਸੂਟ ਪਾਇਆ ਹੋਇਆ ਸੀ।

ਕੁਝ ਸਮਾਂ ਪਹਿਲਾਂ ਫਿਲਮ ‘ਡੰਕੀ’ ਦੀ ਸ਼ੂਟਿੰਗ ਪੂਰੀ ਕਰਕੇ ਸ਼ਾਹਰੁਖ ਵੀ ਮੱਕਾ ਪਹੁੰਚੇ ਸਨ। ਉਸ ਨੇ ਉਥੇ ਇਸਲਾਮਿਕ ਤੀਰਥ ਯਾਤਰਾ ਉਮਰਾਹ ਕੀਤੀ ਸੀ। ਫੋਟੋ ਸ਼ੇਅਰ ਕਰਦੇ ਹੋਏ ਸਾਊਦੀ ਅਰਬ ਦੇ ਇਕ ਪੱਤਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸ਼ਾਹਰੁਖ ਨੇ ਮੱਕਾ ਪਹੁੰਚ ਕੇ ਉਮਰਾਹ ਕੀਤਾ ਹੈ।

ਸ਼ਾਹਰੁਖ ਖਾਨ ਸਟਾਰਰ ਫਿਲਮ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਵਿੱਕੀ ਕੌਸ਼ਲ, ਬੋਮਨ ਇਰਾਨੀ ਅਤੇ ਤਾਪਸੀ ਪੰਨੂ ਵੀ ਮੁੱਖ ਭੂਮਿਕਾਵਾਂ ‘ਚ ਹਨ। ‘ਡੰਕੀ’ ਉਨ੍ਹਾਂ ਭਾਰਤੀਆਂ ‘ਤੇ ਆਧਾਰਿਤ ਹੈ, ਜੋ ਵਿਦੇਸ਼ ਜਾ ਕੇ ਬਿਹਤਰ ਜ਼ਿੰਦਗੀ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿੰਗ ਖਾਨ ਦੋ ਦਿਨ ਪਹਿਲਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਲਈ ਮਾਂ ਤੋਂ ਆਸ਼ੀਰਵਾਦ ਮੰਗਿਆ ਸੀ। ਫਿਲਮ ‘ਡੰਕੀ’’ ਡਾਇਰੈਕਟਰ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਕਰੀਬ 120 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ, ਜੋ 21 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।