ਮਣੀਪੁਰ ਹਿੰਸਾ ਅਤੇ ਔਰਤਾਂ ‘ਤੇ ਜ਼ੁਲਮ ਦੇ ਵਿਰੋਧ ‘ਚ ਅੱਜ ਵਾਲਮੀਕਿ ਤੇ ਈਸਾਈ ਭਾਈਚਾਰਾ ਕਰੇਗਾ ‘ਪੰਜਾਬ ਬੰਦ’

ਮਣੀਪੁਰ ਹਿੰਸਾ ਅਤੇ ਔਰਤਾਂ ‘ਤੇ ਜ਼ੁਲਮ ਦੇ ਵਿਰੋਧ ‘ਚ ਅੱਜ ਵਾਲਮੀਕਿ ਤੇ ਈਸਾਈ ਭਾਈਚਾਰਾ ਕਰੇਗਾ ‘ਪੰਜਾਬ ਬੰਦ’

ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ।


ਮਣੀਪੁਰ ਹਿੰਸਾ ਅਤੇ ਔਰਤਾਂ ਨਾਲ ਹੋਏ ਸਲੂਕ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਵਿਚ ਗੁੱਸਾ ਹੈ। ਮਣੀਪੁਰ ਵਿੱਚ ਹਿੰਸਕ ਝੜਪਾਂ ਅਤੇ ਔਰਤਾਂ ਨਾਲ ਵਹਿਸ਼ੀਆਨਾ ਸਲੂਕ ਦੇ ਵਿਰੋਧ ਵਿੱਚ ਵਾਲਮੀਕਿ ਅਤੇ ਈਸਾਈ ਭਾਈਚਾਰੇ ਨੇ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਨਗਰ ਨਿਗਮ ਦੀਆਂ ਸਮੂਹ ਸਫਾਈ ਯੂਨੀਅਨਾਂ ਅਤੇ ਆਗੂਆਂ ਨੇ ਬੰਦ ਦਾ ਸਮਰਥਨ ਕੀਤਾ ਹੈ।

ਵਾਲਮੀਕਿ ਜਥੇਬੰਦੀਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਵਾਲਮੀਕਿ ਸਭਾ ਦੇ ਚੇਅਰਮੈਨ ਰਾਜਕੁਮਾਰ ਰਾਜੂ, ਰਾਜੇਸ਼ ਭੱਟੀ, ਕ੍ਰਾਂਤੀ ਸੈਨਾ ਦੇ ਮੁਖੀ ਗੋਰਾ ਅਤੇ ਸੰਦੀਪ ਖੋਸਲਾ ਨੇ ਆਪਣੇ ਸਮਰਥਕਾਂ ਸਮੇਤ ਬਾਜ਼ਾਰ ਵਿੱਚ ਜਾ ਕੇ ਲੋਕਾਂ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਦੂਜੇ ਪਾਸੇ ਮੰਗਲਵਾਰ ਨੂੰ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ।

ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ ‘ਤੇ ਕਹਿਣਾ ਹੈ ਕਿ ਬੇਸ਼ੱਕ ਬਾਜ਼ਾਰ ਤੋਂ ਲੈ ਕੇ ਹਾਈਵੇਅ ਤੱਕ ਬੰਦ ਰਹਿਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ, ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਜਾਵੇਗਾ।

ਅੰਮ੍ਰਿਤਸਰ ਵਿੱਚ 9 ਅਗਸਤ ਨੂੰ ਈਸਾਈ ਅਤੇ ਵਾਲਮੀਕਿ ਭਾਈਚਾਰਿਆਂ ਵੱਲੋਂ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਸ਼ਹਿਰ ਭਰ ਵਿੱਚ ਫਲੈਗ ਮਾਰਚ ਕੱਢਿਆ। ਅਜਿਹਾ ਪੰਜਾਬ ਬੰਦ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ, ਪਰ ਪੁਲਿਸ ਇਸਨੂੰ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਦੱਸ ਰਹੀ ਹੈ। ਪੰਜਾਬ ਬੰਦ ਦੀ ਕਾਲ ਤੋਂ ਬਾਅਦ ਕੁਝ ਨਿੱਜੀ ਵਿਦਿਅਕ ਅਦਾਰਿਆਂ ਨੇ ਵੀ ਆਪਣੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਰਕਾਰੀ ਵਿਦਿਅਕ-ਸਿਖਲਾਈ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲ੍ਹਣਗੇ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਦੇਰ ਸ਼ਾਮ ਹੀ ਉਨ੍ਹਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਏ ਵਟਸਐਪ ਗਰੁੱਪ ਵਿੱਚ ਪੰਜਾਬ ਬੰਦ ਕਾਰਨ ਅਦਾਰੇ ਬੰਦ ਰੱਖਣ ਲਈ ਸੁਨੇਹੇ ਪਾਉਣੇ ਸ਼ੁਰੂ ਕਰ ਦਿੱਤੇ ਸਨ।