ਮਨਪ੍ਰੀਤ ਬਾਦਲ ਦਾ ਸੀਐੱਮ ਭਗਵੰਤ ਮਾਨ ‘ਤੇ ਪਲਟਵਾਰ, ਕਿਹਾ- ਮੂੰਹ ਨਾ ਖੁਲਵਾਓ ਨਹੀਂ ਤਾਂ ਤੁਹਾਡੀ ਮੁਸ਼ਕਿਲ ਵੱਧ ਜਾਵੇਗੀ

ਮਨਪ੍ਰੀਤ ਬਾਦਲ ਦਾ ਸੀਐੱਮ ਭਗਵੰਤ ਮਾਨ ‘ਤੇ ਪਲਟਵਾਰ, ਕਿਹਾ- ਮੂੰਹ ਨਾ ਖੁਲਵਾਓ ਨਹੀਂ ਤਾਂ ਤੁਹਾਡੀ ਮੁਸ਼ਕਿਲ ਵੱਧ ਜਾਵੇਗੀ

ਮਨਪ੍ਰੀਤ ਬਾਦਲ ਵੀ ਭਗਵੰਤ ਮਾਨ ਦੇ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਏ। ਉਨ੍ਹਾਂ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਦਾ ਮੂੰਹ ਨਾ ਖੁਲਵਾਓ ਨਹੀਂ ਤਾਂ ਤਬਾਹੀ ਹੋਵੇਗੀ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਭਗਵੰਤ ਮਾਨ ਮਨਪ੍ਰੀਤ ਬਾਦਲ ਦੇ ਨਾਲ ਹੀ ਸਿਆਸਤ ਵਿੱਚ ਆਏ ਸਨ, ਪਰ ਹੁਣ ਦੋਵੇਂ ਇੱਕ ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹਨ। ਪਿਛਲੇ ਦਿਨੀਂ ਮਨਪ੍ਰੀਤ ਬਾਦਲ ਅਤੇ ਸੀਐਮ ਮਾਨ ਵਿਚਕਾਰ ਟਵਿਟਰ ਜੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਟਿੱਪਣੀ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਸ਼ਬਦੀ ਜੰਗ ਹੁਣ ਇੱਕ ਦੂਜੇ ਨੂੰ ਚੁਣੌਤੀ ਦੇਣ ਦੇ ਪੱਧਰ ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਮੁੱਖ ਮੰਤਰੀ ਮਾਨ ਨੇ ਸੁਨਾਮ ਵਿਖੇ ਇਕ ਜਨਤਕ ਮੀਟਿੰਗ ਦੌਰਾਨ ਮਨਪ੍ਰੀਤ ਬਾਦਲ ‘ਤੇ ਬਿਆਨ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਮਨਪ੍ਰੀਤ ਬਾਦਲ ਵੀ ਖੁੱਲ੍ਹ ਕੇ ਸਾਹਮਣੇ ਆ ਗਏ। ਉਨ੍ਹਾਂ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਦਾ ਮੂੰਹ ਨਾ ਖੁਲਵਾਓ ਨਹੀਂ ਤਾਂ ਤਬਾਹੀ ਹੋਵੇਗੀ।

ਮਨਪ੍ਰੀਤ ਬਾਦਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਸੰਦੇਸ਼ ਅਪਲੋਡ ਕੀਤਾ, ਜਿਸ ‘ਚ ਉਨ੍ਹਾਂ ਕਿਹਾ- ‘ਭਗਵੰਤ ਮਾਨ ਜੀ, ਰੋਜ਼ ਧਮਕੀਆਂ ਨਾ ਦਿਓ, ਆ ਕੇ ਸਿੱਧੀ ਗੱਲ ਕਰੋ।’ ਮਨਪ੍ਰੀਤ ਨੇ ਕਿਹਾ-‘ਮੁੱਖ ਮੰਤਰੀ ਜੀ, ਮੈਨੂੰ ਸਿਆਸੀ ਇਕੱਠ ‘ਚ ਤੁਹਾਡੀ ਧਮਕੀ ਮਿਲੀ ਹੈ। ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਪ੍ਰਸਿੱਧੀ ਇੱਕ ਅਸਥਾਈ ਚੀਜ਼ ਹੈ। ਅੱਜ ਤੱਕ ਕਿਸੇ ਮਨੁੱਖ ਨੂੰ ਸ਼ਕਤੀ ਅਤੇ ਅਧਿਕਾਰ ਹਮੇਸ਼ਾ ਲਈ ਨਹੀਂ ਮਿਲਿਆ ਅਤੇ ਨਾ ਹੀ ਤੁਹਾਡੇ ਕੋਲ ਰਹੇਗਾ।

ਮਨਪ੍ਰੀਤ ਬਾਦਲ ਨੇ ਅੱਗੇ ਕਿਹਾ ਕਿ ‘ਸਸਤੀ ਸ਼ੋਹਰਤ ਖਰੀਦਣ ‘ਚ ਨਾ ਜਾਓ। ਅਸੀਂ ਅੰਗਰੇਜ਼ਾਂ ਨੂੰ ਮਿਲੇ, ਮੁਗਲਾਂ ਨੂੰ ਮਿਲੇ। ਮਨਪ੍ਰੀਤ ਬਾਦਲ ਪੀ.ਪੀ.ਪੀ. ਦੇ ਆਦਰਸ਼ਾਂ ‘ਤੇ ਖੜਾ ਨਹੀਂ ਰਿਹਾ, ਅਜਿਹੀ ਗੱਲ੍ਹਾ ਵਿਚ ਕੋਈ ਦੱਮ ਨਹੀਂ ਹੈ। ਪੀਪੀਪੀ ਦੇ ਆਦਰਸ਼ਾਂ ‘ਤੇ ਜੇਕਰ ਕੋਈ ਖੜ੍ਹਾ ਹੈ ਤਾਂ ਉਹ ਮਨਪ੍ਰੀਤ ਸਿੰਘ ਬਾਦਲ ਹੈ। ਜੇ ਉਹ ਖੜ੍ਹਾ ਨਹੀਂ ਹੁੰਦਾ, ਤਾਂ ਉਹ ਇਮਾਨਦਾਰ ਬਣ ਕੇ ਨਹੀਂ ਖੜ੍ਹਾ ਹੁੰਦਾ। ਅੱਜ ਤੁਸੀਂ ਮੁਗਲ ਰਾਜਕੁਮਾਰ ਵਾਂਗ ਹੈਲੀਕਾਪਟਰ ਜਹਾਜ਼ ‘ਤੇ ਘੁੰਮ ਰਹੇ ਹੋ। ਮੁੱਖ ਮੰਤਰੀ ਮਾਨ ਨੇ ਇੱਕ ਪ੍ਰੋਗਰਾਮ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਬੋਲਦਿਆਂ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਹ ਗੱਲ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ-ਜਦੋਂ ਮਨਪ੍ਰੀਤ ਬਾਦਲ ‘ਤੇ ਕੇਸ ਦਰਜ ਹੋ ਸਕਦਾ ਹੈ ਤਾਂ ਸਮਝੋ ਮੈਂ ਕਿਸੇ ਨੂੰ ਨਹੀਂ ਬਖਸ਼ਦਾ। ਬੇਸ਼ੱਕ ਉਹ ਮਨਪ੍ਰੀਤ ਬਾਦਲ ਨਾਲ ਰਾਜਨੀਤੀ ਵਿੱਚ ਸ਼ਾਮਲ ਹੋਏ, ਪਰ ਮਨਪ੍ਰੀਤ ਬਾਦਲ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਕੇ ਕਾਂਗਰਸ ਵਿੱਚ ਚਲੇ ਗਏ ਅਤੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਮੈਂ ਅੱਜ ਵੀ ਉਸ ਸਹੁੰ ‘ਤੇ ਕਾਇਮ ਹਾਂ।