- ਪੰਜਾਬ
- No Comment
ਹਾਏ ਓਏ ਟਮਾਟਰ : ਟਮਾਟਰ ਨੇ ਬਣਾਇਆ ਰਿਕਾਰਡ, ਕੀਮਤ 250 ਤੋਂ ਪਾਰ, ਹਰੀਆਂ ਸਬਜ਼ੀਆਂ ਵੀ ਹੋਇਆ ਮਹਿੰਗੀਆਂ

ਉੱਤਰੀ ਭਾਰਤ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਮੰਡੀ ਵਿੱਚ ਟਮਾਟਰ ਵੇਚਣ ਵਾਲੇ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ। ਪਹਿਲੀ ਵਾਰ ਉਸਨੇ ਇੰਨਾ ਮਹਿੰਗਾ ਟਮਾਟਰ ਵੇਚਿਆ ਹੈ।
ਦੇਸ਼ ਵਿਚ ਟਮਾਟਰ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨ ‘ਤੇ ਪਹੁੰਚ ਗਈਆਂ ਹਨ । ਪਹਿਲੀ ਵਾਰ ਟਮਾਟਰ ਦੀ ਕੀਮਤ ਵਿੱਚ ਰਿਕਾਰਡ ਵਾਧਾ ਹੋਇਆ ਹੈ। ਸੋਮਵਾਰ ਨੂੰ ਲੁਧਿਆਣਾ ਮੰਡੀ ਵਿੱਚ ਟਮਾਟਰ 250 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ। ਉੱਤਰੀ ਭਾਰਤ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਮੰਡੀ ਵਿੱਚ ਟਮਾਟਰ ਵੇਚਣ ਵਾਲੇ ਰਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ। ਪਹਿਲੀ ਵਾਰ ਉਸਨੇ ਇੰਨਾ ਮਹਿੰਗਾ ਟਮਾਟਰ ਵੇਚਿਆ ਹੈ।

ਚੰਗੀ ਕੁਆਲਿਟੀ ਦੇ ਟਮਾਟਰ 250 ਰੁਪਏ ਪ੍ਰਤੀ ਕਿਲੋ ਅਤੇ ਬਹੁਤ ਹੀ ਹਲਕੇ ਟਮਾਟਰ 170 ਤੋਂ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਟਮਾਟਰ ਤੋਂ ਇਲਾਵਾ ਹੋਰ ਸਬਜ਼ੀਆਂ ਦੀ ਕੀਮਤ ਵੀ ਦੋ ਤੋਂ ਤਿੰਨ ਗੁਣਾ ਵਧ ਗਈ ਹੈ। ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਸਬਜ਼ੀਆਂ ਦੀ ਕੀਮਤ ਕਈ ਗੁਣਾ ਵਧ ਗਈ ਸੀ। ਬਰਸਾਤ ਕਾਰਨ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਰਸਤੇ ਬੰਦ ਹੋਣ ਕਾਰਨ ਗੋਭੀ ਮੰਡੀ ਵਿੱਚ ਨਹੀਂ ਪੁੱਜੀ।

ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਵੱਡੀ ਮਾਤਰਾ ਵਿੱਚ ਹਰੀਆਂ ਸਬਜ਼ੀਆਂ ਹਿਮਾਚਲ ਤੋਂ ਆਉਂਦੀਆਂ ਹਨ। ਭਾਰੀ ਮੀਂਹ ਕਾਰਨ ਸਬਜ਼ੀਆਂ ਮੰਡੀਆਂ ਵਿੱਚ ਨਹੀਂ ਪਹੁੰਚ ਰਹੀਆਂ ਹਨ। ਹਿਮਾਚਲ ਦੇ ਨੀਵੇਂ ਇਲਾਕਿਆਂ ਸੋਲਨ, ਨਾਲਾਗੜ੍ਹ, ਸੁੰਦਰ ਨਗਰ ਤੋਂ ਬਹੁਤ ਘੱਟ ਮਾਤਰਾ ਵਿੱਚ ਸਬਜ਼ੀਆਂ ਪਹੁੰਚ ਰਹੀਆਂ ਹਨ। ਇਸ ਤੋਂ ਪਹਿਲਾਂ ਤਾਮਿਲਨਾਡੂ ਸਰਕਾਰ ਨੇ ਟਮਾਟਰ ਦੀ ਮਹਿੰਗੀ ਕੀਮਤ ਤੋਂ ਜਨਤਾ ਨੂੰ ਰਾਹਤ ਦੇਣ ਲਈ ਨਵਾਂ ਫੈਸਲਾ ਲਿਆ ਹੈ। ਰਾਜ ਸਰਕਾਰ ਵੱਲੋਂ ਰਾਸ਼ਨ ਦੀਆਂ ਦੁਕਾਨਾਂ ‘ਤੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਉਪਲਬਧ ਕਰਵਾਏ ਜਾ ਰਹੇ ਹਨ। ਸਰਕਾਰ ਵੱਲੋਂ ਦਿੱਤੇ ਹੁਕਮਾਂ ‘ਚ ਕਿਹਾ ਗਿਆ ਹੈ, ਕਿ ਇਸ ਕਦਮ ਤੋਂ ਬਾਅਦ ਚੇਨਈ, ਕੋਇੰਬਟੂਰ, ਸਲੇਮ, ਇਰੋਡ ਅਤੇ ਵੇਲੋਰ ‘ਚ ਪੰਨਈ ਪਸੁਮਈ (ਫਾਰਮ ਫਰੈਸ਼) ਦੀਆਂ ਦੁਕਾਨਾਂ ‘ਤੇ ਟਮਾਟਰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਣਗੇ।