ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਲਈ ਮਿਲਿਆ ਰਾਸ਼ਟਰੀ ਪੁਰਸਕਾਰ, ਇਹ ਸਨਮਾਨ ਪ੍ਰਾਪਤ ਕਰਨ ਵਾਲਾ ਪਹਿਲਾ ਤੇਲਗੂ ਐਕਟਰ

ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਲਈ ਮਿਲਿਆ ਰਾਸ਼ਟਰੀ ਪੁਰਸਕਾਰ, ਇਹ ਸਨਮਾਨ ਪ੍ਰਾਪਤ ਕਰਨ ਵਾਲਾ ਪਹਿਲਾ ਤੇਲਗੂ ਐਕਟਰ

ਅੱਲੂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਤੇਲਗੂ ਅਦਾਕਾਰ ਹਨ। ਗੰਗੂਬਾਈ ਕਾਠਿਆਵਾੜੀ ਲਈ ਆਲੀਆ ਭੱਟ ਅਤੇ ਮਿਮੀ ਲਈ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ ‘ਤੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।

ਅੱਲੂ ਅਰਜੁਨ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਵੀਰਵਾਰ ਨੂੰ ਸਾਲ 2021 ਲਈ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਰਾਕੇਟਰੀ – ਦਿ ਨੰਬੀ ਇਫੈਕਟ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਜਦੋਂ ਕਿ ਪੁਸ਼ਪਾ ਲਈ ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਹੈ।

ਅੱਲੂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਤੇਲਗੂ ਅਦਾਕਾਰ ਹਨ। ਗੰਗੂਬਾਈ ਕਾਠਿਆਵਾੜੀ ਲਈ ਆਲੀਆ ਭੱਟ ਅਤੇ ਮਿਮੀ ਲਈ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ ‘ਤੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਇਸ ਐਵਾਰਡ ਸਮਾਰੋਹ ‘ਚ ਕਈ ਫਿਲਮਾਂ ਨੂੰ ਇਕ ਤੋਂ ਵਧ ਕੇ ਇਕ ਐਵਾਰਡ ਮਿਲੇ। ਫਿਲਮ RRR ਨੂੰ ਕੁੱਲ ਸੱਤ ਪੁਰਸਕਾਰ ਮਿਲੇ ਹਨ।

ਗੰਗੂਬਾਈ ਕਾਠੀਆਵਾੜੀ ਅਤੇ ਸਰਦਾਰ ਊਧਮ ਨੂੰ ਪੰਜ-ਪੰਜ ਪੁਰਸਕਾਰ ਮਿਲੇ। ਜਦੋਂ ਕਿ ‘ਦਿ ਕਸ਼ਮੀਰ ਫਾਈਲਜ਼’ ਨੇ ਦੋ ਐਵਾਰਡ ਜਿੱਤੇ। ਦਸੰਬਰ 2021 ਵਿੱਚ ਰਿਲੀਜ਼ ਹੋਈ ਫਿਲਮ ਪੁਸ਼ਪਾ: ਦਿ ਰਾਈਜ਼ ਵਿੱਚ ਅੱਲੂ ਅਰਜੁਨ ਦਾ ਕਿਰਦਾਰ ਡਾਰਕ ਸੀ। ਫਿਲਮ ‘ਚ ਅੱਲੂ ਇਕ ਮਜ਼ਦੂਰ ਬਣਿਆ ਸੀ, ਜਿਸ ਦੀਆਂ ਇੱਛਾਵਾਂ ਰਾਜੇ ਵਰਗੀਆਂ ਹਨ। ਫਿਲਮ ਦੀ ਕਹਾਣੀ ਆਮ ਜ਼ਿੰਦਗੀ ਨਾਲ ਸਬੰਧਤ ਸੀ, ਜਿਸ ਨੂੰ ਅੱਲੂ ਅਰਜੁਨ ਨੇ ਵਧੀਆ ਢੰਗ ਨਾਲ ਨਿਭਾਇਆ ਸੀ।

ਪੁਸ਼ਪਾ ਫਿਲਮ ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਦੁਨੀਆ ਭਰ ‘ਚ 332 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਰਵਰੀ 2021 ਵਿੱਚ ਰਿਲੀਜ਼ ਹੋਈ ਫਿਲਮ ਗੰਗੂਬਾਈ ਕਾਠੀਆਵਾੜੀ ਇੱਕ ਅਸਲ ਜ਼ਿੰਦਗੀ ਦੀ ਕਹਾਣੀ ਹੈ। ਗੰਗੂਬਾਈ 60 ਦੇ ਦਹਾਕੇ ਵਿੱਚ ਮੁੰਬਈ ਮਾਫੀਆ ਦਾ ਇੱਕ ਵੱਡਾ ਨਾਮ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਉਸ ਦੇ ਪਤੀ ਨੇ ਸਿਰਫ਼ ਪੰਜ ਸੌ ਰੁਪਏ ਵਿੱਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਸਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ ਸੀ।

ਗਲੈਮਰਸ ਭੂਮਿਕਾਵਾਂ ਨਿਭਾਉਣ ਲਈ ਜਾਣੀ ਜਾਂਦੀ ਆਲੀਆ ਭੱਟ ਨੇ ਗੰਗੂਬਾਈ ਦਾ ਡਾਰਕ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਸੀ। ਗੰਗੂਬਾਈ ਦੇ ਸੈਕਸ ਵਰਕਰ ਬਣਨ ਦਾ ਦਰਦ, ਰਾਜਨੀਤੀ ਦੀ ਤਾਕਤ ਹਾਸਲ ਕਰਨ ਦਾ ਹੰਕਾਰ, ਆਲੀਆ ਪੂਰੀ ਸੱਚਾਈ ਨਾਲ ਪਰਦੇ ‘ਤੇ ਉਤਾਰਦੀ ਦਿਖਾਈ ਦੇ ਰਹੀ ਸੀ। ਗੰਗੂਬਾਈ ਕਾਠੀਆਵਾੜੀ ਨੇ ਪੰਜ ਰਾਸ਼ਟਰੀ ਪੁਰਸਕਾਰ ਜਿੱਤੇ ਹਨ। ਇਸ ਫਿਲਮ ਲਈ ਆਲੀਆ ਨੂੰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਸੀ। ਸੰਜੇ ਲੀਲਾ ਭੰਸਾਲੀ ਨੂੰ ਸਰਵੋਤਮ ਸੰਪਾਦਨ ਅਤੇ ਸਰਵੋਤਮ ਸਕ੍ਰੀਨਪਲੇ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ, ਫਿਲਮ ਨੇ 209.77 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਲੈਕਸ਼ਨ ਕੀਤਾ ਸੀ। ਰਾਸ਼ਟਰੀ ਫਿਲਮ ਪੁਰਸਕਾਰ ਦੇਸ਼ ਦਾ ਸਭ ਤੋਂ ਵੱਕਾਰੀ ਫਿਲਮ ਪੁਰਸਕਾਰ ਹੈ। ਇਹ 1954 ਵਿੱਚ ਸ਼ੁਰੂ ਹੋਇਆ ਸੀ। ਮਰਾਠੀ ਫਿਲਮ ‘ਸ਼ਿਆਮਚੀ ਆਈ’ ਨੂੰ ਸਰਵੋਤਮ ਫਿਲਮ ਸ਼੍ਰੇਣੀ ‘ਚ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ। ਸਮਾਰੋਹ ਦਾ ਆਯੋਜਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ।