ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਦੇ ਖੂਨ ਨਾਲ ਰੰਗੇ ਕੱਪੜੇ ਪਾ ਅਦਾਲਤ ‘ਚ ਜਾਵਾਂਗਾ : ਬਲਕੌਰ ਸਿੰਘ

ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਦੇ ਖੂਨ ਨਾਲ ਰੰਗੇ ਕੱਪੜੇ ਪਾ ਅਦਾਲਤ ‘ਚ ਜਾਵਾਂਗਾ : ਬਲਕੌਰ ਸਿੰਘ

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਅਜਿਹਾ ਕੁੜਤਾ ਪਜਾਮਾ ਸਿਲਾਇਆ ਹੈ, ਜਿਸ ‘ਤੇ ਸਿੱਧੂ ਦੇ ਮਰਨ ਵਾਲੇ ਸਥਾਨ ਅਤੇ ਉਨ੍ਹਾਂ ਦੀ ਹਵੇਲੀ ਦੀਆਂ ਤਸਵੀਰਾਂ ਛਪੀਆਂ ਹਨ ਅਤੇ ਇਸਦੇ ਨਾਲ ਹੀ ਉਸ ‘ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਰਕਾਰ ਦੇ ਬਰਤਾਅ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਅਜਿਹੇ ਕੱਪੜੇ ਪਾ ਕੇ ਅਦਾਲਤ ‘ਚ ਨਹੀਂ ਜਾਣਾ ਚਾਹੁੰਦੇ, ਉਨ੍ਹਾਂ ਨੂੰ ਅਦਾਲਤ ‘ਤੇ ਭਰੋਸਾ ਹੈ, ਕਿਉਂਕਿ ਰੱਬ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ, ਜੇਕਰ ਉਨ੍ਹਾਂ ਦੇ ਪੁੱਤਰ ਦੇ ਕਤਲ ਦਾ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪੁੱਤਰ ਦੇ ਖੂਨ ਨਾਲ ਰੰਗੇ ਕੱਪੜੇ ਪਾ ਕੇ ਅਦਾਲਤ ‘ਚ ਜਾਣਗੇ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਮਿਲ ਸਕੇ। ਬਲਕੌਰ ਸਿੰਘ ਐਤਵਾਰ ਨੂੰ ਪਿੰਡ ਮੂਸਾ ਵਿਖੇ ਸਿੱਧੂ ਦੇ ਚਹੇਤਿਆਂ ਨੂੰ ਸੰਬੋਧਨ ਕਰ ਰਹੇ ਸਨ।

ਦੱਸ ਦੇਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਅਜਿਹਾ ਕੁੜਤਾ ਪਜਾਮਾ ਸਿਲਾਇਆ ਹੈ, ਜਿਸ ‘ਤੇ ਸਿੱਧੂ ਨੂੰ ਮਾਰਨ ਵਾਲੇ ਸਥਾਨ ਅਤੇ ਉਨ੍ਹਾਂ ਦੀ ਹਵੇਲੀ ਦੀਆਂ ਤਸਵੀਰਾਂ ਛਪੀਆਂ ਹਨ ਅਤੇ ਇਸਦੇ ਨਾਲ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ। ਇਸ ਕੁਰਤੇ ‘ਤੇ ਸਿੱਧੂ ਮੂਸੇਵਾਲਾ ਦਾ ਜਨਮ ਸਾਲ 1993 ਅਤੇ 29/2022 ਵੀ ਲਿਖਿਆ ਹੋਇਆ ਹੈ। ਜਿਸ ਦਿਨ ਪਿੰਡ ਜਵਾਹਰਕੇ ਵਿੱਚ ਉਸ ਦਾ ਕਤਲ ਹੋਇਆ ਸੀ।

ਐਤਵਾਰ ਨੂੰ ਦੇਸ਼-ਵਿਦੇਸ਼ ਤੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਿੱਧੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸੇਵਾਲਾ ਪਹੁੰਚ ਕੇ ਸਿੱਧੂ ਲਈ ਇਨਸਾਫ਼ ਦੀ ਮੰਗ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਪੰਜਾਬ ਦੇ 92 ਵਿਧਾਇਕਾਂ ਵਿੱਚੋਂ ਸਿਰਫ਼ ਇੱਕ ਹੀ ਸਹੀ ਕੰਮ ਕਰਦਾ ਹੈ, ਜੋ ਸਾਬਕਾ ਪੁਲਿਸ ਅਧਿਕਾਰੀ ਹੈ। ਜਿਸ ਨੇ ਗੈਂਗਸਟਰਾਂ ਦੀ ਪਾਰਟੀ ‘ਚ ਜਾਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਆਵਾਜ਼ ਉਠਾਈ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਪੇਸ਼ ਹੋਣ ਲਈ ਗੈਂਗਸਟਰ ਕਾਲੇ ਰੰਗ ਦੀਆ ਐਨਕਾਂ ਪਹਿਨਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਰਕਾਰ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਹੈ। ਉਨ੍ਹਾਂ ਸਰਕਾਰ ‘ਤੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਮੇਰਾ ਪੁੱਤਰ ਹਥਿਆਰਾਂ ‘ਤੇ ਗੀਤ ਗਾਉਂਦਾ ਸੀ ਤਾਂ ਉਸ ‘ਤੇ ਮਾਮਲਾ ਦਰਜ ਹੋਇਆ ਸੀ, ਪਰ ਅੱਜ ਕੁਝ ਗਾਇਕ ਗੈਂਗਸਟਰਾਂ ਨੂੰ ਸ਼ਹਿ ਦੇਣ ਲਈ ਹਥਿਆਰਾਂ ਵਾਲੇ ਗੀਤ ਗਾ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।