ਇਮਰਾਨ ਨੂੰ ਖਤਰਨਾਕ ਅਪਰਾਧੀਆਂ ਵਾਲੀ ਸੀ-ਗ੍ਰੇਡ ਜੇਲ ‘ਚ ਰੱਖਿਆ ਗਿਆ, ਪਾਰਟੀ ਨੇ ਕਿਹਾ- ਇਮਰਾਨ ਦੀ ਜਾਨ ਨੂੰ ਖਤਰਾ

ਇਮਰਾਨ ਨੂੰ ਖਤਰਨਾਕ ਅਪਰਾਧੀਆਂ ਵਾਲੀ ਸੀ-ਗ੍ਰੇਡ ਜੇਲ ‘ਚ ਰੱਖਿਆ ਗਿਆ, ਪਾਰਟੀ ਨੇ ਕਿਹਾ- ਇਮਰਾਨ ਦੀ ਜਾਨ ਨੂੰ ਖਤਰਾ

ਪਾਰਟੀ ਨੇ ਕਿਹਾ ਹੈ ਕਿ ਇਮਰਾਨ ਨੂੰ ਜੇਲ੍ਹ ਵਿੱਚ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ, ਉਸਦੀ ਜਾਨ ਨੂੰ ਖਤਰਾ ਹੈ। ਜਿਸ ਜੇਲ੍ਹ ਵਿੱਚ ਖ਼ਾਨ ਨੂੰ ਰੱਖਿਆ ਗਿਆ ਹੈ, ਉਥੇ ਖਤਰਨਾਕ ਕੈਦੀ ਰਹਿੰਦੇ ਹਨ। ਸਿਆਸੀ ਕੈਦੀਆਂ ਨੂੰ ਏ ਗ੍ਰੇਡ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ।

ਇਮਰਾਨ ਖਾਨ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆ ਹਨ, ਇਮਰਾਨ ਖਾਨ ‘ਤੇ ਇਕ ਤੋਂ ਬਾਅਦ ਇਕ ਨਵੇਂ ਕੇਸ ਰਜਿਸਟਰ ਹੋ ਰਹੇ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਟਕ ਜੇਲ੍ਹ ਲਿਜਾਇਆ ਗਿਆ ਹੈ, ਜੋ ਕਿ ਸੀ ਗ੍ਰੇਡ ਹੈ ਅਤੇ ਇਥੇ ਘੱਟੋ-ਘੱਟ ਸਹੂਲਤਾਂ ਹਨ। ਪਾਰਟੀ ਨੇ ਕਿਹਾ ਹੈ ਕਿ ਇਮਰਾਨ ਨੂੰ ਜੇਲ੍ਹ ਵਿੱਚ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਸਦੀ ਜਾਨ ਨੂੰ ਖਤਰਾ ਹੈ। ਜਿਸ ਜੇਲ੍ਹ ਵਿੱਚ ਖ਼ਾਨ ਨੂੰ ਰੱਖਿਆ ਗਿਆ ਹੈ, ਉਥੇ ਖਤਰਨਾਕ ਕੈਦੀ ਰਹਿੰਦੇ ਹਨ। ਸਿਆਸੀ ਕੈਦੀਆਂ ਨੂੰ ਏ ਗ੍ਰੇਡ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ।

ਡਾਨ ਦੀ ਰਿਪੋਰਟ ਮੁਤਾਬਕ ਪਹਿਲੀ ਵਾਰ ਕਿਸੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ। ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਅਦਾਲਤ ਨੇ ਇਸਲਾਮਾਬਾਦ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਿਆਲ ਜੇਲ੍ਹ ਲਿਜਾਣ ਲਈ ਕਿਹਾ ਸੀ, ਪਰ ਪੰਜਾਬ ਪੁਲਿਸ ਉਸ ਨੂੰ ਅਟਕ ਜੇਲ੍ਹ ਲੈ ਗਈ। ਲਾਹੌਰ ਪੁਲਿਸ ਨੂੰ ਪਹਿਲਾਂ ਹੀ ਚੌਕਸ ਰਹਿਣ ਲਈ ਕਿਹਾ ਗਿਆ ਸੀ। ਇਮਰਾਨ ਖਾਨ ਦਾ ਮੈਡੀਕਲ ਕਰਵਾਉਣ ਦੀ ਬਜਾਏ ਪੁਲਸ ਉਸ ਨੂੰ ਸਿੱਧਾ ਜੇਲ ਲੈ ਗਈ ਅਤੇ ਵਕੀਲਾਂ ਨੂੰ ਮਿਲਣ ਤੱਕ ਵੀ ਨਹੀਂ ਦਿੱਤੀ।

ਇਮਰਾਨ ਖਾਨ ਲਈ ਇਹ ਫੈਸਲਾ ਉਸ ਲਈ ਵੱਡਾ ਝਟਕਾ ਹੈ, ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨਹੀਂ ਲੜ ਸਕੇਗਾ। ਇੱਥੋਂ ਤੱਕ ਕਿ ਉਹ ਤਹਿਰੀਕ-ਏ-ਇਨਸਾਫ਼ ਦਾ ਮੁਖੀ ਵੀ ਨਹੀਂ ਰਹਿ ਸਕੇਗਾ। ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿੱਚ ਸਿਰਫ਼ ਦੋ ਜੇਲ੍ਹਾਂ ਹਨ ਜਿੱਥੇ ਕੈਦੀਆਂ ਲਈ ‘ਏ’ ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋ ਜੇਲ੍ਹਾਂ ਵਿੱਚ ਬਹਾਵਲਪੁਰ ਜੇਲ੍ਹ ਅਤੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਸ਼ਾਮਲ ਹਨ। 67 ਏਕੜ ਵਿੱਚ ਫੈਲੀ ਅਟਕ ਜੇਲ੍ਹ ਨੂੰ ਅੰਗਰੇਜ਼ ਸ਼ਾਸਕਾਂ ਨੇ 1905-06 ਵਿੱਚ ਬਣਾਇਆ ਸੀ।

ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਅਟਕ ਜੇਲ੍ਹ ਵਿੱਚ ਇਮਰਾਨ ਖ਼ਾਨ ਲਈ ਇੱਕ ਵੀਵੀਆਈਪੀ ਸੈੱਲ ਬਣਾਇਆ ਗਿਆ ਹੈ, ਪਰ ਇਸ ਵਿੱਚ ਏਸੀ ਨਹੀਂ ਹੈ, ਸਿਰਫ਼ ਇੱਕ ਪੱਖਾ ਹੈ। ਬੈੱਡ ਅਤੇ ਅਟੈਚਡ ਵਾਸ਼ਰੂਮ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਵਾਰ ਪਾਕਿਸਤਾਨ ‘ਚ ਕਿਤੇ ਵੀ ਕੋਈ ਖਾਸ ਵਿਰੋਧ ਨਜ਼ਰ ਨਹੀਂ ਆ ਰਿਹਾ ਹੈ। ਕਰਾਚੀ ‘ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੇ 19 ਸਮਰਥਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਈ ਵਿੱਚ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਪੂਰੇ ਪਾਕਿਸਤਾਨ ਵਿਚ ਅਸ਼ਾਂਤੀ ਫੈਲ ਗਈ ਅਤੇ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਸਨ। ਇਮਰਾਨ ਖਾਨ ਦੇ ਸਮਰਥਕਾਂ ਨੇ ਦੇਸ਼ ‘ਚ ਵੱਡੇ ਪੱਧਰ ‘ਤੇ ਹਿੰਸਾ ਕੀਤੀ ਸੀ। ਉਸ ‘ਤੇ ਅੱਤਵਾਦ, ਈਸ਼ਨਿੰਦਾ ਅਤੇ ਭ੍ਰਿਸ਼ਟਾਚਾਰ ਦੇ 140 ਤੋਂ ਵੱਧ ਮਾਮਲੇ ਦਰਜ ਹਨ।