ਈਡੀ ਤੋਂ ਡਰ ਕੇ ਮੇਰੀ ਪਾਰਟੀ ਦੇ ਨੇਤਾਵਾਂ ਨੇ ਪਾਰਟੀ ਛੱਡੀ, ਪਰ ਮੈਂ ਕਿਸੇ ਤੋਂ ਨਹੀਂ ਡਰਦਾ : ਸ਼ਰਦ ਪਵਾਰ

ਈਡੀ ਤੋਂ ਡਰ ਕੇ ਮੇਰੀ ਪਾਰਟੀ ਦੇ ਨੇਤਾਵਾਂ ਨੇ ਪਾਰਟੀ ਛੱਡੀ, ਪਰ ਮੈਂ ਕਿਸੇ ਤੋਂ ਨਹੀਂ ਡਰਦਾ : ਸ਼ਰਦ ਪਵਾਰ

ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਪਾਰਟੀ ਦੇ ਮੁੱਖ ਪੱਤਰ ਵਿੱਚ ਲਿਖਿਆ – ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਦੀ ਤਰ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਦੀ ਗਲਤੀ ਨਹੀਂ ਕਰਨਗੇ।

ਸ਼ਰਦ ਪਵਾਰ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਡੇ ਤਜਰਬੇਕਾਰ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਈਡੀ ਸਾਡੀ ਪਾਰਟੀ ਦੇ ਕੁਝ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਅਜੀਤ ਪਵਾਰ ਨਾਲ ਮਿਲ ਕੇ ਭਾਜਪਾ ਨਾਲ ਹੱਥ ਮਿਲਾਇਆ ਸੀ। ਸਰਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਕਹਿ ਰਹੇ ਸਨ ਕਿ ਅਸੀਂ ਵਿਕਾਸ ਦੇ ਮੁੱਦਿਆਂ ‘ਤੇ ਭਾਜਪਾ ਨਾਲ ਆਏ ਹਾਂ, ਪਰ ਸੱਚਾਈ ਇਹ ਹੈ ਕਿ ਉਹ ਜਾਂਚ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸਨ।

ਉਨ੍ਹਾਂ ਨੂੰ ਭਾਜਪਾ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਸਾਡੇ ਨਾਲ ਆ ਜਾਓ ਤਾਂ ਤੁਹਾਡੇ ਕੇਸ ਵਿੱਚ ਕੁਝ ਨਹੀਂ ਹੋਵੇਗਾ, ਨਹੀਂ ਤਾਂ ਤੁਹਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਦੌਰਾਨ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਜ਼ਿਕਰ ਕੀਤਾ। ਐੱਨਸੀਪੀ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਆਈ ਸੀ, ਪਰ ਦੇਸ਼ਮੁਖ ਨੇ ਜੇਲ੍ਹ ਜਾਣਾ ਸਵੀਕਾਰ ਕਰ ਲਿਆ ਅਤੇ ਉੱਥੇ 14 ਮਹੀਨੇ ਬਿਤਾਏ। ਉਸ ਨੇ ਕੋਈ ਗੁਨਾਹ ਨਹੀਂ ਕੀਤਾ ਸੀ, ਇਸੇ ਲਈ ਉਸ ਨੇ ਆਪਣੀ ਵਿਚਾਰਧਾਰਾ ਨੂੰ ਨਹੀਂ ਛੱਡਿਆ।

ਦੂਜੇ ਪਾਸੇ, ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਪਾਰਟੀ ਦੇ ਮੁੱਖ ਪੱਤਰ ਵਿੱਚ ਲਿਖਿਆ – ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਦੀ ਤਰ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਦੀ ਗਲਤੀ ਨਹੀਂ ਕਰਨਗੇ। ਅਜੀਤ ਪਵਾਰ ਸੱਚਮੁੱਚ ਵੱਡਾ ਨੇਤਾ ਬਣ ਸਕਦਾ ਸੀ, ਜੇਕਰ ਉਹ ਆਪਣੀ ਸਿਆਸੀ ਪਾਰਟੀ ਬਣਾ ਕੇ ਚੋਣ ਲੜਦਾ। ਜੇਕਰ ਅਜੀਤ ਪਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਾਂਗ ਭਾਜਪਾ ਦੀ ਮਦਦ ਕਰਦੇ ਰਹੇ ਤਾਂ ਉਨ੍ਹਾਂ ਦੀ ਰਾਜਨੀਤੀ ਰੇਤ ਦੇ ਕਿਲੇ ਵਾਂਗ ਢਹਿ ਜਾਵੇਗੀ।

2 ਜੁਲਾਈ ਨੂੰ ਐੱਨਸੀਪੀ ਦੇ 9 ਵਿਧਾਇਕ ਸ਼ਿੰਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ। ਇਸ ਵਿੱਚ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਇਲਾਵਾ 8 ਹੋਰ ਵਿਧਾਇਕਾਂ ਛਗਨ ਭੁਜਬਲ, ਧਨੰਜੈ ਮੁੰਡੇ, ਅਨਿਲ ਪਾਟਿਲ, ਦਿਲੀਪ ਵਾਲਸੇ ਪਾਟਿਲ, ਧਰਮਰਾਓ ਆਤਰਮ, ਸੰਜੇ ਬੰਸੋਡੇ, ਅਦਿਤੀ ਤਤਕਰੇ ਅਤੇ ਹਸਨ ਮੁਸ਼ਰਿਫ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। NCP ਦੇ 9 ਮੰਤਰੀਆਂ ਸਮੇਤ ਮਹਾਰਾਸ਼ਟਰ ਵਿੱਚ ਹੁਣ 29 ਕੈਬਨਿਟ ਮੰਤਰੀ ਹਨ।