ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ, ਸਟਾਰ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਲਿਆ ਸੰਨਿਆਸ

ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ, ਸਟਾਰ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਲਿਆ ਸੰਨਿਆਸ

2020 ਤੋਂ ਬਾਅਦ ਵਹਾਬ ਰਿਆਜ਼ ਨੇ ਪਾਕਿਸਤਾਨ ਲਈ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਇਸ ਕਾਰਨ 38 ਸਾਲ ਦੀ ਉਮਰ ‘ਚ ਇਸ ਖਿਡਾਰੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।


ਪਾਕਿਸਤਾਨ ਦਾ ਕੋਈ ਕ੍ਰਿਕਟ ਖਿਡਾਰੀ ਦੇਸ਼ ਛੱਡ ਰਿਹਾ ਹੈ ਅਤੇ ਕੋਈ ਸੰਨਿਆਸ ਲੈ ਰਿਹਾ ਹੈ। ਪਾਕਿਸਤਾਨ ਦੇ ਦਿੱਗਜ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰਿਆਜ਼ ਨੇ 2008 ਵਿੱਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ 2020 ਤੋਂ ਬਾਅਦ ਇਸ ਖਿਡਾਰੀ ਨੇ ਪਾਕਿਸਤਾਨ ਲਈ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਇਸ ਕਾਰਨ 38 ਸਾਲ ਦੀ ਉਮਰ ‘ਚ ਇਸ ਖਿਡਾਰੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਰਿਆਜ਼ ਨੇ ਇੱਕ ਟਵੀਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। ਮੈਂ ਅੰਤਰਰਾਸ਼ਟਰੀ ਪਿਚ ਤੋਂ ਹਟ ਰਿਹਾ ਹਾਂ। ਇੱਕ ਸ਼ਾਨਦਾਰ ਸਫ਼ਰ ਤੋਂ ਬਾਅਦ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

ਰਿਆਜ਼ ਨੇ ਲਿਖਿਆ ਕਿ ਪੀਸੀਬੀ, ਮੇਰੇ ਪਰਿਵਾਰ, ਕੋਚਾਂ, ਸਲਾਹਕਾਰਾਂ, ਟੀਮ ਦੇ ਸਾਥੀਆਂ, ਪ੍ਰਸ਼ੰਸਕਾਂ ਅਤੇ ਮੇਰਾ ਸਮਰਥਨ ਕਰਨ ਵਾਲੇ ਹਰ ਕਿਸੇ ਦਾ ਬਹੁਤ ਬਹੁਤ ਧੰਨਵਾਦ। ਵਹਾਬ ਰਿਆਜ਼ ਦਾ ਲੰਬਾ ਅੰਤਰਰਾਸ਼ਟਰੀ ਕਰੀਅਰ ਸੀ। 2008 ਤੋਂ ਹੁਣ ਤੱਕ ਇਸ ਖਿਡਾਰੀ ਨੇ ਕੁੱਲ 27 ਟੈਸਟ, 91 ਵਨਡੇ ਅਤੇ 36 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਟੈਸਟ ‘ਚ 83, ਵਨਡੇ ‘ਚ 120 ਅਤੇ ਟੀ-20 ‘ਚ 34 ਵਿਕਟਾਂ ਹਾਸਲ ਕੀਤੀਆਂ ਸਨ।

ਵਹਾਬ ਰਿਆਜ਼ ਆਪਣੀ ਤੇਜ਼ ਗੇਂਦਬਾਜ਼ੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਸਨ। ਇਸ ਖਿਡਾਰੀ ਨੇ ਪਾਕਿਸਤਾਨ ਲਈ ਤਿੰਨ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਹਿੱਸਾ ਲਿਆ। ਪਹਿਲਾਂ 2011 ਵਿੱਚ, ਫਿਰ 2015 ਵਿੱਚ ਅਤੇ ਉਸ ਤੋਂ ਬਾਅਦ ਹਾਲ ਹੀ ਵਿੱਚ 2019 ਵਿਸ਼ਵ ਕੱਪ ਵਿੱਚ ਰਿਆਜ਼ ਵੀ ਪਾਕਿਸਤਾਨੀ ਟੀਮ ਦਾ ਹਿੱਸਾ ਸਨ। ਭਾਰਤ ਦੇ ਖਿਲਾਫ 2011 ਦੇ ਸੈਮੀਫਾਈਨਲ ਅਤੇ 2015 ਦੇ ਕੁਆਟਰਫਾਈਨਲ ‘ਚ ਆਸਟ੍ਰੇਲੀਆ ਖਿਲਾਫ 5 ਵਿਕਟਾਂ ਦਾ ਉਸ ਦਾ ਸਪੈੱਲ ਅੱਜ ਵੀ ਪੂਰੀ ਦੁਨੀਆ ਨੂੰ ਯਾਦ ਹੈ। ਰਿਆਜ਼ ਪਾਕਿਸਤਾਨ ਦੇ ਇਤਿਹਾਸ ਦਾ ਨੌਵਾਂ ਗੇਂਦਬਾਜ਼ ਹੈ ਜਿਸ ਨੇ ਡੈਬਿਊ ‘ਤੇ ਪੰਜ ਵਿਕਟਾਂ ਲਈਆਂ, ਰਿਆਜ਼ ਨੇ ਓਵਲ ‘ਤੇ 63 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ।