ਕਾਂਗਰਸ ‘ਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ‘ਪਾਇਲਟ ਹੈ ਪੱਕਾ ਕਾਂਗਰਸੀ’: ਸੁਖਜਿੰਦਰ ਸਿੰਘ ਰੰਧਾਵਾ

ਕਾਂਗਰਸ ‘ਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ‘ਪਾਇਲਟ ਹੈ ਪੱਕਾ ਕਾਂਗਰਸੀ’: ਸੁਖਜਿੰਦਰ ਸਿੰਘ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਮੈਂ ਕਾਂਗਰਸੀ ਹਾਂ ਅਤੇ ਜਿਸਦੇ ਡੀਐਨਏ ਵਿੱਚ ਕਾਂਗਰਸ ਹੈ, ਉਹ ਪਾਰਟੀ ਵਿਰੁੱਧ ਨਹੀਂ ਬੋਲ ਸਕਦਾ।

ਰਾਜਸਥਾਨ ‘ਚ ਵਿਧਾਨਸਭਾ ਚੋਣਾਂ ਨੇੜੇ ਹਨ। ਕਾਂਗਰਸ ਪਾਰਟੀ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਦੇ ਵਿਚਾਲੇ ਚਲ ਰਹੇ ਵਿਵਾਦ ਨੂੰ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਸਥਾਨ ‘ਚ ਗਰਮੀ ਦੇ ਨਾਲ-ਨਾਲ ਸਿਆਸੀ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਅਤੇ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਕਾਰਨ ਸਿਆਸੀ ਹਲਚਲ ਤੇਜ਼ ਹੋ ਗਈ ਹੈ।

ਉਧਰ ਕਾਂਗਰਸ ਦੇ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਬਾਰੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਿਸਦੇ ਡੀਐਨਏ ਵਿੱਚ ਕਾਂਗਰਸ ਹੈ, ਉਹ ਪਾਰਟੀ ਦੇ ਖਿਲਾਫ ਗੱਲ ਨਹੀਂ ਕਰ ਸਕਦਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, “ਕਾਂਗਰਸ ‘ਚ ਕਲਚਰ ਹੈ, ਕੋਈ ਲੜਦਾ ਹੈ ਜਾਂ ਕੁਝ ਵੀ ਕਰਦਾ ਹੈ, ਉਹ ਕਾਂਗਰਸੀ ਹੈ। ਇਹ ਭਾਜਪਾ ਨਹੀਂ ਹੈ, ਜਿੱਥੇ ਕੋਈ ਆਪਣਾ ਮੂੰਹ ਨਾ ਖੋਲ੍ਹ ਸਕੇ। ਰੰਧਾਵਾ ਨੇ ਕਿਹਾ ਕਿ ਜੇਕਰ ਨੇਤਾ ਨਹੀਂ ਬੋਲਣਗੇ ਤਾਂ ਲੋਕਤੰਤਰ ਕਿੱਥੇ ਹੋਵੇਗਾ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਭਾਜਪਾ ਵਾਂਗ ਲੋਕਤੰਤਰ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਅੱਗੇ ਕਿਹਾ ਕਿ ਪਾਇਲਟ ਮੇਰੇ ਛੋਟੇ ਭਰਾ ਵਰਗਾ ਹੈ। ਮੈਂ ਸਚਿਨ ਨੂੰ ਬਚਪਨ ਤੋਂ ਜਾਣਦਾ ਹਾਂ। ਮੈਂ ਉਸਦੇ ਪਰਿਵਾਰ ਨੂੰ ਨਹੀਂ ਭੁੱਲ ਸਕਦਾ। ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਮੈਂ ਕਾਂਗਰਸੀ ਹਾਂ ਅਤੇ ਜਿਸ ਦੇ ਡੀਐਨਏ ਵਿੱਚ ਕਾਂਗਰਸ ਹੈ, ਉਹ ਪਾਰਟੀ ਵਿਰੁੱਧ ਨਹੀਂ ਬੋਲ ਸਕਦਾ। ਕਾਂਗਰਸ ਇੰਚਾਰਜ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਪਾਰਟੀ ਦੀ ਖਾਤਰ ਆਪਣੇ ਸੁਪਨੇ ਛੱਡਣੇ ਪੈਂਦੇ ਹਨ। ਸਾਰੇ ਨੇਤਾਵਾਂ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਹਨ, ਸਾਰੇ ਲੋਕ ਅੱਗੇ ਵਧਣਾ ਚਾਹੁੰਦੇ ਹਨ। ਦਰਅਸਲ ਰੰਧਾਵਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਸਚਿਨ ਪਾਇਲਟ ਵੱਲੋਂ ਆਪਣੀ ਪਾਰਟੀ ਬਣਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।