ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਲਈ ਵੱਡੀ ਖੁਸ਼ੀ ਦੀ ਖ਼ਬਰ, ਬੰਗਲੇ ਦੀ ਨਿਲਾਮੀ ‘ਤੇ ਲੱਗੀ ਰੋਕ

ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਲਈ ਵੱਡੀ ਖੁਸ਼ੀ ਦੀ ਖ਼ਬਰ, ਬੰਗਲੇ ਦੀ ਨਿਲਾਮੀ ‘ਤੇ ਲੱਗੀ ਰੋਕ

ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਕਾਸ਼ਿਤ ਨੋਟਿਸ ਮੁਤਾਬਕ ਸੰਨੀ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸਨੂੰ ਉਸਨੇ ਵਾਪਸ ਨਹੀਂ ਕੀਤਾ ਸੀ। ਕਰਜ਼ਾ ਨਾ ਮੋੜਨ ‘ਤੇ ਬੰਗਲੇ ਦੀ ਨਿਲਾਮੀ ਦੀ ਤਰੀਕ ਵੀ 25 ਸਤੰਬਰ ਦਿੱਤੀ ਗਈ ਸੀ।

ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੇ ਮੁੰਬਈ ਦੇ ਜੁਹੂ ਸਥਿਤ ਬੰਗਲੇ ਦੀ ਈ-ਨਿਲਾਮੀ ਰੋਕ ਦਿੱਤੀ ਗਈ ਹੈ। ਇਸ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ। ਸੰਨੀ ਦਿਓਲ ਨੇ ਬੈਂਕ ਆਫ ਬੜੌਦਾ ਤੋਂ ਲਿਆ 56 ਕਰੋੜ ਦਾ ਕਰਜ਼ਾ ਵਾਪਸ ਨਹੀਂ ਕੀਤਾ ਸੀ। ਹੁਣ ਜਦੋਂ ਨਿਲਾਮੀ ਰੁਕ ਗਈ ਹੈ ਤਾਂ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ।

ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਜੈਰਾਮ ਪਟੇਲ ਨੇ ਕਿਹਾ ਕਿ ਐਤਵਾਰ ਦੁਪਹਿਰ ਨੂੰ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ਅਭਿਨੇਤਾ ਸੰਨੀ ਦਿਓਲ ਦੀ ਜੁਹੂ ਸਥਿਤ ਰਿਹਾਇਸ਼ ਨੂੰ ਈ-ਨਿਲਾਮੀ ਲਈ ਰੱਖਿਆ ਹੈ, ਕਿਉਂਕਿ ਉਨ੍ਹਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ। ਅੱਜ ਸਵੇਰੇ, 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ, ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ‘ਤਕਨੀਕੀ ਕਾਰਨਾਂ ਕਰਕੇ’ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ, ਇਹ ਬਹੁਤ ਹੈਰਾਨੀ ਦੀ ਗੱਲ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਕਾਸ਼ਿਤ ਨੋਟਿਸ ਮੁਤਾਬਕ ਸੰਨੀ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਸਨੇ ਵਾਪਸ ਨਹੀਂ ਕੀਤਾ ਸੀ। ਕਰਜ਼ਾ ਨਾ ਮੋੜਨ ‘ਤੇ ਬੰਗਲੇ ਦੀ ਨਿਲਾਮੀ ਦੀ ਤਰੀਕ ਵੀ 25 ਸਤੰਬਰ ਦਿੱਤੀ ਗਈ ਸੀ। ਬੈਂਕ ਨੇ ਸੰਨੀ ਤੋਂ ਕਰਜ਼ਾ ਵਸੂਲੀ ਨੋਟਿਸ ਦਾ ਇਸ਼ਤਿਹਾਰ ਵੀ ਛਾਪਿਆ ਸੀ। ਇਸ ਵਿੱਚ ਸੰਨੀ ਦੇ ਗਾਰੰਟਰ ਵਜੋਂ ਪਿਤਾ ਧਰਮਿੰਦਰ ਦਾ ਨਾਂ ਵੀ ਲਿਖਿਆ ਗਿਆ ਸੀ।

ਸੰਨੀ ਦਿਓਲ ਦਾ ਅਧਿਕਾਰਤ ਨਾਂ ਅਜੇ ਸਿੰਘ ਦਿਓਲ ਹੈ। ਉਹ 2019 ਤੋਂ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਉਨ੍ਹਾਂ ਨੇ ਤਤਕਾਲੀ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਹਰਾਇਆ ਸੀ। ਅਭਿਨੇਤਾ ਵਿਨੋਦ ਖੰਨਾ ਲੰਬੇ ਸਮੇਂ ਤੋਂ ਇਸ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ। ਸੰਨੀ ਦੀ ਫਿਲਮ ਗਦਰ-2 ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ਐਤਵਾਰ ਨੂੰ 39 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 10 ਦਿਨਾਂ ‘ਚ ਫਿਲਮ ਦਾ ਕੁਲ ਕਲੈਕਸ਼ਨ 375 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਨੇ ਦੁਨੀਆ ਭਰ ‘ਚ 433 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਅੰਕੜੇ ਆਪਣੇ ਆਪ ਵਿਚ ਇਤਿਹਾਸਕ ਹਨ। ਕਰੀਬ 70 ਤੋਂ 80 ਕਰੋੜ ‘ਚ ਬਣੀ ਇਹ ਫਿਲਮ ਹੁਣ 400 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਲਈ ਤਿਆਰ ਹੈ।