ਗੈਂਗਸਟਰ ਅੰਸਾਰੀ ਮਾਮਲੇ ‘ਤੇ ਵਿਵਾਦ : ਕੈਪਟਨ ਨੇ ਸੀਐੱਮ ਮਾਨ ਦੇ ਟਵੀਟ ਨੂੰ ਬੇਵਕੂਫੀ ਵਾਲਾ ਦਿੱਤਾ ਕਰਾਰ

ਗੈਂਗਸਟਰ ਅੰਸਾਰੀ ਮਾਮਲੇ ‘ਤੇ ਵਿਵਾਦ : ਕੈਪਟਨ ਨੇ ਸੀਐੱਮ ਮਾਨ ਦੇ ਟਵੀਟ ਨੂੰ ਬੇਵਕੂਫੀ ਵਾਲਾ ਦਿੱਤਾ ਕਰਾਰ

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੀਐਮ ਮਾਨ ਦੇ ਟਵੀਟ ਨੂੰ ਮੂਰਖਤਾ ਭਰਿਆ ਬਿਆਨ ਕਰਾਰ ਦਿੱਤਾ, ਜਦਕਿ ਮੁੱਖ ਮੰਤਰੀ ਮਾਨ ਨੇ ਸੂਬੇ ਦੇ ਮਾੜੇ ਹਾਲਾਤ ਲਈ ਕੈਪਟਨ ਦੀ ਸਿਆਣਪ ਨੂੰ ਜ਼ਿੰਮੇਵਾਰ ਦੱਸਿਆ।


ਉੱਤਰ ਪ੍ਰਦੇਸ਼ ਦਾ ਗੈਂਗਸਟਰ ਮੁਖਤਾਰ ਅੰਸਾਰੀ ਪੰਜਾਬ ‘ਚ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਵਿਚਾਲੇ ਖਿੱਚੋਤਾਣ ਦਾ ਕਾਰਨ ਬਣ ਗਿਆ ਹੈ। ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬਹਿਸ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੀਐਮ ਮਾਨ ਦੇ ਟਵੀਟ ਨੂੰ ਮੂਰਖਤਾ ਭਰਿਆ ਬਿਆਨ ਕਰਾਰ ਦਿੱਤਾ, ਜਦਕਿ ਮੁੱਖ ਮੰਤਰੀ ਨੇ ਸੂਬੇ ਦੇ ਮਾੜੇ ਹਾਲਾਤ ਲਈ ਕੈਪਟਨ ਦੀ ਸਿਆਣਪ ਨੂੰ ਵੀ ਜ਼ਿੰਮੇਵਾਰ ਦੱਸਿਆ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਭਗਵੰਤ ਮਾਨ ਨੂੰ ਅਜਿਹੇ ਬੇਵਕੂਫ ਬਿਆਨ ਦੇਣ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਸਿੱਖਣੀ ਚਾਹੀਦੀ ਹੈ, ਜੋ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰਦੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਤਾਂ ਫਿਰ ਮੁੱਖ ਮੰਤਰੀ ਜਾਂ ਉਸ ਮਾਮਲੇ ਲਈ ਜੇਲ੍ਹ ਮੰਤਰੀ ਕਿੱਥੇ ਆਉਂਦੇ ਹਨ? ਆਪਣੇ ਟਵੀਟ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਦੇਖ ਕੇ ਸੀਐਮ ਮਾਨ ਵੀ ਗੁੱਸੇ ‘ਚ ਆ ਗਏ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ ਕੈਪਟਨ ਸਾਹਿਬ, ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਾਖੀ ਕਰ ਰਿਹਾ ਹਾਂ। ਤੁਸੀਂ ਮੈਨੂੰ ਬੇਸਮਝ ਕਹਿ ਰਹੇ ਹੋ।

ਕੈਪਟਨ ਸਾਹਿਬ, ਤੁਸੀਂ ਮੁਗਲਾਂ ਦੇ ਰਾਜ ਸਮੇਂ ਮੁਗਲਾਂ ਦੇ ਨਾਲ ਸੀ, ਤੁਸੀਂ ਅੰਗਰੇਜ਼ਾਂ ਦੇ ਰਾਜ ਸਮੇਂ ਅੰਗਰੇਜ਼ਾਂ ਦੇ ਨਾਲ ਸੀ, ਤੁਸੀਂ ਕਾਂਗਰਸ ਦੇ ਰਾਜ ਦੌਰਾਨ ਕਾਂਗਰਸ ਦੇ ਨਾਲ ਸੀ, ਤੁਸੀਂ ਅਕਾਲੀਆਂ ਦੇ ਰਾਜ ਦੌਰਾਨ ਅਕਾਲੀਆਂ ਦੇ ਨਾਲ ਸੀ। ਹੁਣ ਤੁਸੀਂ ਭਾਜਪਾ ਦੇ ਰਾਜ ਵਿੱਚ ਭਾਜਪਾ ਦੇ ਨਾਲ ਹੋ। ਤੁਹਾਡੀ ਸਿਆਣਪ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਕਿਹਾ ਸੀ – ਯੂਪੀ ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਅਤੇ ਸੁਪਰੀਮ ਕੋਰਟ ਵਿੱਚ ਉਸਦਾ ਕੇਸ ਲੜਨ ਲਈ 55 ਲੱਖ ਫੀਸ ਪੰਜਾਬ ਦੇ ਖਜ਼ਾਨੇ ਵਿੱਚੋਂ ਨਹੀਂ ਦਿੱਤੀ ਜਾਵੇਗੀ। ਇਹ ਪੈਸਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਲਾਭ ਰੱਦ ਕਰ ਦਿੱਤੇ ਜਾਣਗੇ।