ਟੈਨਿਸ ਸਟਾਰ ਰਾਫੇਲ ਨਡਾਲ ਬਣੇ ਇੰਫੋਸਿਸ ਦੇ ਬ੍ਰਾਂਡ ਅੰਬੈਸਡਰ, 3 ਸਾਲ ਲਈ ਕੀਤਾ ਐਗਰੀਮੈਂਟ

ਟੈਨਿਸ ਸਟਾਰ ਰਾਫੇਲ ਨਡਾਲ ਬਣੇ ਇੰਫੋਸਿਸ ਦੇ ਬ੍ਰਾਂਡ ਅੰਬੈਸਡਰ, 3 ਸਾਲ ਲਈ ਕੀਤਾ ਐਗਰੀਮੈਂਟ

ਇਨਫੋਸਿਸ ਨੇ ਦੱਸਿਆ ਕਿ ਨਡਾਲ ਬ੍ਰਾਂਡ ਅਤੇ ਡਿਜੀਟਲ ਇਨੋਵੇਸ਼ਨ ਦੇ ਅੰਬੈਸਡਰ ਹੋਣਗੇ। ਸਪੇਨ ਦੇ 37 ਸਾਲਾ ਰਾਫੇਲ ਨਡਾਲ ਲਗਾਤਾਰ 209 ਹਫ਼ਤਿਆਂ ਤੋਂ ਏਟੀਪੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਰਹਿ ਚੁਕੇ ਹਨ


ਟੈਨਿਸ ਸਟਾਰ ਰਾਫੇਲ ਨਡਾਲ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਦੁਨੀਆ ਦੇ ਮਹਾਨ ਟੈਨਿਸ ਸਟਾਰ ਰਾਫੇਲ ਨਡਾਲ ਨੂੰ ਆਈਟੀ ਕੰਪਨੀ ਇਨਫੋਸਿਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇੰਫੋਸਿਸ ਨੇ ਸਟਾਕ ਐਕਸਚੇਂਜ ਕੋਲ ਰੈਗੂਲੇਟਰੀ ਫਾਈਲਿੰਗ ‘ਚ ਇਹ ਖੁਲਾਸਾ ਕੀਤਾ ਹੈ। ਇੰਫੋਸਿਸ ਦਾ ਰਾਫੇਲ ਨਡਾਲ ਨਾਲ 3 ਸਾਲ ਦਾ ਐਗਰੀਮੈਂਟ ਹੋਵੇਗਾ।

ਇਨਫੋਸਿਸ ਨੇ ਦੱਸਿਆ ਕਿ ਨਡਾਲ ਬ੍ਰਾਂਡ ਅਤੇ ਡਿਜੀਟਲ ਇਨੋਵੇਸ਼ਨ ਦੇ ਅੰਬੈਸਡਰ ਹੋਣਗੇ। ਸਪੇਨ ਦੇ 37 ਸਾਲਾ ਰਾਫੇਲ ਨਡਾਲ ਲਗਾਤਾਰ 209 ਹਫ਼ਤਿਆਂ ਤੋਂ ਏਟੀਪੀ ਰੈਂਕਿੰਗ ਵਿੱਚ ਪਹਿਲੇ ਨੰਬਰ ’ਤੇ ਹਨ। ਉਸਨੇ 14 ਫ੍ਰੈਂਚ ਓਪਨ ਖਿਤਾਬ ਸਮੇਤ 22 ਗ੍ਰੈਂਡ ਸਲੈਬ ਟੂਰਨਾਮੈਂਟ ਜਿੱਤੇ ਹਨ। ਪਿਛਲੇ ਇੱਕ ਦਹਾਕੇ ਤੋਂ ਰਾਫੇਲ ਨਡਾਲ ਦੇ ਨਾਲ ਰੋਜਰ ਫੈਡਰਰ ਟੈਨਿਸ ਜਗਤ ਵਿੱਚ ਧੂਮ ਮਚਾ ਰਹੇ ਹਨ।

ਇਨਫੋਸਿਸ ਦੇ ਨਾਲ ਇਸ ਗੱਠਜੋੜ ‘ਤੇ, ਰਾਫੇਲ ਨਡਾਲ ਨੇ ਕਿਹਾ, “ਮੈਂ ਇਨਫੋਸਿਸ ਦੇ ਨਾਲ ਮਿਲ ਕੇ ਕੰਮ ਕਰਕੇ ਬਹੁਤ ਖੁਸ਼ ਹਾਂ, ਕਿਉਂਕਿ ਉਹ ਨਾ ਸਿਰਫ ਵਿਕਾਸ ਲਈ ਕੰਮ ਕਰਦੇ ਹਨ, ਸਗੋਂ ਇੱਕ ਉੱਜਵਲ ਭਵਿੱਖ ਲਈ ਸਾਡੇ ਭਾਈਚਾਰਿਆਂ ਦੇ ਲੋਕਾਂ ਨੂੰ ਸ਼ਕਤੀਕਰਨ ‘ਤੇ ਵੀ ਜ਼ੋਰ ਦਿੰਦੇ ਹਨ। ਉਸ ਨੇ ਕਿਹਾ ਕਿ ਮੈਨੂੰ ਇੰਫੋਸਿਸ ਨੇ ਜਿਸ ਤਰ੍ਹਾਂ ਆਪਣੀ ਡਿਜੀਟਲ ਮੁਹਾਰਤ ਨੂੰ ਗਲੋਬਲ ਟੈਨਿਸ ‘ਚ ਲਿਆਂਦਾ ਹੈ, ਮੈਨੂੰ ਉਹ ਪਸੰਦ ਹੈ।

ਉਸਨੇ ਅੱਗੇ ਕਿਹਾ ਕਿ ਇੰਫੋਸਿਸ ਨੇ ਅਰਬਾਂ ਪ੍ਰਸ਼ੰਸਕਾਂ ਲਈ ਟੈਨਿਸ ਅਨੁਭਵ ਨੂੰ ਬਦਲ ਦਿੱਤਾ ਹੈ ਅਤੇ ਅਸਲ ਵਿੱਚ ਸਾਰੇ ਖਿਡਾਰੀਆਂ ਨੂੰ ਵਿਸ਼ਲੇਸ਼ਣ ਦੇ ਨਾਲ ਸ਼ਕਤੀ ਪ੍ਰਦਾਨ ਕੀਤੀ ਹੈ ਜਿਸਦਾ ਕੁਝ ਸਾਲ ਪਹਿਲਾਂ ਸਿਰਫ ਸੁਪਨਾ ਹੀ ਹੋ ਸਕਦਾ ਸੀ। ਇੰਫੋਸਿਸ ਦੇ ਸੀਈਓ ਅਤੇ ਐੱਮਡੀ ਸਲਿਲ ਪਾਰਿਖ ਨੇ ਕਿਹਾ, ”ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੰਪਨੀ ਦੇ ਬ੍ਰਾਂਡ ਅੰਬੈਸਡਰ ਦੇ ਰੂਪ ‘ਚ ਦੁਨੀਆ ਦੇ ਸਭ ਤੋਂ ਸਨਮਾਨਿਤ ਚੈਂਪੀਅਨ ਐਥਲੀਟ ਰਾਫੇਲ ਨਡਾਲ ਦਾ ਸੁਆਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਇੰਫੋਸਿਸ ਨੇ ਕਿਹਾ ਕਿ ਏਟੀਪੀ ਟੂਰ, ਰੋਲੈਂਡ-ਗੈਰੋਸ, ਆਸਟ੍ਰੇਲੀਅਨ ਓਪਨ ਅਤੇ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਦੇ ਡਿਜੀਟਲ ਇਨੋਵੇਸ਼ਨ ਪਾਰਟਨਰ ਦੇ ਤੌਰ ‘ਤੇ, ਬ੍ਰਾਂਡ ਇਨਫੋਸਿਸ AI, ਕਲਾਊਡ, ਡਾਟਾ ਵਿਸ਼ਲੇਸ਼ਣ ਅਤੇ ਡਿਜੀਟਲ ਅਨੁਭਵਾਂ ਰਾਹੀਂ ਦੁਨੀਆ ਭਰ ਦੇ ਅਰਬਾਂ ਪ੍ਰਸ਼ੰਸਕਾਂ ਤੱਕ ਟੈਨਿਸ ਈਕੋਸਿਸਟਮ ਲਿਆਉਂਦਾ ਹੈ।

ਦੂਜੇ ਪਾਸੇ, ਨਡਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ, ‘ਇਨਫੋਸਿਸ ਨਾ ਸਿਰਫ ਟੈਨਿਸ ਨਾਲ ਜੁੜੇ ਤਜ਼ਰਬੇ ਨੂੰ ਕਈ ਗੁਣਾ ਵਧਾਉਣ ‘ਤੇ ਕੰਮ ਕਰ ਰਿਹਾ ਹੈ, ਬਲਕਿ ਇਹ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਸਦਾ ਹਿੱਸਾ ਬਣਨ ਲਈ ਵੀ ਸ਼ਕਤੀ ਪ੍ਰਦਾਨ ਕਰ ਰਿਹਾ ਹੈ। ਨਡਾਲ ਨੇ ਅੱਗੇ ਕਿਹਾ ਕਿ ਮੈਂ ਇੱਕ ਗਲੋਬਲ ਬ੍ਰਾਂਡ ਅੰਬੈਸਡਰ ਵਜੋਂ ਟੀਮ ਇੰਫੋਸਿਸ ਵਿੱਚ ਸ਼ਾਮਲ ਹੋਣ ਲਈ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਮੈਂ ਇੰਫੋਸਿਸ ਦੇ ਨਾਲ ਮਿਲ ਕੇ ਕੁਝ ਖੂਬਸੂਰਤ ਸਫ਼ਰ ਕਰਨ ਲਈ ਇਸ ਸਾਂਝੇਦਾਰੀ ਦੀ ਉਮੀਦ ਕਰਦਾ ਹਾਂ।