ਦਵਾਰਕਾਧੀਸ਼ ਮੰਦਰ ‘ਚ ਲਾਗੂ ਹੋਵੇਗਾ ਡਰੈੱਸ ਕੋਡ, ਬਰਮੂਡਾ, ਮਿੰਨੀ ਟਾਪ, ਮਿੰਨੀ ਸਕਰਟ, ਨਾਈਟ ਸੂਟ, ਫ੍ਰੌਕ ਅਤੇ ਰਿਪਡ ਜੀਨਸ ‘ਚ ਐਂਟਰੀ ਬੈਨ

ਦਵਾਰਕਾਧੀਸ਼ ਮੰਦਰ ‘ਚ ਲਾਗੂ ਹੋਵੇਗਾ ਡਰੈੱਸ ਕੋਡ, ਬਰਮੂਡਾ, ਮਿੰਨੀ ਟਾਪ, ਮਿੰਨੀ ਸਕਰਟ, ਨਾਈਟ ਸੂਟ, ਫ੍ਰੌਕ ਅਤੇ ਰਿਪਡ ਜੀਨਸ ‘ਚ ਐਂਟਰੀ ਬੈਨ

ਮੰਦਰ ਦੇ ਬਾਹਰ ਡ੍ਰੈਸ ਕੋਡ ਬਾਰੇ ਗੁਜਰਾਤੀ-ਹਿੰਦੀ-ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖੇ ਬੋਰਡ ਵੀ ਲਗਾਏ ਗਏ ਹਨ। ਮੰਦਰ ਦੇ ਬਾਹਰ ਲੱਗੇ ਬੋਰਡ ‘ਤੇ ਲਿਖਿਆ ਹੋਇਆ ਹੈ ਕਿ ਮੰਦਰ ਦਰਸ਼ਨਾਂ ਲਈ ਜਗ੍ਹਾ ਹੈ, ਆਪਣੀ ਪ੍ਰਦਰਸ਼ਨੀ ਲਈ ਨਹੀਂ।

ਦਵਾਰਕਾਧੀਸ਼ ਮੰਦਰ ਦੇ ਟਰੱਸਟ ਨੇ ਇਕ ਇਤਹਾਸਿਕ ਫੈਸਲਾ ਲਿਆ ਹੈ। ਦੇਸ਼ ਦੇ ਕਈ ਮੰਦਰਾਂ ‘ਚ ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਹੁਣ ਗੁਜਰਾਤ ਦੇ ਦਵਾਰਕਾਧੀਸ਼ ਮੰਦਰ ‘ਚ ਸ਼ਰਧਾਲੂਆਂ ਦੇ ਪਹਿਰਾਵੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਮੰਦਰ ਟਰੱਸਟ ਦੇ ਫੈਸਲੇ ਮੁਤਾਬਕ ਹੁਣ ਤੋਂ ਕੋਈ ਵੀ ਸ਼ਰਧਾਲੂ ਛੋਟੇ ਕੱਪੜੇ ਪਾ ਕੇ ਮੰਦਰ ‘ਚ ਦਾਖਲ ਨਹੀਂ ਹੋ ਸਕੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਦਿਰ ਟਰੱਸਟ ਵੱਲੋਂ ਜਗਤ ਮੰਦਿਰ ਦਵਾਰਕਾ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਭਾਰਤੀ ਸੰਸਕ੍ਰਿਤੀ ਅਨੁਸਾਰ ਕੱਪੜੇ ਪਾਉਣੇ ਪੈਂਦੇ ਹਨ। ਮੰਦਰ ਦੇ ਬਾਹਰ ਡ੍ਰੈਸ ਕੋਡ ਬਾਰੇ ਗੁਜਰਾਤੀ-ਹਿੰਦੀ-ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖੇ ਬੋਰਡ ਵੀ ਲਗਾਏ ਗਏ ਹਨ। ਮੰਦਰ ਦੇ ਬਾਹਰ ਲੱਗੇ ਬੋਰਡ ‘ਤੇ ਲਿਖਿਆ ਹੋਇਆ ਹੈ ਕਿ ਮੰਦਰ ਦਰਸ਼ਨਾਂ ਲਈ ਜਗ੍ਹਾ ਹੈ, ਆਪਣੀ ਪ੍ਰਦਰਸ਼ਨੀ ਲਈ ਨਹੀਂ। ਮੰਦਿਰ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸਾਦੇ ਕੱਪੜਿਆਂ ਵਿੱਚ ਹੀ ਪ੍ਰਵੇਸ਼ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਛੋਟੇ ਕੱਪੜੇ, ਹਾਫ ਪੈਂਟ, ਬਰਮੂਡਾਸ, ਮਿੰਨੀ ਟਾਪ, ਮਿੰਨੀ ਸਕਰਟ, ਨਾਈਟ ਸੂਟ, ਫਰੌਕ ਅਤੇ ਰਿਪਡ ਜੀਨਸ ਪਹਿਨੇ ਲੋਕਾਂ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਇਸ ਸਬੰਧੀ ਟਰੱਸਟੀ ਪਾਰਥ ਤਲਸਾਨੀਆ ਨੇ ਦੱਸਿਆ ਕਿ ਮੰਦਰ ਵਿੱਚ ਆਉਣ ਵਾਲੇ ਕਈ ਸ਼ਰਧਾਲੂਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਵਾਰ ਕਈ ਲੋਕਾਂ ਨੇ ਕਿਹਾ ਕਿ ਅਜਿਹੇ ਕੱਪੜੇ ਪਾਉਣ ਨਾਲ ਹੋਰ ਸ਼ਰਧਾਲੂਆਂ ਦਾ ਧਿਆਨ ਭਟਕ ਜਾਂਦਾ ਹੈ। ਇਸ ਕਾਰਨ ਹੁਣ ਦੇਸ਼ ਦੇ ਮੰਦਰਾਂ ‘ਚ ਡਰੈੱਸ ਕੋਡ ਲਾਗੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਮਥੁਰਾ ਦੇ ਰਾਧਾ ਰਾਣੀ ਮੰਦਰ ‘ਚ ਵੀ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਯੂਪੀ, ਮੱਧ ਪ੍ਰਦੇਸ਼ ਦੇ ਕਈ ਮੰਦਰਾਂ ਵਿੱਚ ਵੀ ਇਹੀ ਨਿਯਮ ਲਾਗੂ ਹੋ ਗਿਆ ਹੈ। ਮੰਦਰਾਂ ਵਿੱਚ ਸ਼ਰਧਾਲੂਆਂ ਨੂੰ ਹਿੰਦੂ ਸੰਸਕ੍ਰਿਤੀ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਸਹੀ ਕੱਪੜੇ ਪਹਿਨਣ ਲਈ ਕਿਹਾ ਜਾ ਰਿਹਾ ਹੈ।