- ਅੰਤਰਰਾਸ਼ਟਰੀ
- No Comment
ਦੁਬਈ ‘ਚ ਭਾਰਤੀ ਬੰਦੇ ਦੀ ਨਿਕਲੀ ਬੰਪਰ ਲਾਟਰੀ, ਅਗਲੇ 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ

ਆਦਿਲ ਖਾਨ ਦੁਬਈ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਵਿੱਚ ਇੰਟੀਰੀਅਰ ਡਿਜ਼ਾਈਨ ਕੰਸਲਟੈਂਟ ਵਜੋਂ ਕੰਮ ਕਰ ਰਿਹਾ ਹੈ। ਲਾਟਰੀ ਜਿੱਤਣ ਤੋਂ ਬਾਅਦ ਆਦਿਲ ਨੂੰ 25 ਹਜ਼ਾਰ ਦਿਰਹਮ ਯਾਨੀ 5,59,822 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਦੁਬਈ ਦੀ ਗਿਣਤੀ ਅਜਿਹੇ ਦੇਸ਼ਾਂ ਵਿਚ ਕੀਤੀ ਜਾਂਦੀ ਹੈ, ਜਿਥੇ ਦੇ ਲੋਕ ਕਾਫੀ ਅਮੀਰ ਹਨ। ਹੁਣ ਦੁਬਈ ‘ਚ ਕੰਮ ਕਰਨ ਵਾਲੇ ਭਾਰਤੀ ਨੌਜਵਾਨ ਦੀ ਕਿਸਮਤ ਇੰਨੀ ਚਮਕੀ ਕਿ ਕੀ ਕਹੀਏ। ਭਾਰਤੀ ਨੌਜਵਾਨ ਨੇ UAE ਵਿੱਚ ਬੰਪਰ ਲਾਟਰੀ ਜਿੱਤੀ ਹੈ। FAST-5 ਲਾਟਰੀ ਦੇ ਪਹਿਲੇ ਜੇਤੂ ਹੋਣ ਦੇ ਨਾਤੇ, ਨੌਜਵਾਨਾਂ ਨੂੰ ਅਗਲੇ 25 ਸਾਲਾਂ ਤੱਕ ਹਰ ਮਹੀਨੇ ਘੱਟੋ-ਘੱਟ 5.5 ਲੱਖ ਰੁਪਏ ਇਨਾਮ ਵਜੋਂ ਮਿਲਣਗੇ।
ਗਲਫ ਨਿਊਜ਼ ਦੇ ਅਨੁਸਾਰ, ਕੰਪਨੀ ਦੁਆਰਾ ਵੀਰਵਾਰ ਨੂੰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਜੇਤੂਆਂ ਵਿੱਚ ਉੱਤਰ ਪ੍ਰਦੇਸ਼ ਦੇ ਮੁਹੰਮਦ ਆਦਿਲ ਖਾਨ ਦਾ ਨਾਮ ਵੀ ਸ਼ਾਮਲ ਹੈ, ਜਿਸ ਨੇ ਫਾਸਟ 5 ਵਿੱਚ ਮੈਗਾ ਇਨਾਮ ਜਿੱਤਿਆ ਹੈ। ਆਦਿਲ ਖਾਨ ਦੁਬਈ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਵਿੱਚ ਇੰਟੀਰੀਅਰ ਡਿਜ਼ਾਈਨ ਕੰਸਲਟੈਂਟ ਵਜੋਂ ਕੰਮ ਕਰ ਰਿਹਾ ਹੈ। ਲਾਟਰੀ ਜਿੱਤਣ ਤੋਂ ਬਾਅਦ ਆਦਿਲ ਨੂੰ 25 ਹਜ਼ਾਰ ਦਿਰਹਮ ਯਾਨੀ 5,59,822 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਲਾਟਰੀ ਤੋਂ ਬਾਅਦ ਆਦਿਲ ਬਹੁਤ ਖੁਸ਼ ਹੈ।

ਆਦਿਲ ਖਾਨ ਦਾ ਕਹਿਣਾ ਹੈ ਕਿ ਉਹ ਜਿੱਤ ਲਈ ਧੰਨਵਾਦੀ ਹੈ। ਉਸਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਕਮਾਉਣ ਵਾਲਾ ਇਕੱਲਾ ਵਿਅਕਤੀ ਹਾਂ। ਕੋਵਿਡ 19 ਮਹਾਂਮਾਰੀ ਦੌਰਾਨ ਮੇਰੇ ਭਰਾ ਦੀ ਮੌਤ ਹੋ ਗਈ ਸੀ। ਹੁਣ ਮੈਂ ਆਪਣੇ ਪਰਿਵਾਰ ਦਾ ਖਰਚਾ ਚਲਾ ਰਿਹਾ ਹਾਂ। ਇਹ ਲਾਟਰੀ ਸਹੀ ਸਮੇਂ ‘ਤੇ ਨਿਕਲੀ ਹੈ। ਆਦਿਲ ਨੇ ਦੱਸਿਆ ਕਿ ਜਦੋਂ ਉਸਨੂੰ ਲਾਟਰੀ ਦੀ ਖ਼ਬਰ ਮਿਲੀ ਤਾਂ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ।
ਆਦਿਲ ਖਾਨ ਦਾ ਕਹਿਣਾ ਹੈ ਕਿ ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ ਤਾਂ ਅਸੀਂ ਇਸ ਖ਼ਬਰ ਦੀ ਸੱਚਾਈ ਨੂੰ ਦੋ ਵਾਰ ਜਾਂਚਿਆ। ਪੌਲ ਚੈਡਰ, ਮਾਰਕੀਟਿੰਗ ਦੇ ਮੁਖੀ, ਟਾਇਚੇਰੋਸ, ਜੋ ਕਿ ਮੈਗਾ ਇਨਾਮ ਦਾ ਆਯੋਜਨ ਕਰਦਾ ਹੈ, ਨੇ ਕਿਹਾ 8 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ, ਸਾਨੂੰ ਫਾਸਟ 5 ਦੇ ਜੇਤੂਆਂ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਪਾਲ ਚੈਡਰ ਨੇ ਕਿਹਾ ਕਿ ਅਗਲੇ 25 ਸਾਲਾਂ ਤੱਕ ਹਰ ਸਾਲ 5 ਲੱਖ ਰੁਪਏ ਤੋਂ ਵੱਧ ਦਾ ਇਨਾਮੀ ਰਾਸ਼ੀ ਬਕਾਇਦਾ ਅਦਾ ਕਰਾਂਗੇ।
ਆਦਿਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਆਦਿਲ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੁਝ ਜਿੱਤਿਆ ਹੈ। ਉਸਨੇ ਕਿਹਾ, ‘ਬਾਕੀ ਲੱਕੀ ਡਰਾਅ ਵਿੱਚ, ਸਾਨੂੰ ਇੱਕਮੁਸ਼ਤ ਇਨਾਮੀ ਰਾਸ਼ੀ ਮਿਲਦੀ ਹੈ। ਪਰ ਇਹ ਬਹੁਤ ਖਾਸ ਹੈ, ਇਹ ਹਰ ਮਹੀਨੇ ਮੇਰੀ ਦੂਜੀ ਆਮਦਨ ਹੋਵੇਗੀ, ਜਿਸ ਨਾਲ ਮੈਨੂੰ ਚੰਗਾ ਨਿਵੇਸ਼ ਕਰਨ ਦਾ ਮੌਕਾ ਮਿਲੇਗਾ। ਉਸਨੇ ਇਹ ਵੀ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਰਹਿਣਾ ਚਾਹੁੰਦਾ ਹੈ।