ਨੰਦਨ ਨੀਲੇਕਣੀ ਨੇ ਆਈਆਈਟੀ ਬੰਬੇ ਨੂੰ 315 ਕਰੋੜ ਰੁਪਏ ਕੀਤੇ ਦਾਨ

ਨੰਦਨ ਨੀਲੇਕਣੀ ਨੇ ਆਈਆਈਟੀ ਬੰਬੇ ਨੂੰ 315 ਕਰੋੜ ਰੁਪਏ ਕੀਤੇ ਦਾਨ

ਨੀਲੇਕਣੀ ਪਹਿਲਾਂ ਹੀ ਆਈਆਈਟੀ ਬੰਬੇ ਨੂੰ 85 ਕਰੋੜ ਰੁਪਏ ਦਾਨ ਕਰ ਚੁੱਕੇ ਹਨ। ਜੇਕਰ ਦੋਵਾਂ ਦੇ ਦਾਨ ਨੂੰ ਜੋੜਿਆ ਜਾਵੇ ਤਾਂ ਇਹ ਰਕਮ 400 ਕਰੋੜ ਰੁਪਏ ਬਣਦੀ ਹੈ।


ਨੰਦਨ ਨੀਲੇਕਣੀ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਇੰਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਬੰਬਈ ਨੂੰ 315 ਕਰੋੜ ਰੁਪਏ ਦਾਨ ਕੀਤੇ ਹਨ। ਨੀਲੇਕਣੀ ਨੇ ਅਜਿਹਾ ਦਾਨ ਸੰਸਥਾ ਤੋਂ ਪਾਸ ਹੋਣ ਦੇ 50 ਸਾਲ ਪੂਰੇ ਹੋਣ ‘ਤੇ ਕੀਤਾ ਸੀ। ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਨੀਲੇਕਣੀ ਪਹਿਲਾਂ ਹੀ ਆਈਆਈਟੀ ਬੰਬੇ ਨੂੰ 85 ਕਰੋੜ ਰੁਪਏ ਦਾਨ ਕਰ ਚੁੱਕੇ ਹਨ। ਜੇਕਰ ਦੋਵਾਂ ਦੇ ਦਾਨ ਨੂੰ ਜੋੜਿਆ ਜਾਵੇ ਤਾਂ ਇਹ ਰਕਮ 400 ਕਰੋੜ ਰੁਪਏ ਬਣਦੀ ਹੈ।

ਇਹ ਦੇਸ਼ ਵਿੱਚ ਕਿਸੇ ਵੀ ਸੰਸਥਾ ਨੂੰ ਇਸਦੇ ਸਾਬਕਾ ਵਿਦਿਆਰਥੀ ਦੁਆਰਾ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਆਈ.ਆਈ.ਟੀ. ਬੰਬੇ ਨੇ 20 ਜੂਨ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ- ਨੀਲੇਕਣੀ ਦੇ ਦਾਨ ਦਾ ਉਦੇਸ਼ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਇੰਜਨੀਅਰਿੰਗ ਅਤੇ ਟੈਕਨਾਲੋਜੀ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕੀਤਾ ਜਾਣਾ ਹੈ। ਅਸੀਂ ਇਸ ਰਕਮ ਦੀ ਵਰਤੋਂ IIT ਬੰਬੇ ਵਿਖੇ ਸਭ ਤੋਂ ਵਧੀਆ ਤਕਨੀਕੀ ਸਟਾਰਟਅਪ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਕਰਾਂਗੇ।

ਨੀਲੇਕਣੀ ਨੇ ਅੱਗੇ ਕਿਹਾ – ਆਈਆਈਟੀ ਬੰਬੇ ਨੂੰ ਇਹ ਦਾਨ ਸਿਰਫ਼ ਵਿੱਤੀ ਯੋਗਦਾਨ ਨਹੀਂ ਹੈ। ਇਹ ਉਸ ਸਥਾਨ ਲਈ ਮੇਰੀ ਸ਼ਰਧਾਂਜਲੀ ਹੈ ਜਿਸਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਹਨਾਂ ਵਿਦਿਆਰਥੀਆਂ ਲਈ ਆਪਣੀ ਵਚਨਬੱਧਤਾ ਹੈ ਜੋ ਸਾਡੀ ਕੱਲ੍ਹ ਦੀ ਦੁਨੀਆ ਨੂੰ ਆਕਾਰ ਦੇਣਗੇ। ਇਸ ਦਾਨ ਲਈ, ਨੀਲੇਕਣੀ ਅਤੇ ਆਈਆਈਟੀ ਬੰਬੇ ਦੇ ਡਾਇਰੈਕਟਰ ਪ੍ਰੋਫੈਸਰ ਸੁਭਾਸ਼ੀਸ਼ ਚੌਧਰੀ ਨੇ ਬੈਂਗਲੁਰੂ ਵਿੱਚ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ। ਚੌਧਰੀ ਨੇ ਕਿਹਾ ਕਿ ਇਹ ਇਤਿਹਾਸਕ ਦਾਨ ਆਈਆਈਟੀ ਬੰਬੇ ਨੂੰ ਵਿਸ਼ਵ ਲੀਡਰਸ਼ਿਪ ਦੇ ਮਾਰਗ ‘ਤੇ ਮਜ਼ਬੂਤੀ ਨਾਲ ਸਥਾਪਿਤ ਕਰੇਗਾ। ਅਸੀਂ ਸੰਸਥਾ ਵਿੱਚ ਸਾਡੇ ਉੱਘੇ ਸਾਬਕਾ ਵਿਦਿਆਰਥੀ ਨੰਦਨ ਨੀਲੇਕਣੀ ਦੇ ਯੋਗਦਾਨ ਤੋਂ ਬਹੁਤ ਖੁਸ਼ ਹਾਂ।