- ਰਾਸ਼ਟਰੀ
- No Comment
ਪੀਐੱਮ ਮੋਦੀ ਨੇ ਬੈਠਕ ‘ਚ ਦਿੱਤੇ ਨਿਰਦੇਸ਼, ਰਕਸ਼ਾ ਬੰਧਨ ‘ਤੇ ਮੁਸਲਿਮ ਔਰਤਾਂ ਨੂੰ ਮਿਲੋ, ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਜੋੜੋ

ਪਿਛਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਵੀ ਪੀਐਮ ਮੋਦੀ ਨੇ ਮੁਸਲਿਮ ਔਰਤਾਂ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਦੀ ਹੱਜ ਨੀਤੀ ‘ਚ ਬਦਲਾਅ ਤੋਂ ਬਾਅਦ ਹੱਜ ‘ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਕਸ਼ਾ ਬੰਧਨ ਦੌਰਾਨ NDA ਦੇ ਸੰਸਦ ਮੈਂਬਰਾਂ ਨੂੰ ਮੁਸਲਿਮ ਔਰਤਾਂ ਨੂੰ ਮਿਲਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਰੱਖੜੀ ਦੇ ਦੌਰਾਨ ਸਮਾਗਮ ਆਯੋਜਿਤ ਕਰਨ ਅਤੇ ਮੁਸਲਿਮ ਔਰਤਾਂ ਤੱਕ ਪਹੁੰਚਣ ਲਈ ਕਿਹਾ ਹੈ। ਪੀਐਮ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ, ਉੜੀਸਾ ਅਤੇ ਝਾਰਖੰਡ ਦੇ ਐਨਡੀਏ ਸੰਸਦ ਮੈਂਬਰਾਂ ਨਾਲ ਮੀਟਿੰਗ ਦੌਰਾਨ ਇਹ ਗੱਲਾਂ ਕਹੀਆਂ।

ਪੀਐੱਮ ਨਰਿੰਦਰ ਮੋਦੀ ਨਾਲ ਬੈਠਕ ‘ਚ ਮੌਜੂਦ ਕੁਝ ਸੰਸਦ ਮੈਂਬਰਾਂ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਸਮਾਜ ਦੇ ਹਰ ਵਰਗ ਨਾਲ ਜੁੜਨ ‘ਤੇ ਜ਼ੋਰ ਦਿੱਤਾ। ਬੈਠਕ ‘ਚ ਪੀਐੱਮ ਮੋਦੀ ਨੇ ਤਿੰਨ ਤਲਾਕ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ‘ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਮੁਸਲਿਮ ਔਰਤਾਂ ਨੂੰ ਕਾਫੀ ਰਾਹਤ ਮਿਲੀ ਹੈ। ਤਿੰਨ ਤਲਾਕ ‘ਤੇ ਪਾਬੰਦੀ ਲਗਾਉਣ ਲਈ ਸੰਸਦ ਨੇ 2019 ‘ਚ ਬਿੱਲ ਪਾਸ ਕੀਤਾ ਸੀ। ਇਸ ਤੋਂ ਬਾਅਦ ਤਿੰਨ ਤਲਾਕ ਦੇਣਾ ਅਪਰਾਧ ਬਣ ਗਿਆ, ਜਿਸ ਲਈ ਪਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ।

ਪਿਛਲੇ ‘ਮਨ ਕੀ ਬਾਤ ‘ਪ੍ਰੋਗਰਾਮ ਵਿੱਚ ਵੀ ਪੀਐਮ ਮੋਦੀ ਨੇ ਮੁਸਲਿਮ ਔਰਤਾਂ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਦੀ ਹੱਜ ਨੀਤੀ ‘ਚ ਬਦਲਾਅ ਤੋਂ ਬਾਅਦ ਹੱਜ ‘ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਇਸ ਸਾਲ 4000 ਮੁਸਲਿਮ ਔਰਤਾਂ ਨੇ ਮਹਿਰਮ (ਪਤੀ ਜਾਂ ਮਰਦ ਰਿਸ਼ਤੇਦਾਰ) ਤੋਂ ਬਿਨਾਂ ਹੱਜ ਕੀਤਾ ਹੈ। ਸੋਮਵਾਰ ਨੂੰ, ਪੀਐਮ ਮੋਦੀ ਨੇ ਪੱਛਮੀ ਯੂਪੀ, ਕਾਨਪੁਰ ਅਤੇ ਬੁੰਦੇਲਖੰਡ ਖੇਤਰਾਂ ਦੇ 45 ਐਨਡੀਏ ਸੰਸਦ ਮੈਂਬਰਾਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ।

ਬੈਠਕ ‘ਚ ਪੀਐਮ ਮੋਦੀ ਨੇ ਕਿਹਾ- ਵਿਰੋਧੀ ਧਿਰ ਨੇ ਆਪਣੇ ਕੱਪੜੇ ਬਦਲ ਲਏ ਹਨ, ਉਨ੍ਹਾਂ ਦਾ ਕਿਰਦਾਰ ਉਹੀ ਹੈ। ਕੱਪੜੇ ਬਦਲਣ ਨਾਲ ਕਿਰਦਾਰ ਨਹੀਂ ਬਦਲਦਾ। ਯੂ.ਪੀ.ਏ. ਦੇ ਸਿਰ ‘ਤੇ ਕਈ ਦਾਗ ਹਨ, ਇਸ ਲਈ ਇਸਨੂੰ ਆਪਣਾ ਨਾਂ ਬਦਲਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ- ਐਨਡੀਏ ਸੁਆਰਥ ਲਈ ਨਹੀਂ, ਬਲੀਦਾਨ ਲਈ ਬਣਿਆ ਹੈ। ਬਿਹਾਰ ‘ਚ ਸਾਡੇ ਜ਼ਿਆਦਾ ਵਿਧਾਇਕ ਸਨ, ਫਿਰ ਵੀ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਪੰਜਾਬ ਦੀ ਅਕਾਲੀ ਸਰਕਾਰ ਵਿੱਚ ਸਾਡੇ ਵਿਧਾਇਕ ਵੱਡੀ ਗਿਣਤੀ ਵਿੱਚ ਸਨ। ਅਸੀਂ ਉੱਥੋਂ ਦੇ ਡਿਪਟੀ ਸੀਐਮ ਦਾ ਅਹੁਦਾ ਵੀ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਜਨਤਾ ਨੂੰ ਦੱਸੋ ਕਿ ਸਰਕਾਰ ਨੇ ਕਿਹੜੇ ਕੰਮ ਕੀਤੇ ਹਨ। ਸੰਸਦ ਮੈਂਬਰਾਂ ਨੂੰ ਆਪਣੇ ਖੇਤਰ ਦੇ ਸਥਾਨਕ ਮੁੱਦਿਆਂ ‘ਤੇ ਗੱਲ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਵੀ ਸਾਡੀ ਸਰਕਾਰ ਬਣੇਗੀ।