ਪ੍ਰਧਾਨ ਮੰਤਰੀ ਤਾਂ ਦੂਰ ਨਿਤੀਸ਼ ਲਈ ਮੁੱਖ ਮੰਤਰੀ ਬਣੇ ਰਹਿਣਾ ਵੀ ਮੁਸ਼ਕਲ, ਤੇਜਸਵੀ ਨੂੰ ਬਣਾਓ ਮੁੱਖ ਮੰਤਰੀ : ਪ੍ਰਸ਼ਾਂਤ ਕਿਸ਼ੋਰ

ਪ੍ਰਧਾਨ ਮੰਤਰੀ ਤਾਂ ਦੂਰ ਨਿਤੀਸ਼ ਲਈ ਮੁੱਖ ਮੰਤਰੀ ਬਣੇ ਰਹਿਣਾ ਵੀ ਮੁਸ਼ਕਲ, ਤੇਜਸਵੀ ਨੂੰ ਬਣਾਓ ਮੁੱਖ ਮੰਤਰੀ : ਪ੍ਰਸ਼ਾਂਤ ਕਿਸ਼ੋਰ

ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਚੁਟਕੀ ਲੈਂਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਕਿਹਾ ਕਿ 2020 ਦੀਆਂ ਚੋਣਾਂ ਤੋਂ ਬਾਅਦ ਸੱਤਾਧਾਰੀ ਗੱਠਜੋੜ ‘ਚ ਸਭ ਤੋਂ ਵੱਡੀ ਪਾਰਟੀ ਆਰਜੇਡੀ ਹੈ ਨਾ ਕਿ ਜੇਡੀਯੂ।

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੀ.ਐਮ ਨਿਤੀਸ਼ ਨੂੰ ਸਲਾਹ ਦਿੱਤੀ ਹੈ ਕਿ ਉਹ ਤੇਜਸਵੀ ਯਾਦਵ ਨੂੰ ਹੁਣੇ ਹੀ ਬਿਹਾਰ ਦਾ ਮੁੱਖ ਮੰਤਰੀ ਬਣਾਉਣ ਤਾਂ ਜੋ 2025 ਤੱਕ ਤੇਜਸਵੀ ਯਾਦਵ ਨੂੰ ਤਿੰਨ ਸਾਲ ਕੰਮ ਕਰਨ ਦਾ ਮੌਕਾ ਮਿਲ ਸਕੇ ਅਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਆਧਾਰ ‘ਤੇ ਵੋਟ ਪਾਉਣ ਦਾ ਮੌਕਾ ਮਿਲ ਸਕੇ।

ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ 2020 ਦੀਆਂ ਚੋਣਾਂ ਤੋਂ ਬਾਅਦ ਸੱਤਾਧਾਰੀ ਗੱਠਜੋੜ ‘ਚ ਸਭ ਤੋਂ ਵੱਡੀ ਪਾਰਟੀ ਆਰਜੇਡੀ ਹੈ ਨਾ ਕਿ ਜੇਡੀਯੂ। ਨਿਤੀਸ਼ ਕੁਮਾਰ ‘ਤੇ ਚੁਟਕੀ ਲੈਂਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਅੱਗੇ ਕਿਹਾ ਕਿ ਬਿਹਾਰ ਨਿਤੀਸ਼ ਕੁਮਾਰ ਦੀ ਜਾਗੀਰ ਨਹੀਂ ਹੈ, ਜਿਸ ਨੇ ਆਪਣਾ ਚਿਹਰਾ ਬਣਾਉਣਾ ਹੈ, ਬਣਾ ਲਓ। ਮੈਂ ਕਿਤੇ ਵੀ ਨਿਤੀਸ਼ ਕੁਮਾਰ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਨਹੀਂ ਸੁਣਦਾ। ਅੱਜ ਦੀ ਤਰੀਕ ਵਿੱਚ ਉਨ੍ਹਾਂ ਦੀ ਭਰੋਸੇਯੋਗਤਾ ਅਜਿਹੀ ਬਣ ਗਈ ਹੈ ਕਿ ਪ੍ਰਧਾਨ ਮੰਤਰੀ ਬਣਨਾ ਤਾਂ ਦੂਰ, ਬਿਹਾਰ ਦੇ ਮੁੱਖ ਮੰਤਰੀ ਬਣੇ ਰਹਿਣ ਦਾ ਵੀ ਖ਼ਤਰਾ ਹੈ।

ਨਿਤੀਸ਼ ਕੁਮਾਰ ‘ਤੇ ਹਮਲਾ ਕਰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, “ਸਾਹਿਬ ਨੇ ਕਿਹਾ ਸੀ ਕਿ ਜਦੋਂ ਮੈਂ ਸਰਕਾਰ ‘ਚ ਆਵਾਂਗਾ ਤਾਂ ਪਹਿਲੇ ਜਿਸ ਫੈਸਲੇ ‘ਤੇ ਦਸਤਖਤ ਕਰਾਂਗਾ, ਉਸ ਵਿਚ ਪਹਿਲੀ ਕੈਬਿਨੇਟ ‘ਚ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਪ੍ਰਸ਼ਾਂਤ ਕਿਸ਼ੋਰ ਨੇ ਪੁੱਛਿਆ ਹੁਣ ਕਲਮ ਸੁੱਕ ਗਈ ਹੈ ਜਾਂ ਟੁੱਟ ਗਈ ਹੈ, ਇਹ ਤਾਂ ਨਿਤੀਸ਼ ਕੁਮਾਰ ਜਾਂ ਤੇਜਸਵੀ ਯਾਦਵ ਹੀ ਦੱਸਣਗੇ।” ਉਨ੍ਹਾਂ ਕਿਹਾ ਕਿ ਇਹ ਝੂਠੇ ਵਾਅਦੇ ਕਰਨਾ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਿਲ ਕਰਨਾ ਨਿਤੀਸ਼ ਕੁਮਾਰ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ, “ਨਿਤੀਸ਼ ਕੁਮਾਰ ਦੇ ਚਿਹਰੇ ਅਤੇ ਤੀਰ ਦੇ ਨਿਸ਼ਾਨ ਦੇ ਬਟਨ ‘ਤੇ ਕੋਈ ਵੀ ਚੋਣ ਜਿੱਤਣ ਵਾਲਾ ਨਹੀਂ ਹੈ, ਇਹ ਪਾਰਟੀ ਬਿਲਕੁਲ ਵੀ ਨਹੀਂ ਬਚੇਗੀ। ਨਿਤੀਸ਼ ਕੁਮਾਰ ਨੇ ਖੁਦ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ।”