ਪੰਜਾਬ ‘ਚ ‘ਯਾਰੀਆਂ-2’ ਨੂੰ ਲੈ ਕੇ ਵਿਵਾਦ, ਜਲੰਧਰ ‘ਚ ਐਕਟਰ-ਡਾਇਰੈਕਟਰ-ਪ੍ਰੋਡਿਊਸਰ ਖਿਲਾਫ F.I.R

ਪੰਜਾਬ ‘ਚ ‘ਯਾਰੀਆਂ-2’ ਨੂੰ ਲੈ ਕੇ ਵਿਵਾਦ, ਜਲੰਧਰ ‘ਚ ਐਕਟਰ-ਡਾਇਰੈਕਟਰ-ਪ੍ਰੋਡਿਊਸਰ ਖਿਲਾਫ F.I.R

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਕਿਰਪਾਨ ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ।

ਬਾਲੀਵੁੱਡ ਫਿਲਮ ਯਾਰੀਆਂ 2 ਦੇ ਸੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ Yaariyan 2 ਫਿਲਮ ਦੇ ਅਦਾਕਾਰ ਨਿਜ਼ਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ 4 ਵਿੱਚ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਜਲੰਧਰ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਪੁਲਿਸ ਕੋਲ ਦਰਜ ਕਰਵਾਇਆ ਗਿਆ ਹੈ। ਫਿਲਮ ਯਾਰੀਆਂ 2 ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਬਾਲੀਵੁੱਡ ਫਿਲਮ ਯਾਰੀਆਂ-2 ਨੇ ਪੰਜਾਬ ਵਿੱਚ ਵਿਵਾਦ ਛੇੜ ਦਿੱਤਾ ਹੈ। ਫਿਲਮ ਦੇ ਅਭਿਨੇਤਾ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।

ਸਿੱਖਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਕਿਰਪਾਨ ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਹੁਣ ਜਲੰਧਰ ਜ਼ਿਲ੍ਹੇ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 4 ਵਿੱਚ 295-ਏ ਤਹਿਤ ਕੇਸ ਦਰਜ ਕਰਵਾਇਆ ਹੈ।

ਸਿੱਖ ਤਾਲਮੇਲ ਕਮੇਟੀ ਦੀ ਤਰਫੋਂ ਵਿਦੇਸ਼ੀ ਆਟੋ ਸਪੇਅਰ ਪਾਰਟਸ ਦੇ ਮਾਲਕ ਅਲੀ ਪੁਲੀ ਮੁਹੱਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੀਟੂ ਵੱਲੋਂ ਐਫ.ਆਈ.ਆਰ. ਕਰਵਾਈ ਗਈ ਹੈ। ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਯਾਰੀਆਂ-2 ਦੇ ਗੀਤ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਸ੍ਰੀ ਸਾਹਿਬ ਪਾ ਕੇ ਫਿਲਮਾਇਆ ਗਿਆ ਹੈ। ਇਸ ਨਾਲ ਜਿੱਥੇ ਸਿੱਖ ਚਿੰਨ੍ਹਾਂ ਦਾ ਅਪਮਾਨ ਹੋਇਆ ਹੈ, ਉੱਥੇ ਹੀ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਇੱਕ ਸੀਨ ਦਿਖਾਇਆ ਗਿਆ ਹੈ, ਜਿਸ ਵਿੱਚ ਐਕਟਰ ਨੇ ਕਿਰਪਾਨ ਪਾਈ ਹੋਈ ਹੈ ਅਤੇ ਉਹ ਸੀਨ ਦੌਰਾਨ ਇੱਕ ਕੁੜੀ ਨਾਲ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਫਿਲਮ ਦੇ ਇਸ ਸੀਨ ‘ਤੇ ਸਿੱਖ ਜਥੇਬੰਦੀਆਂ ਇਤਰਾਜ਼ ਕਰ ਰਹੀਆਂ ਹਨ।