- ਰਾਸ਼ਟਰੀ
- No Comment
ਮਣੀਪੁਰ ਮੁੱਦੇ ‘ਤੇ ਸੰਸਦ ‘ਚ ਹੰਗਾਮਾ, ਵਿਰੋਧੀ ਧਿਰ ਨੇ ਪਾਏ ਕਾਲੇ ਰੰਗ ਦੇ ਕਪੜੇ : ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ

ਅੱਜ ਐਨਡੀਏ ਦੇ ਸੰਸਦ ਮੈਂਬਰਾਂ ਨੇ ਮੋਦੀ…ਮੋਦੀ… ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਵਿਰੋਧੀ ਧਿਰ ਨੇ INDIA-INDIA ਦੇ ਨਾਅਰੇ ਲਗਾਏ।
ਮਣੀਪੁਰ ਹਿੰਸਾ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਮਣੀਪੁਰ ਹਿੰਸਾ ‘ਤੇ ਵੀਰਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ। ਲੋਕ ਸਭਾ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ 6 ਮਿੰਟ ਬਾਅਦ ਹੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ।

ਦੂਜੇ ਪਾਸੇ ਰਾਜ ਸਭਾ ‘ਚ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਤਖ਼ਤੀਆਂ ਲੈ ਕੇ ਆਏ ਅਤੇ ਪ੍ਰਧਾਨ ਮੰਤਰੀ ਸਦਨ ‘ਚ ਆਓ, ਸਦਨ ‘ਚ ਆ ਕੇ ਕੁਝ ਕਹੋ, ਪ੍ਰਧਾਨ ਮੰਤਰੀ ਨੇ ਚੁੱਪ ਤੋੜੀ’ ਵਰਗੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਇਹ ਦੇਖ ਕੇ ਐਨਡੀਏ ਦੇ ਸੰਸਦ ਮੈਂਬਰਾਂ ਨੇ ਮੋਦੀ…ਮੋਦੀ… ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਵਿਰੋਧੀ ਧਿਰ ਨੇ INDIA-INDIA ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ ਵਿਰੋਧੀ ਗਠਜੋੜ I.N.D.I.A ਦੇ ਸਾਰੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਮਨੀਪੁਰ ਹਿੰਸਾ ਦਾ ਵਿਰੋਧ ਕਰਨ ਲਈ ਸੰਸਦ ਪਹੁੰਚੇ। ਮਾਨਸੂਨ ਸੈਸ਼ਨ ਦੇ ਪੰਜਵੇਂ ਦਿਨ 26 ਜੁਲਾਈ ਨੂੰ ਕਾਂਗਰਸ ਨੇ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਜਿਸ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਨਜ਼ੂਰੀ ਦਿੱਤੀ।

ਨਿਯਮਾਂ ਤਹਿਤ 50 ਤੋਂ ਵੱਧ ਸੰਸਦ ਮੈਂਬਰਾਂ ਦੇ ਸਮਰਥਨ ਤੋਂ ਬਾਅਦ ਸਪੀਕਰ ਨੇ ਕਿਹਾ ਕਿ ਬੇਭਰੋਸਗੀ ਮਤੇ ‘ਤੇ ਬਹਿਸ ਦਾ ਸਮਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੈਅ ਕੀਤਾ ਜਾਵੇਗਾ। ਪੀਐਮ ਮੋਦੀ ਨੇ 5 ਸਾਲ ਪਹਿਲਾਂ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਭਵਿੱਖਬਾਣੀ ਕੀਤੀ ਸੀ। ਦਰਅਸਲ, 2018 ਵਿੱਚ ਜਦੋਂ ਸੰਸਦ ਵਿੱਚ ਮੋਦੀ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ ਸੀ, ਤਾਂ ਪੀਐਮ ਮੋਦੀ ਨੇ ਲੋਕ ਸਭਾ ਵਿੱਚ ਜਵਾਬ ਦਿੰਦੇ ਹੋਏ ਕਿਹਾ ਸੀ, “ਮੈਂ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਤੁਸੀਂ ਇੰਨੀ ਤਿਆਰੀ ਕਰੋ ਕਿ ਤੁਹਾਨੂੰ 2023 ਵਿੱਚ ਦੁਬਾਰਾ ਅਵਿਸ਼ਵਾਸ ਲਿਆਉਣ ਦਾ ਮੌਕਾ ਮਿਲੇ।”

ਵਿਰੋਧੀ ਧਿਰ ਨੂੰ ਪਤਾ ਹੈ ਕਿ ਸਰਕਾਰ ਆਸਾਨੀ ਨਾਲ ਸਦਨ ਵਿੱਚ ਆਪਣਾ ਬਹੁਮਤ ਸਾਬਤ ਕਰ ਦੇਵੇਗੀ, ਪਰ ਬੇਭਰੋਸਗੀ ਮਤੇ ਦੀ ਮਨਜ਼ੂਰੀ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਭਾਸ਼ਣ ਵੀ ਹੋਵੇਗਾ। ਯਾਨੀ ਬਹਿਸ ਦੌਰਾਨ ਮਨੀਪੁਰ ਮੁੱਦੇ ‘ਤੇ ਸਰਕਾਰ ਨੂੰ ਘੇਰ ਕੇ ਉਹ ਧਾਰਨਾ ਦੀ ਲੜਾਈ ਜਿੱਤ ਲੈਣਗੇ। ਹਾਲਾਂਕਿ, ਸਰਕਾਰ ਜ਼ੋਰ ਦੇ ਰਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ ਦੀ ਸਥਿਤੀ ‘ਤੇ ਬਹਿਸ ਦਾ ਜਵਾਬ ਦੇਣਗੇ। ਇਸ ਵੇਲੇ ਲੋਕ ਸਭਾ ਦੀਆਂ 543 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪੰਜ ਖਾਲੀ ਹਨ। ਮੌਜੂਦਾ ਸਮੇਂ ਵਿੱਚ ਲੋਕ ਸਭਾ ਵਿੱਚ ਐਨਡੀਏ ਦੇ 335 ਸੰਸਦ ਮੈਂਬਰ ਹਨ। ਜਦਕਿ ਵਿਰੋਧੀ ਗਠਜੋੜ I.N.D.I.A. ਦੇ 140 ਤੋਂ ਵੱਧ ਸੰਸਦ ਮੈਂਬਰ ਹਨ। ਜਦੋਂ ਕਿ 60 ਸੰਸਦ ਮੈਂਬਰ ਉਨ੍ਹਾਂ ਪਾਰਟੀਆਂ ਦੇ ਹਨ ਜੋ ਨਾ ਤਾਂ ਐਨਡੀਏ ਅਤੇ ਨਾ ਹੀ ਆਈ.ਐਨ.ਡੀ.ਆਈ.ਏ. ਨਾਲ ਸਬੰਧਤ ਹਨ।