- ਅੰਤਰਰਾਸ਼ਟਰੀ
- No Comment
ਮੈਕਸੀਕੋ ਦੇ ਮੇਅਰ ਨੇ ਮਗਰਮੱਛ ਨਾਲ ਕੀਤਾ ਵਿਆਹ, ਲਾੜੀ ਨੂੰ ਅਨੋਖੇ ਤਰੀਕੇ ਨਾਲ ਸਜਾਇਆ
ਇਸ ਮਾਦਾ ਮਗਰਮੱਛ ਨੂੰ ਦੁਲਹਨ ਵਾਂਗ ਤਿਆਰ ਕੀਤਾ ਗਿਆ ਸੀ। ਜਿਸ ਕਾਰਨ ਮੇਅਰ ਨੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਇਸ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ।
ਦੁਨੀਆਂ ਵਿਚ ਰੋਜ਼ ਅਜੀਬੋ ਗਰੀਬ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਦੱਖਣੀ ਮੈਕਸੀਕੋ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਮੇਅਰ ਨੇ ਇੱਕ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ ਹੈ। ਦਰਅਸਲ, ਦੱਖਣੀ ਮੈਕਸੀਕੋ ਦੇ ਸੈਨ ਪੇਡਰੋ ਹੁਆਮੇਲੁਲਾ ਸ਼ਹਿਰ ਦੇ ਮੇਅਰ ਵਿਕਟਰ ਹਿਊਗੋ ਸੋਸਾ ਨੇ ਅਜਿਹਾ ਕੀਤਾ ਹੈ।
The mayor of Mexico’s San Pedro Huamelula married a crocodile as part of a ritual to usher in a good harvest pic.twitter.com/JYByIWYbRb
— Reuters (@Reuters) July 2, 2023
ਸਥਾਨਕ ਰਿਪੋਰਟਾਂ ਮੁਤਾਬਕ ਸੋਸਾ ਨੇ ਅਜਿਹਾ 230 ਸਾਲ ਪੁਰਾਣੇ ਵਿਆਹ ਦੇ ਰਿਵਾਜ ਦੇ ਤਹਿਤ ਕੀਤਾ ਹੈ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਏ ਹਨ। ਰਿਪੋਰਟ ਮੁਤਾਬਕ ਵਿਕਟਰ ਹਿਊਗੋ ਸੋਸਾ ਜਦੋਂ ਸਮਾਗਮ ਵਾਲੀ ਥਾਂ ‘ਤੇ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਹੱਥਾਂ ‘ਚ ਮਗਰਮੱਛ ਸੀ। ਇਸ ਮਾਦਾ ਮਗਰਮੱਛ ਨੂੰ ਦੁਲਹਨ ਵਾਂਗ ਤਿਆਰ ਕੀਤਾ ਗਿਆ ਸੀ। ਜਿਸ ਕਾਰਨ ਮੇਅਰ ਨੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਇਸ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ।
ਰਿਪੋਰਟ ਮੁਤਾਬਕ ਮੇਅਰ ਨੇ ਐਲਿਸੀਆ ਐਡਰੀਆਨਾ ਨਾਂ ਦੇ ਮਗਰਮੱਛ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕੀਤਾ। ਸੋਸਾ ਨੇ ਮਗਰਮੱਛ ਨਾਲ ਆਪਣੇ ਵਿਆਹ ਦੌਰਾਨ ਕਿਹਾ ਕਿ ਮੈਂ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਕਿਉਂਕਿ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ, ਜੋ ਕਿ ਵਿਆਹ ਲਈ ਬਹੁਤ ਜ਼ਰੂਰੀ ਹੈ। ਉਸਨੇ ਅੱਗੇ ਕਿਹਾ ਕਿ ਤੁਸੀਂ ਪਿਆਰ ਤੋਂ ਬਿਨਾਂ ਵਿਆਹ ਨਹੀਂ ਕਰ ਸਕਦੇ। ਮੈਂ ਰਾਜਕੁਮਾਰੀ ਨਾਲ ਵਿਆਹ ਕਰਨ ਲਈ ਤਿਆਰ ਹਾਂ। ਗੌਰਤਲਬ ਹੈ ਕਿ ਮੇਅਰ ਦੇ ਖੇਤਰ ਵਿੱਚ ਪਿਛਲੇ 230 ਸਾਲਾਂ ਤੋਂ ਇੱਕ ਨਰ ਅਤੇ ਮਾਦਾ ਮਗਰਮੱਛ ਦਾ ਵਿਆਹ ਹੁੰਦਾ ਆ ਰਿਹਾ ਹੈ। ਇਹ ਪ੍ਰਥਾ ਉਦੋਂ ਸ਼ੁਰੂ ਹੋਈ ਜਦੋਂ ਸ਼ਾਂਤੀ ਸਥਾਪਤ ਕਰਨ ਲਈ ਦੋ ਆਦਿਵਾਸੀ ਸਮੂਹਾਂ ਦਾ ਵਿਆਹ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੇ ਵਿਆਹ ਤੋਂ ਬਾਅਦ ਖੁਸ਼ਹਾਲੀ, ਵਰਖਾ, ਚੰਗੀ ਫ਼ਸਲ ਅਤੇ ਆਪਸੀ ਸਦਭਾਵਨਾ ਲਈ ਅਸੀਸ ਮੰਗੀ ਜਾਂਦੀ ਹੈ। ਖਬਰਾਂ ਮੁਤਾਬਕ ਸਮਾਰੋਹ ਤੋਂ ਪਹਿਲਾਂ ਮਾਦਾ ਮਗਰਮੱਛਾਂ ਨੂੰ ਲੋਕਾਂ ਦੇ ਘਰਾਂ ‘ਚ ਡਾਂਸ ਲਈ ਲਿਜਾਇਆ ਜਾਂਦਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਾਦਾ ਮਗਰਮੱਛ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।