ਰਜਨੀਕਾਂਤ ਅਚਨਚੇਤ ਉਸ ਡਿਪੂ ‘ਤੇ ਪਹੁੰਚ ਗਿਆ, ਜਿੱਥੇ ਉਹ ਕਦੇ ਕੰਡਕਟਰ ਹੁੰਦਾ ਸੀ, ਰਜਨੀਕਾਂਤ ਨੂੰ ਦੇਖ ਫੈਂਜ਼ ਹੋਏ ਖੁਸ਼ ਤੇ ਹੈਰਾਨ

ਰਜਨੀਕਾਂਤ ਅਚਨਚੇਤ ਉਸ ਡਿਪੂ ‘ਤੇ ਪਹੁੰਚ ਗਿਆ, ਜਿੱਥੇ ਉਹ ਕਦੇ ਕੰਡਕਟਰ ਹੁੰਦਾ ਸੀ, ਰਜਨੀਕਾਂਤ ਨੂੰ ਦੇਖ ਫੈਂਜ਼ ਹੋਏ ਖੁਸ਼ ਤੇ ਹੈਰਾਨ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਵੀਡੀਓ ‘ਚ ਕੁਝ ਲੋਕ ਰਜਨੀ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਜਦਕਿ ਰਜਨੀ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰ ਰਿਹਾ ਹੈ।

ਰਜਨੀਕਾਂਤ ਦੀ ਫਿਲਮ ਜੇਲਰ ਨੇ ਧੂਮ ਮਚਾਈ ਹੋਈ ਹੈ ਅਤੇ ਇਸ ਫਿਲਮ ਨੇ ਹੁਣ ਤੱਕ 600 ਕਰੋੜ ਤੋਂ ਉਪਰ ਦੀ ਕਮਾਈ ਕਰ ਲਈ ਹੈ। ਸਾਊਥ ਦੇ ਸੁਪਰਸਟਾਰ ਰਜਨੀਕਾਂਤ ਇਨ੍ਹੀਂ ਦਿਨੀਂ ਵੱਖ-ਵੱਖ ਥਾਵਾਂ ‘ਤੇ ਘੁੰਮ ਰਹੇ ਹਨ। ਮੰਗਲਵਾਰ ਨੂੰ ਉਹ ਅਚਨਚੇਤ ਦੌਰਾ ਕਰਨ ਲਈ ਬੈਂਗਲੁਰੂ ਬੱਸ ਡਿਪੂ ਪਹੁੰਚੇ। ਉਨ੍ਹਾਂ ਦੀ ਇਸ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਉਨ੍ਹਾਂ ਦੇ ਪ੍ਰਸ਼ੰਸਕ ਅਚਾਨਕ ਆਪਣੇ ਪਸੰਦੀਦਾ ਸੁਪਰਸਟਾਰ ਨੂੰ ਆਪਣੇ ਵਿਚਕਾਰ ਮਿਲਣ ‘ਤੇ ਖੁਸ਼ ਨਜ਼ਰ ਆ ਰਹੇ ਹਨ। ਰਜਨੀ ਦੇ ਇਸ ਅਚਨਚੇਤ ਦੌਰੇ ਤੋਂ ਡਿਪੂ ਮੁਲਾਜ਼ਮ ਵੀ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਵੀਡੀਓ ‘ਚ ਕੁਝ ਲੋਕ ਰਜਨੀ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਜਦਕਿ ਰਜਨੀ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰ ਰਿਹਾ ਹੈ। ਇਸ ਦੌਰਾਨ, ਸੁਪਰਸਟਾਰ ਨੇ ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ (ਬੀਐਮਟੀਸੀ) ਦੇ ਬੱਸ ਕੰਡਕਟਰਾਂ ਅਤੇ ਡਰਾਈਵਰਾਂ ਨਾਲ ਫੋਟੋਆਂ ਖਿਚਵਾਈਆਂ।

ਦੱਸ ਦੇਈਏ ਕਿ ਬੈਂਗਲੁਰੂ ਵਿੱਚ ਸਥਿਤ ਇਹ ਉਹੀ ਬੱਸ ਡਿਪੂ ਹੈ, ਜਿੱਥੇ ਰਜਨੀਕਾਂਤ ਬੱਸ ਕੰਡਕਟਰ ਵਜੋਂ ਕੰਮ ਕਰਦੇ ਸਨ। ਇਸ ਨੌਕਰੀ ਨਾਲ ਉਸ ਦੀ ਜ਼ਿੰਦਗੀ ਪਟੜੀ ‘ਤੇ ਆ ਗਈ ਸੀ। ਜਿਸ ਸ਼ੈਲੀ ਵਿਚ ਰਜਨੀਕਾਂਤ ਨੇ ਟਿਕਟਾਂ ਦੇਖੀਆਂ, ਉਸ ਤੋਂ ਪ੍ਰਭਾਵਿਤ ਹੋ ਕੇ ਨਾਟਕਕਾਰ ਟੋਪੀ ਮੁਨੀਅੱਪਾ ਨੇ ਉਸਨੂੰ ਨਾਟਕ ਵਿਚ ਹਿੱਸਾ ਲੈਣ ਲਈ ਕਿਹਾ। ਜ਼ਿਆਦਾ ਕਮਾਈ ਕਰਨ ਲਈ ਰਜਨੀਕਾਂਤ ਨੇ ਨੌਕਰੀ ਦੇ ਨਾਲ-ਨਾਲ ਕਈ ਨਾਟਕਾਂ ਵਿੱਚ ਵੀ ਹਿੱਸਾ ਲਿਆ।

ਇਸ ਤੋਂ ਬਾਅਦ ਉਸਦੇ ਇਕ ਦੋਸਤ ਰਾਜ ਬਹਾਦਰ ਨੇ ਉਸਨੂੰ ਐਕਟਿੰਗ ਸਕੂਲ ਵਿਚ ਦਾਖ਼ਲਾ ਲੈਣ ਦੀ ਸਲਾਹ ਦਿੱਤੀ। ਰਜਨੀ ਨੂੰ ਸਕੂਲ ਵਿਚ ਦਾਖਲਾ ਲੈਣ ਤੋਂ ਬਾਅਦ ਪਹਿਲੀ ਫਿਲਮ ਮਿਲੀ। ਡਿਪੂ ਦਾ ਦੌਰਾ ਕਰਨ ਤੋਂ ਬਾਅਦ ਰਜਨੀ ਇੱਥੋਂ ਰਾਘਵੇਂਦਰ ਸਵਾਮੀ ਮੱਠ ਵੀ ਗਏ। ਰਜਨੀ ਨੇ ਖੁਦ ਆਪਣੀ 100ਵੀਂ ਫਿਲਮ ਵਿੱਚ ਸ਼੍ਰੀ ਰਾਘਵੇਂਦਰ ਦੀ ਭੂਮਿਕਾ ਨਿਭਾਈ ਹੈ।

ਰਜਨੀਕਾਂਤ ਦੇ ਇਨ੍ਹਾਂ ਦੌਰਿਆਂ ਨੂੰ ਦੇਖ ਕੇ ਇੰਝ ਜਾਪਦਾ ਹੈ, ਜਿਵੇਂ ਉਸਨੇ ਉਨ੍ਹਾਂ ਸਾਰੀਆਂ ਥਾਵਾਂ ‘ਤੇ ਜਾਣ ਦੀ ਯੋਜਨਾ ਬਣਾਈ ਹੈ, ਜਿੱਥੇ ਉਹ ਕਿਸੇ ਨਾ ਕਿਸੇ ਸਮੇਂ ਜੁੜੇ ਰਹੇ ਹਨ। ਇਸ ਤੋਂ ਪਹਿਲਾਂ ਸੁਪਰਸਟਾਰ ਆਪਣੀ ਫਿਲਮ ‘ਜੇਲਰ’ ਦੀ ਰਿਲੀਜ਼ ਤੋਂ ਪਹਿਲਾਂ ਹਿਮਾਲੀਅਨ ਟੂਰ ‘ਤੇ ਗਏ ਸਨ।