- ਰਾਸ਼ਟਰੀ
- No Comment
ਰਾਹੁਲ ਗਾਂਧੀ ਅਚਾਨਕ ਦਿੱਲੀ ਦੀ ਆਜ਼ਾਦਪੁਰ ਮੰਡੀ ਪਹੁੰਚੇ, ਸਬਜ਼ੀ ਅਤੇ ਫਲ ਵਿਕਰੇਤਾਵਾਂ ਦੀਆਂ ਸਮੱਸਿਆਵਾਂ ਸੁਣੀਆਂ

ਰਾਹੁਲ ਗਾਂਧੀ ਨੇ ਸਬਜ਼ੀਆਂ ਅਤੇ ਫਲਾਂ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨੂੰ ਦੁਕਾਨਦਾਰਾਂ ਵੱਲੋਂ ਘਿਰਿਆ ਦੇਖਿਆ ਗਿਆ।
ਰਾਹੁਲ ਗਾਂਧੀ ਪਿੱਛਲੇ ਇਕ ਸਾਲ ਤੋਂ ਆਮ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸੇ ਕੜੀ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਸਵੇਰੇ ਦਿੱਲੀ ਦੀ ਆਜ਼ਾਦਪੁਰ ਮੰਡੀ ਪਹੁੰਚੇ। ਇੱਥੇ ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨੂੰ ਦੁਕਾਨਦਾਰਾਂ ਵੱਲੋਂ ਘਿਰਿਆ ਦੇਖਿਆ ਗਿਆ।

ਤਿੰਨ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਮੀਡੀਆ ਚੈਨਲ ਦਾ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ਆਜ਼ਾਦਪੁਰ ਮੰਡੀ ਦੇ ਬਾਹਰ ਇੱਕ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਉਹ ਟਮਾਟਰ ਖਰੀਦਣ ਆਇਆ ਸੀ ਤਾਂ ਜੋ ਉਹ ਇਨ੍ਹਾਂ ਨੂੰ ਵੇਚ ਕੇ ਪੈਸੇ ਕਮਾ ਸਕੇ, ਪਰ ਉਸ ਕੋਲ ਟਮਾਟਰ ਖਰੀਦਣ ਲਈ ਪੈਸੇ ਨਹੀਂ ਸਨ।
ਰਾਹੁਲ ਗਾਂਧੀ ਕੇਰਲ ਦੇ ਮਲਪੁਰਮ ਵਿੱਚ ਗੋਡਿਆਂ ਦੇ ਦਰਦ ਦਾ ਇਲਾਜ ਕਰਵਾ ਕੇ ਵਾਪਸ ਪਰਤ ਆਏ ਹਨ। ਉਹ ਇੱਥੋਂ ਦੀ ਸੌ ਸਾਲ ਪੁਰਾਣੀ ਆਯੁਰਵੈਦਿਕ ਸੰਸਥਾ ਕੋਟਕਕਲ ਆਰੀਆ ਵੈਦਿਆ ਸ਼ਾਲਾ ਵਿੱਚ ਇਲਾਜ ਕਰਵਾ ਰਹੇ ਸਨ। ਵੈਦਿਆ ਸ਼ਾਲਾ ਦੇ ਪੀ. ਮਦਨਵਨਕੁਟੀ ਵਾਰੀਅਰ ਅਤੇ ਕੇ. ਮੁਰਲੀਧਰਨ ਦੇ ਨਾਲ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ। ਉਹ 29 ਜੁਲਾਈ ਤੱਕ ਮਲਪੁਰਮ ‘ਚ ਰਹੇ।

ਪਿੱਛਲੇ ਦਿਨੀ ਰਾਹੁਲ ਗਾਂਧੀ ਨੇ ਹਰਿਆਣਾ ਦੇ ਸੋਨੀਪਤ ਵਿੱਚ ਕਿਸਾਨਾਂ ਨਾਲ ਖੇਤਾਂ ਵਿੱਚ ਝੋਨਾ ਲਾਇਆ ਸੀ। ਉਹ ਟਰੈਕਟਰ ਚਲਾ ਕੇ ਖੇਤ ਵੀ ਵਾਹੁੰਦਾ ਦੇਖਿਆ ਗਿਆ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਤੀ ਸਬੰਧੀ ਗੱਲਬਾਤ ਵੀ ਕੀਤੀ ਸੀ । ਕਾਂਗਰਸ ਨੇਤਾ ਰਾਹੁਲ ਗਾਂਧੀ ਦਿੱਲੀ ਦੇ ਇੱਕ ਗੈਰਾਜ ਵਿੱਚ ਪਹੁੰਚੇ ਅਤੇ ਉੱਥੇ ਮਕੈਨਿਕਾਂ ਨਾਲ ਕੰਮ ਕੀਤਾ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 6 ਤਸਵੀਰਾਂ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਇੱਕ ਫੋਟੋ ਵਿੱਚ ਰਾਹੁਲ ਇੱਕ ਪੇਚਕਸ ਨਾਲ ਬਾਈਕ ਦੇ ਪੇਚਾਂ ਨੂੰ ਕੱਸਦੇ ਨਜ਼ਰ ਆ ਰਹੇ ਸਨ। ਰਾਹੁਲ ਗਾਂਧੀ ਨੇ ਅੰਬਾਲਾ ਤੋਂ ਚੰਡੀਗੜ੍ਹ ਤੱਕ 50 ਕਿਲੋਮੀਟਰ ਦਾ ਸਫ਼ਰ ਟਰੱਕ ਰਾਹੀਂ ਕੀਤਾ ਸੀ । ਦਰਅਸਲ, ਉਹ ਦੁਪਹਿਰ ਵੇਲੇ ਕਾਰ ਰਾਹੀਂ ਦਿੱਲੀ ਤੋਂ ਸ਼ਿਮਲਾ ਲਈ ਰਵਾਨਾ ਹੋਏ ਸਨ। ਪਾਰਟੀ ਵਰਕਰਾਂ ਨੇ ਦੱਸਿਆ ਕਿ ਰਾਹੁਲ ਨੇ ਇਸ ਦੌਰਾਨ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਸਨ।