ਰਾਹੁਲ ਗਾਂਧੀ ਮੈਸੂਰ ‘ਚ ਗ੍ਰਹਿ ਲਕਸ਼ਮੀ ਯੋਜਨਾ ਦਾ ਉਦਘਾਟਨ ਕਰਨਗੇ, ਪਰਿਵਾਰ ਦੀ ਇਕ ਔਰਤ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ

ਰਾਹੁਲ ਗਾਂਧੀ ਮੈਸੂਰ ‘ਚ ਗ੍ਰਹਿ ਲਕਸ਼ਮੀ ਯੋਜਨਾ ਦਾ ਉਦਘਾਟਨ ਕਰਨਗੇ, ਪਰਿਵਾਰ ਦੀ ਇਕ ਔਰਤ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ

ਅੱਜ ਜਿਵੇਂ ਹੀ ਰਾਹੁਲ ਗਾਂਧੀ ਇਸ ਯੋਜਨਾ ਦਾ ਉਦਘਾਟਨ ਕਰਨਗੇ, ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 1,09,54,000 ਔਰਤਾਂ ਦੇ ਖਾਤੇ ਵਿੱਚ 2000 ਰੁਪਏ ਤੁਰੰਤ ਪਹੁੰਚ ਜਾਣਗੇ। ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੇ ਨਾਂ ਰਾਸ਼ਨ ਕਾਰਡ ਚ ਸ਼ਾਮਿਲ ਹੈ।


ਕਾਂਗਰਸ ਪਾਰਟੀ ਨੇ ਕਰਨਾਟਕ ਵਿਧਾਨਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਿਲ ਕੀਤੀ ਸੀ ਅਤੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਰਾਹੁਲ ਗਾਂਧੀ ਅੱਜ (30 ਅਗਸਤ) ਮੈਸੂਰ ਵਿੱਚ ਕਰਨਾਟਕ ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਹਿੱਸਾ ਲੈ ਸਕਦੇ ਹਨ।

ਇਹ ਪ੍ਰੋਗਰਾਮ ਮਹਾਰਾਜਾ ਕਾਲਜ ਗਰਾਊਂਡ ਵਿੱਚ ਹੋਵੇਗਾ, ਜਿਸ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਸਕਦੇ ਹਨ। ਕਰਨਾਟਕ ਵਿੱਚ ਇਸ ਸਾਲ ਮਈ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਉਦੋਂ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਅਸੀਂ ਹਰ ਘਰ ਵਿੱਚ ਇੱਕ ਘਰੇਲੂ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਵਾਂਗੇ।

ਅੱਜ ਜਿਵੇਂ ਹੀ ਰਾਹੁਲ ਗਾਂਧੀ ਇਸ ਯੋਜਨਾ ਦਾ ਉਦਘਾਟਨ ਕਰਨਗੇ, ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 1,09,54,000 ਔਰਤਾਂ ਦੇ ਖਾਤੇ ਵਿੱਚ 2000 ਰੁਪਏ ਤੁਰੰਤ ਪਹੁੰਚ ਜਾਣਗੇ। ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੇ ਨਾਂ ‘ਤੇ ਰਾਸ਼ਨ ਕਾਰਡ ਹੈ। ਆਮਦਨ ਕਰ ਅਦਾ ਕਰਨ ਵਾਲੀ ਔਰਤ ਜਾਂ ਉਸਦਾ ਪਤੀ ਇਸ ਸਕੀਮ ਲਈ ਯੋਗ ਨਹੀਂ ਹੋਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਇਹ ਪ੍ਰੋਗਰਾਮ ਬੇਲਾਗਾਵੀ ‘ਚ 20 ਅਗਸਤ ਨੂੰ ਹੋਣਾ ਸੀ, ਪਰ ਇਸ ਨੂੰ ਟਾਲ ਕੇ 27 ਅਗਸਤ ਕਰ ਦਿੱਤਾ ਗਿਆ। ਬਾਅਦ ‘ਚ ਜਦੋਂ ਰਾਹੁਲ ਗਾਂਧੀ ਦਾ ਮੈਸੂਰ ਦੌਰਾ ਤੈਅ ਹੋਇਆ ਤਾਂ ਪ੍ਰੋਗਰਾਮ ਦੀ ਤਰੀਕ 30 ਅਗਸਤ ਅਤੇ ਮੈਸੂਰ ਨੂੰ ਸਥਾਨ ਦੇ ਤੌਰ ‘ਤੇ ਤੈਅ ਕੀਤਾ ਗਿਆ। ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 224 ਵਿੱਚੋਂ 135 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਭਾਜਪਾ 66, ਜੇਡੀਐਸ 19 ਅਤੇ ਹੋਰ 4 ਸੀਟਾਂ ‘ਤੇ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀਆਂ ਸਨ।

ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਨਤੀਜੇ ਆਉਣ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਘਰ ਦੀ ਬਾਲਕੋਨੀ ‘ਚ ਆਏ, ਕਾਂਗਰਸ ਦਾ ਝੰਡਾ ਲਹਿਰਾਇਆ ਅਤੇ ਵਰਕਰਾਂ ਦੇ ਸਾਹਮਣੇ ਹੱਥ ਜੋੜ ਕੇ ਧੰਨਵਾਦ ਕੀਤਾ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੰਜ ਵਾਅਦੇ ਪੂਰੇ ਕਰਾਂਗੇ।