ਰਾਹੁਲ ਗਾਂਧੀ 5 ਦਿਨਾਂ ਦੇ ਯੂਰਪ ਦੌਰੇ ‘ਤੇ ਰਵਾਨਾ, ਭਾਰਤ ਜੋੜੋ ਯਾਤਰਾ ਦੀ ਵਰ੍ਹੇਗੰਢ ਪ੍ਰੋਗਰਾਮ ‘ਚ ਨਹੀਂ ਹੋਣਗੇ ਸ਼ਾਮਲ

ਰਾਹੁਲ ਗਾਂਧੀ 6 ਸਤੰਬਰ ਤੋਂ 10 ਸਤੰਬਰ (5 ਦਿਨ) ਤੱਕ 4 ਯੂਰਪੀ ਦੇਸ਼ਾਂ ਫਰਾਂਸ, ਬੈਲਜੀਅਮ, ਨੀਦਰਲੈਂਡ ਅਤੇ ਨਾਰਵੇ ਦਾ ਦੌਰਾ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਯੂਰਪੀ ਸੰਘ ਦੇ ਮੈਂਬਰਾਂ, ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।

ਰਾਹੁਲ ਗਾਂਧੀ ਇਸ ਸਾਲ 31 ਮਈ ਨੂੰ ਅਮਰੀਕਾ ਦੌਰੇ ‘ਤੇ ਗਏ ਸਨ। 10 ਦਿਨਾਂ ਦੇ ਦੌਰੇ ਵਿੱਚ ਉਨ੍ਹਾਂ ਨੇ ਭਾਰਤ ‘ਚ ਲੋਕਤੰਤਰ, ਸੁਰੱਖਿਆ ਅਤੇ ਰਾਜਨੀਤੀ ਦੇ ਮੁੱਦੇ ‘ਤੇ ਵਾਸ਼ਿੰਗਟਨ, ਨਿਊਯਾਰਕ, ਸੈਨ ਫਰਾਂਸਿਸਕੋ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਸੀ। ਹੁਣ ਇਕ ਵਾਰ ਫੇਰ ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਦੇਰ ਰਾਤ ਯੂਰਪ ਦੌਰੇ ‘ਤੇ ਰਵਾਨਾ ਹੋ ਗਏ ਹਨ। ਉਹ 6 ਸਤੰਬਰ ਤੋਂ 10 ਸਤੰਬਰ (5 ਦਿਨ) ਤੱਕ 4 ਯੂਰਪੀ ਦੇਸ਼ਾਂ ਫਰਾਂਸ, ਬੈਲਜੀਅਮ, ਨੀਦਰਲੈਂਡ ਅਤੇ ਨਾਰਵੇ ਦਾ ਦੌਰਾ ਕਰਨਗੇ।

ਇਸ ਦੌਰਾਨ ਰਾਹੁਲ ਗਾਂਧੀ ਯੂਰਪੀ ਸੰਘ ਦੇ ਮੈਂਬਰਾਂ, ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਰਾਹੁਲ ਗਾਂਧੀ ਦਾ ਇਹ ਦੌਰਾ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ਚੱਲ ਰਿਹਾ ਹੈ। ਉਹ ਸਿਖਰ ਸੰਮੇਲਨ ਖਤਮ ਹੋਣ ਤੋਂ ਇਕ ਦਿਨ ਬਾਅਦ 11 ਸਤੰਬਰ ਨੂੰ ਭਾਰਤ ਪਰਤਣਗੇ। ਇਸ ਦੇ ਨਾਲ ਹੀ ‘ਭਾਰਤ ਜੋੜੋ ਯਾਤਰਾ’ ਦੇ ਇੱਕ ਸਾਲ ਪੂਰੇ ਹੋਣ ‘ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਹ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲਵੇਗਾ।

ਰਾਹੁਲ ਗਾਂਧੀ ਨੇ ਪਿਛਲੇ ਸਾਲ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਸੀ। ਇਹ 12 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 4,000 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਸਮਾਪਤ ਹੋਈ ਸੀ। ਇਸਤੋਂ ਪਹਿਲਾ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਕਿਹਾ ਸੀ ਕਿ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ ਅਤੇ ਇਹ ਸਭ ਜਾਣਦੇ ਹਨ।

ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਸਮਝਦਾ ਹਾਂ ਕਿ ਲੋਕਤੰਤਰ ਲਈ ਪ੍ਰੈਸ ਦੀ ਆਜ਼ਾਦੀ ਅਤੇ ਆਲੋਚਨਾ ਸੁਣਨਾ ਮਹੱਤਵਪੂਰਨ ਹੈ। ਮੈਂ ਜੋ ਵੀ ਸੁਣਦਾ ਹਾਂ ਉਸ ‘ਤੇ ਵਿਸ਼ਵਾਸ ਨਹੀਂ ਕਰਦਾ। ਮੈਂ ਪੂਰੇ ਭਾਰਤ ਦੀ ਯਾਤਰਾ ਕੀਤੀ ਹੈ। ਮੈਂ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕੀਤੀ ਹੈ। ਲੱਖਾਂ ਭਾਰਤੀਆਂ ਨਾਲ ਸਿੱਧੀ ਗੱਲ ਕੀਤੀ ਹੈ। ਮੈਨੂੰ ਲਗਦਾ ਹੈ ਕਿ ਉਹ ਲੋਕ ਖੁਸ਼ ਨਹੀਂ ਹਨ ਅਤੇ ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ, ਲੋਕ ਗੁੱਸੇ ਵਿਚ ਸਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਰਿਕਾਰਡ ਬੇਰੁਜ਼ਗਾਰੀ ਕਾਰਨ ਅਮੀਰ ਅਤੇ ਗਰੀਬ ਦਾ ਪਾੜਾ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਅਰਥਵਿਵਸਥਾ ਨੂੰ ਲੈ ਕੇ ਪੀਐੱਮ ਮੋਦੀ ਦੇ ਦਾਅਵਿਆਂ ‘ਤੇ ਭਰੋਸਾ ਕਰਨਾ ਮੁਸ਼ਕਿਲ ਲੱਗਦਾ ਹੈ।