ਲੋਕ ਸਭਾ-ਰਾਜ ਸਭਾ ਦੁਪਹਿਰ ਤੱਕ ਮੁਲਤਵੀ : ਸਰਕਾਰ ਨੇ ਕਿਹਾ- ਅਸੀਂ ਮਣੀਪੁਰ ‘ਤੇ ਚਰਚਾ ਲਈ ਤਿਆਰ, ਵਿਰੋਧੀ ਧਿਰ ਚਰਚਾ ਤੋਂ ਭੱਜ ਰਿਹਾ

ਲੋਕ ਸਭਾ-ਰਾਜ ਸਭਾ ਦੁਪਹਿਰ ਤੱਕ ਮੁਲਤਵੀ : ਸਰਕਾਰ ਨੇ ਕਿਹਾ- ਅਸੀਂ ਮਣੀਪੁਰ ‘ਤੇ ਚਰਚਾ ਲਈ ਤਿਆਰ, ਵਿਰੋਧੀ ਧਿਰ ਚਰਚਾ ਤੋਂ ਭੱਜ ਰਿਹਾ

ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ- ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ, ਸੱਚਾਈ ਸਾਹਮਣੇ ਆਉਣ ਨਹੀਂ ਦਿਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਸਾਂਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅੜੇ ਹੋਏ ਹਨ।


ਮਣੀਪੁਰ ਮੁੱਦੇ ‘ਤੇ ਸੰਸਦ ਦੇ ਦੋਨੋ ਸਦਨ ‘ਚ ਹੰਗਾਮਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਮਾਨਸੂਨ ਸੈਸ਼ਨ ਦੇ 8ਵੇਂ ਦਿਨ ਸੋਮਵਾਰ ਨੂੰ ਵਿਰੋਧੀ ਧਿਰ ਨੇ ਸੰਸਦ ‘ਚ ਮਣੀਪੁਰ ਦਾ ਮੁੱਦਾ ਚੁੱਕਿਆ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।, ਜਦੋਂ ਇਹ ਮੁੱਦਾ ਰਾਜ ਸਭਾ ਵਿੱਚ ਉਠਾਇਆ ਗਿਆ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਅੱਜ ਹੀ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਦੁਪਹਿਰ 2 ਵਜੇ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ।

ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ- ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ, ਸੱਚਾਈ ਸਾਹਮਣੇ ਆਉਣ ਨਹੀਂ ਦਿਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਸਾਂਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅੜੇ ਹੋਏ ਹਨ। ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (I.N.D.I.A.) ਦੇ ਸੰਸਦ ਮੈਂਬਰ ਮਨੀਪੁਰ ਦੇ 2 ਦਿਨਾਂ ਦੌਰੇ ‘ਤੇ ਗਏ। ਉਹ ਦਿੱਲੀ ਪਰਤ ਆਏ ਹਨ।

ਸੋਮਵਾਰ ਸਵੇਰੇ ਵਿਰੋਧੀ ਪਾਰਟੀਆਂ ਦੀ ਬੈਠਕ ‘ਚ ਉਨ੍ਹਾਂ ਨੇ ਮਣੀਪੁਰ ‘ਚ ਸਥਿਤੀ ਦੱਸੀ। ਉਹ ਕਹਿੰਦੇ ਹਨ – ਅਸੀਂ ਮਣੀਪੁਰ ‘ਚ ਜੋ ਦੇਖਿਆ, ਉਹ ਸਭ ਨੂੰ ਦੱਸ ਦੇਣਗੇ। ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਕਿਹਾ ਕਿ I.N.D.I.A ਪਾਰਟੀ ਦੇ ਨੇਤਾਵਾਂ ਦੀ ਬੈਠਕ ਹੋ ਰਹੀ ਹੈ। ਮਣੀਪੁਰ ਦਾ ਦੌਰਾ ਕਰਨ ਵਾਲੇ ਵਫ਼ਦ ਵਲੋਂ ਦੱਸਿਆ ਜਾਵੇਗਾ ਕਿ ਉਨ੍ਹਾਂ ਨੇ ਮਣੀਪੁਰ ਵਿੱਚ ਕੀ ਦੇਖਿਆ। ਬੇਭਰੋਸਗੀ ਮਤਾ ਲਿਆਂਦਾ ਗਿਆ ਹੈ, ਪਰ ਪੀਐਮ ਮੋਦੀ ਸੰਸਦ ਵਿੱਚ ਆਉਣ ਲਈ ਤਿਆਰ ਨਹੀਂ ਹਨ। ਮਣੀਪੁਰ ਗਏ I.N.D.I.A. ਦੇ ਸੰਸਦ ਮੈਂਬਰਾਂ ‘ਚੋਂ ਇਕ ਫੁੱਲੋ ਦੇਵੀ ਨੇ ਦੱਸਿਆ ਕਿ ਪੀੜਤ ਕਹਿ ਰਹੇ ਹਨ ਕਿ ਪੁਲਿਸ ਮੌਜੂਦ ਸੀ, ਪਰ ਉਹ ਕੁਝ ਨਹੀਂ ਕਰ ਰਹੀ ਸੀ।

ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਜਦੋਂ ਅਸੀਂ ਮਨੀਪੁਰ ‘ਤੇ ਚਰਚਾ ਦੀ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਤਾਂ ਉਹ ਕਹਿਣ ਲਗੇ ਕਿ ਪ੍ਰਧਾਨ ਮੰਤਰੀ ਹਾਊਸ ਵਿਚ ਆ ਕੇ ਜਵਾਬ ਦੇਣ। ਵਿਰੋਧੀ ਧਿਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਸਲੇ ਨੂੰ ਸ਼ਾਂਤਮਈ ਹੱਲ ਵੱਲ ਲੈ ਜਾਵੇ। ਉਹ ਅਜਿਹੇ ਮੁੱਦੇ ‘ਤੇ ਵੀ ਰਾਜਨੀਤੀ ਕਰ ਰਹੇ ਹਨ। ਅੱਜ ਜੋ ਬਿੱਲ ਲਾਏ ਗਏ ਹਨ, ਉਹ ਆਉਣਗੇ। ਉਹ ਦੱਸਣਗੇ ਕਿ ਦਿੱਲੀ ਆਰਡੀਨੈਂਸ ਬਿੱਲ ਕਦੋਂ ਪੇਸ਼ ਕੀਤਾ ਜਾਵੇਗਾ।