ਲੋਕ ਸਭਾ 2024 ਨੂੰ ਲੈਕੇ ਭਾਜਪਾ ਨੇ ਖਿੱਚੀ ਤਿਆਰੀ, ਅਮਿਤ ਸ਼ਾਹ ਤੇ ਨੱਢਾ ਕਰਨਗੇ ਪੰਜਾਬ ਦੌਰਾ

ਲੋਕ ਸਭਾ 2024 ਨੂੰ ਲੈਕੇ ਭਾਜਪਾ ਨੇ ਖਿੱਚੀ ਤਿਆਰੀ, ਅਮਿਤ ਸ਼ਾਹ ਤੇ ਨੱਢਾ ਕਰਨਗੇ ਪੰਜਾਬ ਦੌਰਾ

ਜਲੰਧਰ ਦੀ ਲੋਕ ਸਭਾ ਚੋਣ ’ਚ ਭਾਜਪਾ ਨੂੰ ਮਿਲੀ ਹਾਰ ਤੋਂ ਬਾਅਦ ਹਾਈ ਕਮਾਨ ਵਲੋਂ ਪੰਜਾਬ ਲਈ ਖ਼ਾਸ ਰਣਨੀਤੀ ਘੜੀ ਜਾ ਰਹੀ ਹੈ। ਜਿਸਦੇ ਚੱਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah)18 ਜੂਨ ਨੂੰ ਗੁਰਦਾਸਪੁਰ ’ਚ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ (J. P. Nadda) 14 ਜੂਨ ਨੂੰ ਹੁਸ਼ਿਆਰਪੁਰ ’ਚ ਵੱਡੀ ਰੈਲੀ ਕਰਨਗੇ।