- ਅੰਤਰਰਾਸ਼ਟਰੀ
- No Comment
ਵਿਸ਼ਵ ਸੰਗੀਤ ਦਿਵਸ 2023 : ਸ਼ਰਾਬ ਦੀ ਹੀ ਤਰਾਂ ਸੰਗੀਤ ਦਾ ਵੀ ਹੁੰਦਾ ਹੈ ਨਸ਼ਾ

ਮਾਹਿਰਾਂ ਦਾ ਮੰਨਣਾ ਹੈ ਕਿ ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਹ ਤਣਾਅ ਨੂੰ ਦੂਰ ਕਰ ਸਕਦਾ ਹੈ ਅਤੇ ਕਿਸੇ ਦੇ ਮੂਡ ਨੂੰ ਸੁਧਾਰ ਸਕਦਾ ਹੈ। ਪਰ ਫਿਰ ਵੀ ਲੰਬੇ ਸਮੇਂ ਤੱਕ ਅਤੇ ਲਗਾਤਾਰ ਸੰਗੀਤ ਸੁਣਨ ਦੀ ਆਦਤ ਵੀ ਚਿੰਤਾਜਨਕ ਹੈ।
ਭਾਰਤੀ ਲੋਕ ਸੰਗੀਤ ਸੁਨਣ ਦੇ ਬਹੁਤ ਜ਼ਿਆਦਾ ਸ਼ੋਕੀਨ ਹਨ। ਭਾਵੇਂ ਤੁਸੀਂ ਗੱਡੀ ਚਲਾ ਰਹੇ ਹੋ, ਕੰਮ ਕਰ ਰਹੇ ਹੋ ਜਾਂ ਘਰ ਦੀ ਸਫ਼ਾਈ ਵੀ ਕਰ ਰਹੇ ਹੋ, ਅਸੀਂ ਸਾਰਿਆਂ ਨੂੰ ਅਜਿਹੀਆਂ ਗਤੀਵਿਧੀਆਂ ਦੌਰਾਨ ਸੰਗੀਤ ਸੁਣਨਾ ਪਸੰਦ ਹੈ। ਸੰਗੀਤ ਇੱਕ ਅਜਿਹੀ ਚੀਜ਼ ਹੈ, ਜੋ ਤੁਹਾਨੂੰ ਤੁਹਾਡੀਆਂ ਪਰੇਸ਼ਾਨੀਆਂ ਨੂੰ ਭੁਲਾਉਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਨੂੰ ਆਰਾਮ ਮਹਿਸੂਸ ਕਰਾਉਂਦੀ ਹੈ। ਮਨ ਅਤੇ ਸੰਗੀਤ ਦੇ ਇਸ ਅਨੋਖੇ ਰਿਸ਼ਤੇ ਨੂੰ ਸਮਝਣ ਲਈ ਕੁਝ ਸਮਾਂ ਪਹਿਲਾਂ ਸੰਗੀਤ ‘ਤੇ ਅਧਿਐਨ ਕੀਤਾ ਗਿਆ ਸੀ।

ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਸੰਗੀਤ ਦੀ ਵੀ ਜੰਕ ਫੂਡ, ਪੈਸਾ ਅਤੇ ਸ਼ਰਾਬ ਜਿਨੀ ਲੱਤ ਲਗ ਸਕਦੀ ਹੈ। ਇਸ ਖੋਜ ਦੀ ਵਿਆਖਿਆ ਕਰਦੇ ਹੋਏ ਵਿਗਿਆਨੀਆਂ ਨੇ ਕਿਹਾ ਕਿ ਇੱਕ ਚੰਗੀ ਧੁਨ ਸਾਡੇ ਦਿਮਾਗ ਦੇ ਇੱਕ ਹਿੱਸੇ ਨੂੰ ਚਾਲੂ ਕਰਦੀ ਹੈ, ਜਿਸਨੂੰ ਨਿਊਕਲੀਅਸ ਐਕੰਬੈਂਸ ਕਿਹਾ ਜਾਂਦਾ ਹੈ। ਸਕੈਨ ਦੀ ਵਰਤੋਂ ਕਰਦੇ ਹੋਏ, ਖੋਜਕਰਤਾਵਾਂ ਨੇ ਦੇਖਿਆ ਕਿ ਗੀਤ ਸੁਣਦੇ ਸਮੇਂ ਨਿਊਰੋਨਸ ਵਧਦੇ ਹਨ, ਅਤੇ ਜਦੋਂ ਗਾਣਾ ਬੰਦ ਕੀਤਾ ਜਾਂਦਾ ਹੈ ਤਾਂ ਇਹ ਖੁਸ਼ੀ ਘੱਟ ਜਾਂਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਹ ਤਣਾਅ ਨੂੰ ਦੂਰ ਕਰ ਸਕਦਾ ਹੈ ਅਤੇ ਕਿਸੇ ਦੇ ਮੂਡ ਨੂੰ ਸੁਧਾਰ ਸਕਦਾ ਹੈ। ਸੰਗੀਤ ਦੀਆਂ ਕੁਝ ਕਿਸਮਾਂ ਵੀ ਹਨ ਜੋ ਨੀਂਦ ਨੂੰ ਬਿਹਤਰ ਬਣਾਉਂਦੀਆਂ ਹਨ, ਇਸਦੇ ਨਾਲ ਹੀ ਸੰਗੀਤ ਲੋਕਾਂ ਨੂੰ ਜੋੜਨ ਦਾ ਕੰਮ ਵੀ ਕਰਦਾ ਹੈ। ਪਰ ਫਿਰ ਵੀ ਲੰਬੇ ਸਮੇਂ ਤੱਕ ਅਤੇ ਲਗਾਤਾਰ ਸੰਗੀਤ ਸੁਣਨ ਦੀ ਆਦਤ ਵੀ ਚਿੰਤਾਜਨਕ ਹੈ। ਜੇਕਰ ਕੋਈ ਹਰ ਸਮੇਂ ਗੀਤ ਸੁਣਨਾ ਪਸੰਦ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਇਸ ਦਾ ਆਦੀ ਹੈ।

ਜੇਕਰ ਅਸੀਂ ਸਾਰੇ ਕੰਮ ਛੱਡ ਕੇ, ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਸੰਗੀਤ ਵੱਲ ਝੁਕ ਰਹੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਸੰਗੀਤ ਸਾਡੀ ਜ਼ਿੰਦਗੀ ਵਿਚ ਲੋੜ ਤੋਂ ਵੱਧ ਹੈ। ਬਹੁਤ ਸਾਰੇ ਲੋਕ ਦਫਤਰੀ ਕੰਮ ਦੀ ਚਿੰਤਾ ਕਰਨ ਦੀ ਬਜਾਏ ਸੰਗੀਤ ਸੁਣਨ ਨੂੰ ਮਹੱਤਵ ਦਿੰਦੇ ਹਨ, ਜੋ ਕਿ ਗਲਤ ਹੈ। ਜੇਕਰ ਸੰਗੀਤ ਸੁਣਨ ਦੀ ਆਦਤ ਤੁਹਾਡੇ ਕੰਮ ਅਤੇ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਆਦਤ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ ਤਾਂ ਤੁਸੀਂ ਕਿਸੇ ਥੈਰੇਪਿਸਟ ਦੀ ਮਦਦ ਲੈ ਸਕਦੇ ਹੋ। ਜੇਕਰ ਸੰਗੀਤ ਤੁਹਾਨੂੰ ਬੇਚੈਨ ਕਰ ਰਿਹਾ ਹੈ ਅਤੇ ਇਸਦੇ ਕਾਰਨ ਤੁਸੀਂ ਆਪਣੇ ਨਜ਼ਦੀਕੀਆਂ ਤੋਂ ਦੂਰ ਹੋ ਰਹੇ ਹੋ, ਤਾਂ ਤੁਹਾਨੂੰ ਇਸਦਾ ਹੱਲ ਲੱਭਣਾ ਚਾਹੀਦਾ ਹੈ।