ਸ਼ਾਹਰੁਖ ਖਾਨ ਨੂੰ ਗੰਜੇ ਲੁੱਕ ‘ਚ ਦੇਖਣ ਤੋਂ ਬਾਅਦ ਰਾਖੀ ਸਾਵੰਤ ਵੀ ਆਪਣਾ ਸਿਰ ਮੁੰਨਵਾਉਣ ਦੀ ਤਿਆਰੀ ‘ਚ

ਸ਼ਾਹਰੁਖ ਖਾਨ ਨੂੰ ਗੰਜੇ ਲੁੱਕ ‘ਚ ਦੇਖਣ ਤੋਂ ਬਾਅਦ ਰਾਖੀ ਸਾਵੰਤ ਵੀ ਆਪਣਾ ਸਿਰ ਮੁੰਨਵਾਉਣ ਦੀ ਤਿਆਰੀ ‘ਚ

ਇਸ ਫਿਲਮ ‘ਚ ਦੀਪਿਕਾ ਪਾਦੁਕੋਣ ਅਤੇ ਸ਼ਾਹਰੁਖ ਖਾਨ ਦੀ ਕੈਮਿਸਟਰੀ ਬਹੁਤ ਵਧੀਆ ਲੱਗ ਰਹੀ ਹੈ। ਹਾਲ ਹੀ ‘ਚ ਦੋਵੇਂ ਫਿਲਮ ‘ਪਠਾਨ’ ‘ਚ ਇਕੱਠੇ ਨਜ਼ਰ ਆਏ ਸਨ।

ਸ਼ਾਹਰੁਖ ਖਾਨ ਦੇ ਫੈਨਜ਼ ਉਨ੍ਹਾਂ ਦੀ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਹੁਣ ਸ਼ਾਹਰੁਖ ਦੇ ਫੈਨਜ਼ ਨੂੰ ਉਸਦੀ ਆਉਣ ਵਾਲੀ ਫਿਲਮ ਜਵਾਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸ਼ਾਹਰੁਖ ਖਾਨ ਨੂੰ ਫਿਲਮ ‘ਪਠਾਨ’ ‘ਚ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਦੁਬਾਰਾ ਸਿਲਵਰ ਸਕਰੀਨ ‘ਤੇ ਦੇਖਣ ਲਈ ਬੇਤਾਬ ਹਨ।

ਇਸ ਫਿਲਮ ‘ਚ ਦੀਪਿਕਾ ਪਾਦੁਕੋਣ ਅਤੇ ਸ਼ਾਹਰੁਖ ਖਾਨ ਦੀ ਕੈਮਿਸਟਰੀ ਬਹੁਤ ਵਧੀਆ ਲੱਗ ਰਹੀ ਹੈ। ਹਾਲ ਹੀ ‘ਚ ਦੋਵੇਂ ਫਿਲਮ ‘ਪਠਾਨ’ ‘ਚ ਇਕੱਠੇ ਨਜ਼ਰ ਆਏ ਸਨ। ਹੁਣ ਦੋਵੇਂ ਜਲਦ ਹੀ ਫਿਲਮ ‘ਜਵਾਨ’ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਫਿਲਮ ‘ਜਵਾਨ’ ਦਾ ਪ੍ਰੀਵਿਊ ਰਿਲੀਜ਼ ਹੋਇਆ ਹੈ, ਜਿਸ ‘ਚ ਕਿੰਗ ਖਾਨ ਬਿਨਾਂ ਵਾਲਾਂ ਦੇ ਨਜ਼ਰ ਆਏ ਹਨ। ਸ਼ਾਹਰੁਖ ਦੇ ਇਸ ਲੁੱਕ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ।

ਸ਼ਾਹਰੁਖ ਖਾਨ ਤੋਂ ਬਾਅਦ ਇੱਕ ਅਜਿਹੀ ਅਭਿਨੇਤਰੀ ਹੈ, ਜੋ ਆਪਣਾ ਸਿਰ ਮੁਨਾਉਣ ਜਾ ਰਹੀ ਹੈ। ਹਾਲ ਹੀ ‘ਚ ਪਾਪਾਰਾਜ਼ੀ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਨੇ ਸ਼ਾਹਰੁਖ ਖਾਨ ਦੇ ਇਸ ਲੁੱਕ ‘ਤੇ ਪ੍ਰਤੀਕਿਰਿਆ ਦਿੱਤੀ। ਜਦੋਂ ਪਾਪਾਰਾਜ਼ੀ ਨੇ ਰਾਖੀ ਨੂੰ ਪੁੱਛਿਆ ਕਿ ਕੀ ਉਸ ਨੇ ‘ਜਵਾਨ’ ਦੇ ਪ੍ਰੀਵਿਊ ਵਿੱਚ ਸ਼ਾਹਰੁਖ ਦਾ ਗੰਜਾ ਲੁੱਕ ਦੇਖਿਆ ਸੀ, ਤਾਂ ਅਦਾਕਾਰਾ ਨੇ ਜਵਾਬ ਦਿੱਤਾ, ”ਨਹੀਂ, ਮੇਰੀ ਆਂਖ ਫੁੱਟ ਜਾਏ ਮੈਂ ਉਨ੍ਹਾਂ ਨੂੰ ਗੰਜਾ ਕਿਓਂ ਦੇਖਾਂ? ਸ਼ਾਹਰੁਖ ਬਹੁਤ ਖੂਬਸੂਰਤ ਹਨ। ਰਾਖੀ ਨੇ ਕਿਹਾ ਕਿ ਜੇਕਰ ਸ਼ਾਹਰੁਖ ਖਾਨ ਟਕਲਾ ਹੋ ਗਏ ਹਨ ਤਾਂ ਮੈਂ ਵੀ ਹੋਵਾਂਗੀ।

‘ਜਵਾਨ’ ਦੇ ਪ੍ਰੀਵਿਊ ਤੋਂ ਪਹਿਲਾਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ‘ਚ ਸ਼ਾਹਰੁਖ ਦੇ ਮੂੰਹ ‘ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਖੂਨ ਦਿਖਾਈ ਦੇ ਰਿਹਾ ਸੀ। ਫਿਲਮ ਦੇ 7 ਸਤੰਬਰ 2023 ਨੂੰ ਰਿਲੀਜ਼ ਹੋਣ ਨਾਲ ਮੇਕਰਸ ਨੂੰ ਕਾਫੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਜਨਮ ਅਸ਼ਟਮੀ ਵੀ ਹੈ ਅਤੇ ਛੁੱਟੀ ਵੀ ਹੈ, ਇਸ ਲਈ ਬਾਕਸ ਆਫਿਸ ‘ਤੇ ਫਾਇਦਾ ਹੋ ਸਕਦਾ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦਾ ਟ੍ਰੇਲਰ ਫਿਲਮ ‘ਮਿਸ਼ਨ ਇੰਪੌਸੀਬਲ’ ਦੇ ਵਿਚਕਾਰ ਰਿਲੀਜ਼ ਹੋਵੇਗਾ। ‘ ਜਦੋਂ ‘ਮਿਸ਼ਨ ਇੰਪੌਸੀਬਲ’ ਥੀਏਟਰ ‘ਚ ਰਿਲੀਜ਼ ਹੋਵੇਗੀ। ਫਿਲਮ ‘ਮਿਸ਼ਨ ਇੰਪੌਸੀਬਲ’ 12 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।