ਸੁਪਰਸਟਾਰ ਰਜਨੀਕਾਂਤ ਅਯੁੱਧਿਆ ਪਹੁੰਚੇ, ਹਨੂੰਮਾਨਗੜ੍ਹੀ ਮੰਦਰ ‘ਚ ਕੀਤੀ ਪੂਜਾ ਅਰਚਨਾ, ਕਿਹਾ- ਸਾਲਾਂ ਦਾ ਇੰਤਜ਼ਾਰ ਹੋਇਆ ਖਤਮ

ਸੁਪਰਸਟਾਰ ਰਜਨੀਕਾਂਤ ਅਯੁੱਧਿਆ ਪਹੁੰਚੇ, ਹਨੂੰਮਾਨਗੜ੍ਹੀ ਮੰਦਰ ‘ਚ ਕੀਤੀ ਪੂਜਾ ਅਰਚਨਾ, ਕਿਹਾ- ਸਾਲਾਂ ਦਾ ਇੰਤਜ਼ਾਰ ਹੋਇਆ ਖਤਮ

ਰਜਨੀਕਾਂਤ ਨੇ ਅਯੁੱਧਿਆ ਦੁਬਾਰਾ ਆਉਣ ਦੀ ਸੰਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪ੍ਰਭੂ ਨੇ ਚਾਹਿਆ ਤਾਂ ਉਹ ਮੰਦਰ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਦੁਬਾਰਾ ਆਉਣਗੇ।


ਰਜਨੀਕਾਂਤ ਦੀ ਫਿਲਮ ‘ਜੇਲਰ’ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਹੁਣ ਤੱਕ 235.85 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ਜੇਕਰ ਵਰਲਡਵਾਈਡ ਦੀ ਗੱਲ ਕਰੀਏ ਤਾਂ ਇਸ ਨੇ 426.7 ਕਰੋੜ ਦੀ ਕਮਾਈ ਕੀਤੀ ਹੈ। ਆਪਣੀ ਫਿਲਮ ਦੀ ਸਫਲਤਾ ਦੇ ਵਿਚਕਾਰ ਰਜਨੀਕਾਂਤ ਆਪਣੀ ਪਤਨੀ ਨਾਲ ਰਾਮਲਲਾ ਦੇ ਦਰਬਾਰ ‘ਚ ਹਾਜ਼ਰ ਹੋਏ ਹਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਇਸ ਸਮੇਂ ਵਾਇਰਲ ਹੋ ਰਹੀਆਂ ਹਨ।

ਰਜਨੀਕਾਂਤ ਨੇ ਐਤਵਾਰ ਨੂੰ ਅਯੁੱਧਿਆ ਦੇ ਹਨੂੰਮਾਨਗੜ੍ਹੀ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਨੂੰਮਾਨ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਆਰਤੀ ਵੀ ਕੀਤੀ। ਇਸ ਤੋਂ ਬਾਅਦ ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂ ਨੂੰ ਚਰਨਾਮ੍ਰਿਤ ਦਿੱਤਾ। ਰਜਨੀਕਾਂਤ ਨੇ ਰਾਮ ਦੀ ਬ੍ਰਹਮ ਮੂਰਤ ਨੂੰ ਲਗਭਗ ਪੰਜ ਮਿੰਟ ਤੱਕ ਦੇਖਿਆ। ਇਸ ਦੌਰਾਨ ਅਦਾਕਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅਯੁੱਧਿਆ ਆ ਆਪਣੇ ਆਪ ਨੂੰ ‘ਲਕੀ’ ਮੰਨਦੇ ਹਨ।

ਇੰਨਾ ਹੀ ਨਹੀਂ ਉਨ੍ਹਾਂ ਨੇ ਰਾਮ ਮੰਦਰ ‘ਤੇ ਕਿਹਾ ਹੈ ਕਿ ਉਹ ਇਸ ਦੇ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿਨ ‘ਚ ਰਜਨੀਕਾਂਤ ਨੇ ਹਨੂੰਮਾਨਗੜ੍ਹੀ ਮੰਦਰ ‘ਚ ਪੂਜਾ ਕਰਨ ਤੋਂ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਲਖਨਊ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਰਜਨੀਕਾਂਤ ਅਖਿਲੇਸ਼ ਯਾਦਵ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।

ਰਜਨੀਕਾਂਤ ਨੇ ਇਕ ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ‘ਚ ਰਜਨੀਕਾਂਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੀਐਮ ਯੋਗੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਰਜਨੀਕਾਂਤ ਦਾ ਸਵਾਗਤ ਕੀਤਾ। ਅਭਿਨੇਤਾ ਨੇ ਸ਼ਾਨਦਾਰ ਮੰਦਰ ਦੇ ਨਿਰਮਾਣ ‘ਤੇ ਖੁਸ਼ੀ ਵੀ ਜ਼ਾਹਰ ਕੀਤੀ। ਰਜਨੀਕਾਂਤ ਨੇ ਦੁਬਾਰਾ ਆਉਣ ਦੀ ਸੰਭਾਵਨਾ ਵੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪ੍ਰਭੂ ਨੇ ਚਾਹਿਆ ਤਾਂ ਉਹ ਮੰਦਰ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਦੁਬਾਰਾ ਆਉਣਗੇ। ਹਾਲਾਂਕਿ ਰਜਨੀਕਾਂਤ ਦੇ ਆਉਣ ਨੂੰ ਲੈ ਕੇ ਅਨਿਸ਼ਚਿਤਤਾ ਸੀ। ਇਸਦੇ ਬਾਵਜੂਦ ਜਿਵੇਂ ਹੀ ਰਜਨੀਕਾਂਤ ਦੇ ਆਉਣ ਦਾ ਪਤਾ ਲਗਿਆ ਹਨੂੰਮਾਨਗੜ੍ਹੀ ਤੋਂ ਲੈ ਕੇ ਰਾਮ ਜਨਮ ਭੂਮੀ ਤੱਕ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ‘ਚ ਉਤਸ਼ਾਹ ਫੈਲ ਗਿਆ।