N.I.A ਨੇ ਇੰਗਲੈਂਡ ‘ਚ ਭਾਰਤੀ ਦੂਤਾਵਾਸ ‘ਤੇ ਹਮਲਾ ਕਰਨ ਵਾਲਿਆਂ ਦੀ ਕੀਤੀ ਪਛਾਣ, ਕਾਰਵਾਈ ਦੀ ਤਿਆਰੀ

N.I.A ਨੇ ਇੰਗਲੈਂਡ ‘ਚ ਭਾਰਤੀ ਦੂਤਾਵਾਸ ‘ਤੇ ਹਮਲਾ ਕਰਨ ਵਾਲਿਆਂ ਦੀ ਕੀਤੀ ਪਛਾਣ, ਕਾਰਵਾਈ ਦੀ ਤਿਆਰੀ

15 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ, ਐਨਆਈਏ ਲਈ ਅਗਲੀ ਚੁਣੌਤੀ ਯੂਕੇ ਸਰਕਾਰ ਨੂੰ ਕੱਟੜਪੰਥੀਆਂ ਵਿਰੁੱਧ ਕਾਰਵਾਈ ਕਰਨ ਲਈ ਮਨਾਉਣਾ ਹੈ, ਕਿਉਂਕਿ ਯੂਕੇ ਕੋਲ ਭਾਰਤ ਦੇ ਯੂਏਪੀਏ ਵਰਗਾ ਕੋਈ ਕਾਨੂੰਨ ਨਹੀਂ ਹੈ, ਜੋ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਦੀ ਇਜਾਜ਼ਤ ਦਿੰਦਾ ਹੈ।

ਭਾਰਤ ਸਰਕਾਰ ਨੂੰ ਵਿਦੇਸ਼ਾਂ ‘ਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਕੱਟੜਪੰਥੀ ਸਮਰਥਕਾਂ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਅਮਰੀਕਾ ਦੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ।

19 ਮਾਰਚ ਨੂੰ ਲੰਡਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਦੂਤਾਵਾਸ ਉੱਤੇ ਹੋਏ ਹਮਲੇ ਵਿੱਚ ਸ਼ਾਮਲ 45 ਲੋਕਾਂ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਦੋ ਮਹੀਨੇ ਬਾਅਦ ਐਨਆਈ ਨੇ 15 ਹਮਲਾਵਰਾਂ ਦੀ ਪਛਾਣ ਕੀਤੀ ਹੈ। NIA ਹੁਣ ਇਨ੍ਹਾਂ 15 ਲੋਕਾਂ ਦੇ ਖਿਲਾਫ ਲੁੱਕ ਆਊਟ ਸਰਕੂਲਰ ਨੋਟਿਸ ਜਾਰੀ ਕਰਨ ਲਈ ਤਸਵੀਰਾਂ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਣ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਐਨਆਈਏ ਨੇ ਪੰਜ ਕੱਟੜਪੰਥੀ ਸਮਰਥਕਾਂ ਦੀ ਵੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਨੇ 2 ਜੁਲਾਈ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਇਆ ਸੀ। ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਹੈ, ਉਹ ਬਰਤਾਨੀਆ ਅਤੇ ਕੈਨੇਡਾ ਦੇ ਵਸਨੀਕ ਹਨ ਅਤੇ ਹੁਣ ਭਾਰਤੀ ਏਜੰਸੀਆਂ ਸਬੰਧਤ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਨਾਲ ਸੰਪਰਕ ਕਰਕੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀਆਂ ‘ਤੇ ਕੱਟੜਪੰਥੀ ਹਮਲੇ ਦੀ ਜਾਂਚ ਦੇ ਹਿੱਸੇ ਵਜੋਂ NIA ਦੀ ਇੱਕ ਹੋਰ ਟੀਮ ਅਗਲੇ ਮਹੀਨੇ ਕੈਨੇਡਾ ਦਾ ਦੌਰਾ ਕਰਨ ਜਾ ਰਹੀ ਹੈ।

15 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ, ਐਨਆਈਏ ਲਈ ਅਗਲੀ ਚੁਣੌਤੀ ਯੂਕੇ ਸਰਕਾਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਨਾਉਣਾ ਹੈ, ਕਿਉਂਕਿ ਯੂਕੇ ਕੋਲ ਭਾਰਤ ਦੇ ਯੂਏਪੀਏ ਵਰਗਾ ਕੋਈ ਕਾਨੂੰਨ ਨਹੀਂ ਹੈ, ਜੋ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਦੀ ਇਜਾਜ਼ਤ ਦਿੰਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਐੱਨਆਈਏ ਨੂੰ ਲੰਡਨ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਨਵਾਂ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਮੁੱਢਲੀ ਜਾਂਚ ਵਿੱਚ ਪਾਕਿਸਤਾਨ ਦੀ ਆਈਐੱਸਆਈ ਨਾਲ ਦਹਿਸ਼ਤੀ ਸਬੰਧਾਂ ਵੱਲ ਇਸ਼ਾਰਾ ਕੀਤਾ ਗਿਆ ਸੀ। ਮਈ ਵਿੱਚ, ਐਨਆਈਏ ਦੀ ਇੱਕ ਟੀਮ ਨੇ ਬਰਤਾਨੀਆ ਦਾ ਦੌਰਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਭਾਰਤ ਪਰਤਣ ‘ਤੇ, ਉਸਨੇ ਘਟਨਾ ਦੇ ਪੰਜ ਵੀਡੀਓ ਜਾਰੀ ਕੀਤੇ, ਅਤੇ ਹਾਈ ਕਮਿਸ਼ਨ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀਆਂ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਮਦਦ ਮੰਗੀ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਏਜੰਸੀ ਨੂੰ 500 ਤੋਂ ਵੱਧ ਕਾਲਾਂ ਆਈਆਂ ਸਨ।