- ਅੰਤਰਰਾਸ਼ਟਰੀ
- No Comment
ਲੰਡਨ ‘ਚ 11 ਭਾਰਤੀਆਂ ਸਮੇਤ 16 ਲੋਕਾਂ ਨੂੰ ਸਜ਼ਾ, 720 ਕਰੋੜ ਰੁਪਏ ਮਨੀ ਲਾਂਡਰਿੰਗ ਰਾਹੀਂ ਦੇਸ਼ ਤੋਂ ਬਾਹਰ ਭੇਜੇ

ਗੈਂਗ ਦੇ ਸਰਗਨਾ ਚਰਨ ਸਿੰਘ (44) ਵਾਸੀ ਹੌਂਸਲੋ, ਜੋ ਕਿ ਵੈਸਟ ਲੰਡਨ ਦੇ ਰਹਿਣ ਵਾਲੇ ਹਨ, ਨੂੰ ਸਵੇਰੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਏਜੰਸੀ ਨੇ ਬ੍ਰਿਟੇਨ ਦੇ ਇਕ ਕੋਰੀਅਰ ਤੋਂ ਕਰੀਬ ਡੇਢ ਲੱਖ ਪੌਂਡ ਜ਼ਬਤ ਕੀਤੇ ਸਨ। ਜਿਸ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਦੀ ਪਛਾਣ ਸਾਹਮਣੇ ਆਈ।
ਇੰਗਲੈਂਡ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐਨ.ਸੀ.ਏ.) ਨੇ ਮਨੁੱਖੀ ਤਸਕਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਵੱਡਾ ਪਰਦਾਫਾਸ਼ ਕੀਤਾ ਹੈ। ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਲੰਡਨ ਵਿੱਚ ਸਜ਼ਾ ਸੁਣਾਈ ਗਈ ਹੈ। 11 ਭਾਰਤੀਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ।
ਦਰਅਸਲ, ਇੰਗਲੈਂਡ ਦੀ ਰਾਸ਼ਟਰੀ ਅਪਰਾਧ ਏਜੰਸੀ NCA ਦੁਆਰਾ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਸਨੇ 2017 ਤੋਂ 2019 ਦਰਮਿਆਨ ਦੁਬਈ ਅਤੇ ਯੂਏਈ ਦੀਆਂ ਕਈ ਯਾਤਰਾਵਾਂ ਕਰਕੇ ਬ੍ਰਿਟੇਨ ਤੋਂ ਲਗਭਗ 70 ਮਿਲੀਅਨ ਪੌਂਡ (720 ਕਰੋੜ ਰੁਪਏ) ਦੀ ਤਸਕਰੀ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਵਿੱਚ ਕਈਆਂ ਨੇ ਕੁਝ ਸਮਾਂ ਪਹਿਲਾਂ ਭਾਰਤ ਛੱਡ ਦਿੱਤਾ ਅਤੇ ਕਈਆਂ ਨੇ ਛੋਟੇ ਦੇਸ਼ਾਂ ਵਿੱਚ ਜਾ ਕੇ ਸ਼ਰਨ ਲਈ। NCA ਅਫਸਰਾਂ ਦਾ ਮੰਨਣਾ ਹੈ ਕਿ ਪੈਸਾ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਤਸ਼ੱਦਦ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਦਾ ਕੀਤਾ ਗਿਆ ਸੀ।
ਏਜੰਸੀ ਨੇ ਬ੍ਰਿਟੇਨ ਦੇ ਇਕ ਕੋਰੀਅਰ ਤੋਂ ਕਰੀਬ ਡੇਢ ਲੱਖ ਪੌਂਡ ਜ਼ਬਤ ਕੀਤੇ ਸਨ। ਜਿਸ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਦੀ ਪਛਾਣ ਸਾਹਮਣੇ ਆਈ। NCA ਅਫਸਰਾਂ ਨੇ OCG ਦੇ ਮੈਂਬਰਾਂ ਦੀ ਇੱਕ ਸਾਜ਼ਿਸ਼ ਦਾ ਵੀ ਪਰਦਾਫਾਸ਼ ਕੀਤਾ ਸੀ ਜਿਸ ਵਿੱਚ 2019 ਵਿੱਚ ਟਾਇਰ ਲੈ ਕੇ ਜਾ ਰਹੀ ਇੱਕ ਵੈਨ ਦੇ ਪਿੱਛੇ ਪੰਜ ਬੱਚਿਆਂ ਅਤੇ ਇੱਕ ਗਰਭਵਤੀ ਔਰਤ ਸਮੇਤ 17 ਪ੍ਰਵਾਸੀਆਂ ਨੂੰ ਯੂਕੇ ਵਿੱਚ ਤਸਕਰੀ ਕਰਨ ਦੀ ਸਾਜਿਸ਼ ਸੀ। ਵੈਨ ਨੂੰ ਡੱਚ ਪੁਲਿਸ ਦੁਆਰਾ ਰੋਕਿਆ ਗਿਆ ਸੀ, ਜੋ ਕਿ NCA ਨਾਲ ਕੰਮ ਕਰ ਰਹੀ ਸੀ।
ਅਧਿਕਾਰੀਆਂ ਨੇ ਕਈ ਹਫ਼ਤਿਆਂ ਦੀ ਨਿਗਰਾਨੀ, ਸੰਚਾਰ ਅਤੇ ਫਲਾਈਟ ਡੇਟਾ ਵਿਸ਼ਲੇਸ਼ਣ ਤੋਂ ਬਾਅਦ ਨਵੰਬਰ 2019 ਵਿੱਚ ਗ੍ਰਿਫਤਾਰੀਆਂ ਕਰਨ ਲਈ ਪ੍ਰੇਰਿਤ ਕੀਤਾ। ਗੈਂਗ ਦੇ ਸਰਗਨਾ ਚਰਨ ਸਿੰਘ (44) ਵਾਸੀ ਹੌਂਸਲੋ, ਜੋ ਕਿ ਵੈਸਟ ਲੰਡਨ ਦੇ ਰਹਿਣ ਵਾਲੇ ਹਨ, ਨੂੰ ਸਵੇਰੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਜਾਂਚਕਰਤਾ ਇਹ ਸਾਬਤ ਕਰਨ ਵਿੱਚ ਕਾਮਯਾਬ ਰਹੇ ਕਿ ਸਿੰਘ ਪਹਿਲਾਂ ਯੂਏਈ ਦਾ ਵਸਨੀਕ ਸੀ। ਮੁਲਜ਼ਮ ਆਪਣੇ ਗਰੋਹ ਦੇ ਹੋਰ ਮੈਂਬਰਾਂ ਦੇ ਦੁਬਈ ਜਾਣ ਦਾ ਪ੍ਰਬੰਧ ਕਰਦਾ ਸੀ। ਜਿਸ ਨਾਲ ਉਹ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।
ਐਨਸੀਏ ਦੇ ਇੱਕ ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਚਰਨ ਸਿੰਘ ਰਾਹੀਂ ਲੱਖਾਂ ਪੌਂਡ ਦਾ ਪੈਸਾ ਲਾਂਡਰਿੰਗ ਕਰਕੇ ਬਰਤਾਨੀਆ ਤੋਂ ਬਾਹਰ ਲਿਜਾਇਆ ਗਿਆ। ਦੋ ਸਾਲਾਂ ਤੱਕ ਇਸ ਕੇਸ ਦੀ ਜਾਂਚ ਕਰਨ ਤੋਂ ਬਾਅਦ, ਅਸੀਂ ਮਨੀ ਲਾਂਡਰਿੰਗ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਸਬੂਤ ਪ੍ਰਦਾਨ ਕਰਨ ਦੇ ਯੋਗ ਹੋ ਗਏ। ਦੱਸ ਦਈਏ ਕਿ ਦੋਸ਼ੀਆਂ ਖਿਲਾਫ 90 ਤੋਂ ਵੱਧ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ।