- ਕਾਰੋਬਾਰ
- No Comment
60 ਕਰੋੜ ‘ਚ ਬਣੀ ਗਦਰ-2, ਲਾਗਤ ਤੋਂ ਸੱਤ ਗੁਣਾ ਜ਼ਿਆਦਾ ਕੀਤੀ ਕਮਾਈ, ਗਦਰ-2 ‘ਤੇ ਹੋ ਰਹੀ ਨੋਟਾਂ ਦੀ ਬਰਸਾਤ

ਅਨਿਲ ਸ਼ਰਮਾ ਨੇ ਕਿਹਾ ਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਗਦਰ-2 ਇੰਨੀ ਕਮਾਈ ਕਰੇਗੀ। ਇਸ ਕਾਰਨ ਫਾਈਨਾਂਸਰਾਂ ਤੋਂ ਜ਼ਿਆਦਾ ਪੈਸੇ ਨਹੀਂ ਮਿਲੇ ਸਨ।
ਸਨੀ ਦਿਓਲ ਨੇ ਗਦਰ-2 ਨਾਲ ਧਮਾਕੇਦਾਰ ਵਾਪਸੀ ਕੀਤੀ ਹੈ, ਇਸਤੋਂ ਪਹਿਲਾ ਸਨੀ ਦਿਓਲ ‘ਤੇ ਫਲਾਪ ਐਕਟਰ ਦਾ ਟੈਗ ਲਗ ਗਿਆ ਸੀ । ਗਦਰ-2 ਇਨ੍ਹੀਂ ਦਿਨੀਂ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਦੋ ਹਫਤਿਆਂ ‘ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇੰਨੇ ਘੱਟ ਸਮੇਂ ‘ਚ ਇੰਨੀ ਵੱਡੀ ਕਮਾਈ ਕਰਨ ਵਾਲੇ ਗਦਰ-2 ਦੇ ਅਸਲੀ ਬਜਟ ਨੂੰ ਲੈ ਕੇ ਹਰ ਕੋਈ ਉਤਸੁਕ ਹੈ। ਹੁਣ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਫਿਲਮ ਦੇ ਬਜਟ ਬਾਰੇ ਜਾਣਕਾਰੀ ਦਿੱਤੀ ਹੈ।

ਅਨਿਲ ਸ਼ਰਮਾ ਮੁਤਾਬਕ ਗਦਰ-2 ਨੂੰ ਬਣਾਉਣ ‘ਚ 60 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਹਿਸਾਬ ਨਾਲ ਫਿਲਮ ਨੇ ਆਪਣੀ ਲਾਗਤ ਤੋਂ ਸੱਤ ਗੁਣਾ ਜ਼ਿਆਦਾ ਕਮਾਈ ਕੀਤੀ ਹੈ। ਅਨਿਲ ਸ਼ਰਮਾ ਨੇ ਕਿਹਾ ਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਗਦਰ-2 ਇੰਨੀ ਕਮਾਈ ਕਰੇਗੀ। ਇਸ ਕਾਰਨ ਫਾਈਨਾਂਸਰਾਂ ਤੋਂ ਜ਼ਿਆਦਾ ਪੈਸੇ ਨਹੀਂ ਮਿਲੇ ਸਨ।

ਅਨਿਲ ਸ਼ਰਮਾ ਨੇ ਦੱਸਿਆ- ਲੋਕਾਂ ਨੂੰ ਲੱਗਾ ਕਿ ਅਨਿਲ ਸ਼ਰਮਾ ਹੁਣ ਫਿਲਮਾਂ ਨਹੀਂ ਬਣਾਉਂਦੇ। ਸਭ ਨੂੰ ਲੱਗਾ ਕਿ ਸੰਨੀ ਦਿਓਲ ਦੀਆਂ ਫਿਲਮਾਂ ਹੁਣ ਨਹੀਂ ਚੱਲਦੀਆਂ। ਉਤਕਰਸ਼ ਨਵਾਂ ਹੋਣ ਕਾਰਨ ਸਿਮਰਤ ਅਤੇ ਮਨੀਸ਼ ਵਾਧਵਾ ਉਦੋਂ ਤੱਕ ਇਸ ਪ੍ਰੋਜੈਕਟ ਨਾਲ ਜੁੜੇ ਨਹੀਂ ਸਨ। ਲੋਕਾਂ ਨੂੰ ਲੱਗਾ ਕਿ ਮੈਂ ਆਪਣੇ ਬੇਟੇ ਲਈ ਫਿਲਮ ਬਣਾ ਰਿਹਾ ਹਾਂ। ਹਾਲਾਂਕਿ, ਇੱਕ ਗੱਲ ਹਰ ਕੋਈ ਭੁੱਲ ਗਿਆ ਸੀ ਕਿ ਗਦਰ ਇੱਕ ਫਿਲਮ ਨਹੀਂ, ਇੱਕ ਬ੍ਰਾਂਡ ਹੈ।

ਅਨਿਲ ਸ਼ਰਮਾ ਨੇ ਕਿਹਾ- ਸ਼ਾਇਦ ਸ਼ੁਰੂਆਤੀ ਦੌਰ ‘ਚ ਫਿਲਮ ਨੂੰ ਹਲਕੇ ਤਰੀਕੇ ਨਾਲ ਲਿਆ ਗਿਆ ਸੀ। ਇਸ ਕਾਰਨ ਸਾਨੂੰ ਜ਼ਿਆਦਾ ਬਜਟ ਨਹੀਂ ਮਿਲਿਆ। ਅੱਜ ਦੇ ਦੌਰ ‘ਚ ਜਿੱਥੇ 600 ਕਰੋੜ ‘ਚ ਫਿਲਮਾਂ ਬਣਦੀਆਂ ਹਨ, ਅਸੀਂ ਇਹ ਫਿਲਮ 60 ਕਰੋੜ ‘ਚ ਬਣਾਈ ਹੈ। ਅਨਿਲ ਨੇ ਇੱਥੇ ਉਨ੍ਹਾਂ ਦਾ ਨਾਂ ਲਏ ਬਿਨਾਂ ‘ਆਦਿਪੁਰਸ਼’ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਬਜਟ 600 ਕਰੋੜ ਸੀ, ਪਰ ਫਿਲਮ ਕੁਝ ਖਾਸ ਨਹੀਂ ਦਿਖਾ ਸਕੀ।

ਗਦਰ ਦੇ ਪਹਿਲੇ ਭਾਗ ਦਾ ਜ਼ਿਕਰ ਕਰਦੇ ਹੋਏ ਅਨਿਲ ਨੇ ਕਿਹਾ- ਗਦਰ ਦੇ ਪਹਿਲੇ ਭਾਗ ਲਈ 17.5 ਕਰੋੜ ਟਿਕਟਾਂ ਵਿਕੀਆਂ ਸਨ। ਅਸੀਂ ਸੋਚਿਆ ਸੀ ਕਿ ਅੱਜ ਵੀ 50 ਮਿਲੀਅਨ ਲੋਕ ਇਸ ਦਾ ਦੂਜਾ ਭਾਗ ਜ਼ਰੂਰ ਦੇਖਣਾ ਪਸੰਦ ਕਰਨਗੇ। ਇਸੇ ਲਈ ਅਸੀਂ ਕੋਈ ਸਮਝੌਤਾ ਨਹੀਂ ਕੀਤਾ। ਅਸੀਂ ਇੱਕ ਅਜਿਹੀ ਕਹਾਣੀ ਵਿਕਸਿਤ ਕਰਨਾ ਚਾਹੁੰਦੇ ਸੀ, ਜੋ ਸਿੱਧੇ ਦਰਸ਼ਕਾਂ ਨਾਲ ਜੁੜ ਸਕੇ। ਇਸੇ ਲਈ ਅਸੀਂ ਇੰਨੇ ਸਾਲ ਇੰਤਜ਼ਾਰ ਕੀਤਾ। ਅਨਿਲ ਸ਼ਰਮਾ ਨੇ ਦੱਸਿਆ ਕਿ ਸੀਮਤ ਬਜਟ ਕਾਰਨ ਫਿਲਮ ਵਿੱਚ ਕੋਈ ਵੀ.ਐਫ.ਐਕਸ. ਇਸਤੇਮਾਲ ਨਹੀਂ ਕੀਤਾ। ਉਸਨੇ ਅੱਗੇ ਕਿਹਾ- ਇਹ ਇੱਕ ਪੀਰੀਅਡ ਫਿਲਮ ਸੀ, ਫਿਰ ਵੀ ਅਸੀਂ ਕੋਈ ਖਾਸ ਸੈੱਟ ਜਾਂ VFX ਨਹੀਂ ਵਰਤਿਆ।