ਰੂਸੀ ਫੌਜ ਵਿੱਚ ਕੰਮ ਕਰ ਰਹੇ ਸਾਰੇ ਭਾਰਤੀ ਵਾਪਸ ਆਉਣਗੇ, ਪੀਐਮ ਮੋਦੀ ਨੇ ਪੁਤਿਨ ਕੋਲ ਉਠਾਇਆ ਸੀ ਇਹ ਅਹਿਮ ਮੁੱਦਾ

ਰੂਸੀ ਫੌਜ ਵਿੱਚ ਕੰਮ ਕਰ ਰਹੇ ਸਾਰੇ ਭਾਰਤੀ ਵਾਪਸ ਆਉਣਗੇ, ਪੀਐਮ ਮੋਦੀ ਨੇ ਪੁਤਿਨ ਕੋਲ ਉਠਾਇਆ ਸੀ ਇਹ ਅਹਿਮ ਮੁੱਦਾ

ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਪੂਰਾ ਜੀਵਨ ਆਪਣੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਲੋਕ ਇਸਨੂੰ ਮਹਿਸੂਸ ਕਰ ਸਕਦੇ ਹਨ।

ਭਾਰਤ ਅਤੇ ਰੂਸ ਦੀ ਦੋਸਤੀ ਜਗਜਾਹਿਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਯਾਤਰਾ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਅਜਿਹੇ ਵਿੱਚ ਪੀਐਮ ਮੋਦੀ ਨੂੰ ਇਸ ਯਾਤਰਾ ਤੋਂ ਵੱਡੀ ਸਫਲਤਾ ਮਿਲੀ ਹੈ। ਦਰਅਸਲ, ਰੂਸ ਨੇ ਰੂਸੀ ਫੌਜ ਵਿੱਚ ਕੰਮ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।

ਪੀਐਮ ਮੋਦੀ ਨੇ ਇਹ ਮਾਮਲਾ ਰਾਸ਼ਟਰਪਤੀ ਪੁਤਿਨ ਕੋਲ ਉਠਾਇਆ ਸੀ। ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਰੂਸ ਦੇ ਦੌਰੇ ‘ਤੇ ਹਨ। ਇੱਥੇ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਦੇ ਨੋਵੋ-ਓਗਾਰਿਓਵੋ ਨਿਵਾਸ ‘ਤੇ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਗੈਰ ਰਸਮੀ ਮੁਲਾਕਾਤ ਵੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਬੈਠਕ ‘ਚ ਦੋਸਤਾਨਾ ਰੂਸੀ-ਭਾਰਤ ਸਬੰਧਾਂ ਦੇ ਨਾਲ-ਨਾਲ ਮੌਜੂਦਾ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਵਲਾਦੀਮੀਰ ਪੁਤਿਨ ਨੇ ਮੁਲਾਕਾਤ ਦੌਰਾਨ ਪੀਐਮ ਮੋਦੀ ਦੀ ਤਾਰੀਫ਼ ਕੀਤੀ। ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਵਧਾਈ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਹੈ, ਸਗੋਂ ਤੁਹਾਡੇ ਕਈ ਸਾਲਾਂ ਦੇ ਕੰਮ ਦਾ ਨਤੀਜਾ ਹੈ। ਤੁਸੀਂ ਇੱਕ ਬਹੁਤ ਹੀ ਊਰਜਾਵਾਨ ਵਿਅਕਤੀ ਹੋ, ਭਾਰਤ ਅਤੇ ਭਾਰਤੀ ਲੋਕਾਂ ਦੇ ਹਿੱਤ ਵਿੱਚ ਨਤੀਜੇ ਪ੍ਰਾਪਤ ਕਰਨ ਦੇ ਸਮਰੱਥ ਹੋ।

ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਪੂਰਾ ਜੀਵਨ ਆਪਣੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਲੋਕ ਇਸ ਨੂੰ ਮਹਿਸੂਸ ਕਰ ਸਕਦੇ ਹਨ। ਦੋਹਾਂ ਨੇਤਾਵਾਂ ਵਿਚਾਲੇ ਨਿੱਜੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਇਕੱਠੇ ਇਕ ਨਿੱਜੀ ਡਿਨਰ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਮਾਸਕੋ ਵਿੱਚ ਰਾਸ਼ਟਰਪਤੀ ਪੁਤਿਨ ਨਾਲ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।