ਜੇਕਰ ਸਾਡੀ ਗੱਲ ਨਾ ਮੰਨੀ ਤਾਂ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ‘ਤੇ ਇਕੱਲੇ ਲੜਾਂਗੇ : ਮਮਤਾ ਬੈਨਰਜੀ

ਜੇਕਰ ਸਾਡੀ ਗੱਲ ਨਾ ਮੰਨੀ ਤਾਂ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ‘ਤੇ ਇਕੱਲੇ ਲੜਾਂਗੇ : ਮਮਤਾ ਬੈਨਰਜੀ

ਮਮਤਾ ਨੇ ਸਪੱਸ਼ਟ ਕਿਹਾ ਕਿ ਜੇਕਰ ਟੀਐਮਸੀ ਨੂੰ ਪਹਿਲ ਨਾ ਦਿੱਤੀ ਗਈ ਤਾਂ ਟੀਐਮਸੀ ਸੂਬੇ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ’ਤੇ ਆਜ਼ਾਦ ਤੌਰ ’ਤੇ ਚੋਣ ਲੜਨ ਲਈ ਤਿਆਰ ਹੈ।

ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾ ਹੀ I.N.D.I.A. ਗਠਬੰਧਨ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਲੋਕ ਸਭਾ ਚੋਣਾਂ 2024 ਲਈ I.N.D.I.A. ਵਿੱਚ ਸੀਟਾਂ ਦੀ ਵੰਡ ਇੱਕ ਵੱਡਾ ਮੁੱਦਾ ਜਾਪਦਾ ਹੈ। ਪਿੱਛਲੇ ਦਿਨੀ ਟੀਐਮਸੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ।

ਮਮਤਾ ਨੇ ਸਪੱਸ਼ਟ ਕਿਹਾ ਕਿ ਜੇਕਰ ਟੀਐਮਸੀ ਨੂੰ ਪਹਿਲ ਨਾ ਦਿੱਤੀ ਗਈ ਤਾਂ ਟੀਐਮਸੀ ਸੂਬੇ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ’ਤੇ ਆਜ਼ਾਦ ਤੌਰ ’ਤੇ ਚੋਣ ਲੜਨ ਲਈ ਤਿਆਰ ਹੈ। ਟੀਐਮਸੀ ਆਗੂ ਨੇ ਕਿਹਾ ਕਿ ਮਮਤਾ ਨੇ ਸਿਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਟੀਐਮਸੀ ਵੀ I.N.D.I.A. ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ। ਜੇਕਰ ਪੱਛਮੀ ਬੰਗਾਲ ਵਿੱਚ ਆਰਐਸਪੀ, ਸੀਪੀਆਈ, ਸੀਪੀਆਈ (ਐਮ) ਨੂੰ ਸਾਡੇ (ਟੀਐਮਸੀ) ਨਾਲੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ, ਤਾਂ ਅਸੀਂ ਆਪਣਾ ਰਸਤਾ ਬਣਾਵਾਂਗੇ ਅਤੇ ਰਾਜ ਦੀਆਂ ਸਾਰੀਆਂ 42 ਸੀਟਾਂ ‘ਤੇ ਲੜਾਂਗੇ।

ਪੱਛਮੀ ਬੰਗਾਲ ਦਾ ਮੁਰਸ਼ਿਦਾਬਾਦ ਜ਼ਿਲ੍ਹਾ ਇੱਕ ਘੱਟ ਗਿਣਤੀ ਆਬਾਦੀ ਵਾਲਾ ਇਲਾਕਾ ਹੈ। ਇਸਨੂੰ ਕਾਂਗਰਸ ਦੇ ਗੜ੍ਹ ਵਜੋਂ ਦੇਖਿਆ ਜਾ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮੀ ਬੰਗਾਲ ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਬਹਿਰਾਮਪੁਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਹ ਪੰਜ ਵਾਰ ਸੰਸਦ ਮੈਂਬਰ ਰਹੇ ਹਨ। ਕਾਂਗਰਸ ਅਤੇ ਟੀਐਮਸੀ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਟੀਐਮਸੀ ਨੇ ਕਾਂਗਰਸ ਨੂੰ ਦੋ ਸੀਟਾਂ ਦੇਣ ਦੀ ਗੱਲ ਕੀਤੀ ਹੈ, ਜੋ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਜਿੱਤੀਆਂ ਸਨ। ਇਸ ਦੇ ਨਾਲ ਹੀ ਕਾਂਗਰਸ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੀ ਹੈ ਅਤੇ ਟੀਐਮਸੀ ਦੀ ਪੇਸ਼ਕਸ਼ ਨੂੰ ਗਲਤ ਦੱਸ ਰਹੀ ਹੈ।

ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਟੀਐਮਸੀ ਤੋਂ ਸੀਟਾਂ ਦੀ ਭੀਖ ਨਹੀਂ ਮੰਗੇਗੀ। I.N.D.I.A. ਵਿੱਚ ਸ਼ਾਮਲ 28 ਪਾਰਟੀਆਂ ਵਿੱਚ ਟੀਐਮਸੀ, ਸੀਪੀਆਈ, ਸੀਪੀਆਈ (ਐਮ) ਅਤੇ ਕਾਂਗਰਸ ਸ਼ਾਮਲ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਦੇ ਖਿਲਾਫ ਟੀਐਮਸੀ, ਸੀਪੀਆਈ, ਸੀਪੀਆਈ (ਐਮ) ਅਤੇ ਕਾਂਗਰਸ ਇੱਕਜੁੱਟ ਹਨ, ਪਰ ਉਨ੍ਹਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਮੁੱਦਾ ਨਹੀਂ ਜਾਪਦਾ।