ਅਕਾਲੀ ਦਲ ‘ਚੋਂ ਕੱਢੇ ਬਾਗੀ ਆਗੂਆਂ ਦੇ ਸਮਰਥਨ ‘ਚ ਆਏ ਸੁਖਦੇਵ ਸਿੰਘ ਢੀਂਡਸਾ

ਅਕਾਲੀ ਦਲ ‘ਚੋਂ ਕੱਢੇ ਬਾਗੀ ਆਗੂਆਂ ਦੇ ਸਮਰਥਨ ‘ਚ ਆਏ ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਹ ਕਾਰਵਾਈ ਗੈਰ-ਸੰਵਿਧਾਨਕ ਹੈ।

ਅਕਾਲੀ ਦਲ ਨੇ ਪਿੱਛਲੇ ਦਿਨੀ ਬਾਗੀ ਆਗੂਆਂ ਨੂੰ ਪਾਰਟੀ ਵਿੱਚੋ ਕੱਢ ਦਿਤਾ ਸੀ। ਹਾਲ ਹੀ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬਾਗੀ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਸਬੰਧੀ ਬੁੱਧਵਾਰ ਨੂੰ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਮੇਟੀ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ।

ਢੀਂਡਸਾ ਨੇ ਕਿਹਾ, ਇਹ ਕਾਰਵਾਈ ਗੈਰ-ਸੰਵਿਧਾਨਕ ਹੈ। ਇੰਨਾ ਹੀ ਨਹੀਂ ਢੀਂਡਸਾ ਨੇ ਪਾਰਟੀ ਪ੍ਰਧਾਨ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਜਿਸ ਤਰ੍ਹਾਂ ਦੇ ਦੋਸ਼ ਲੱਗੇ ਹਨ, ਉਸ ਕਾਰਨ ਸੁਖਬੀਰ ਬਾਦਲ ਹੁਣ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਹੱਕਦਾਰ ਨਹੀਂ ਹਨ। ਸੁਖਦੇਵ ਨੇ ਕਿਹਾ, ਉਹ ਪਾਰਟੀ ਨੂੰ ਜਲਦੀ ਹੀ ਮੀਟਿੰਗ ਬੁਲਾ ਕੇ ਨਵਾਂ ਪ੍ਰਧਾਨ ਚੁਣਨ ਲਈ ਕਹਿਣਗੇ।

ਖਾਸ ਗੱਲ ਇਹ ਹੈ ਕਿ ਅਕਾਲੀ ਦਲ ਦੇ 8 ਆਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਤੋਂ ਇਕ ਦਿਨ ਬਾਅਦ ਹੀ ਸੁਖਦੇਵ ਸਿੰਘ ਢੀਂਡਸਾ ਨੇ ਬਾਗੀ ਧੜੇ ਨਾਲ ਸਟੇਜ ਸਾਂਝੀ ਕੀਤੀ। ਢੀਂਡਸਾ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਨੂੰ ਕੋਈ ਪਸੰਦ ਨਹੀਂ ਕਰਦਾ। ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਪਾਰਟੀ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਹ ਕਾਰਵਾਈ ਗੈਰ-ਸੰਵਿਧਾਨਕ ਹੈ। ਢੀਂਡਸਾ ਇੱਥੇ ਹੀ ਨਹੀਂ ਰੁਕੇ ਅਤੇ ਕਿਹਾ, ਇਹ ਟਕਸਾਲੀ ਅਕਾਲੀਆਂ ਦੀਆਂ ਕੁਰਬਾਨੀਆਂ ਹਨ। ਅਕਾਲੀਆਂ ਨੇ ਜੇਲ੍ਹਾਂ ਕੱਟੀਆਂ ਅਤੇ ਹਰ ਫਰੰਟ ‘ਤੇ ਲੜਾਈ ਲੜੀ। ਸੁਖਬੀਰ ਬਾਦਲ ਨੇ ਨਾ ਤਾਂ ਕੋਈ ਕੁਰਬਾਨੀ ਕੀਤੀ ਅਤੇ ਨਾ ਹੀ ਜੇਲ੍ਹ ਕੱਟੀ। ਇਸ ਦੇ ਬਾਵਜੂਦ ਅੱਜ ਵੀ ਉਹ ਮੁਖੀ ਬਣਿਆ ਹੋਇਆ ਹੈ।