ਪੈਰਿਸ ਓਲੰਪਿਕ ‘ਚ ਲਕਸ਼ੈ ਸੇਨ ਦਾ ਕਾਂਸੀ ਮੈਡਲ ਮੈਚ ਅੱਜ, ਪਹਿਲਵਾਨਾਂ ਦੀ ਮੁਹਿੰਮ ਵੀ ਅੱਜ ਤੋਂ ਹੋਵੇਗੀ ਸ਼ੁਰੂ

ਪੈਰਿਸ ਓਲੰਪਿਕ ‘ਚ ਲਕਸ਼ੈ ਸੇਨ ਦਾ ਕਾਂਸੀ ਮੈਡਲ ਮੈਚ ਅੱਜ, ਪਹਿਲਵਾਨਾਂ ਦੀ ਮੁਹਿੰਮ ਵੀ ਅੱਜ ਤੋਂ ਹੋਵੇਗੀ ਸ਼ੁਰੂ

ਇਸ ਵਾਰ 7 ਪਹਿਲਵਾਨ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚ ਇੱਕ ਪੁਰਸ਼ ਅਤੇ 6 ਔਰਤਾਂ ਸ਼ਾਮਲ ਹਨ। ਭਾਰਤ ਨੂੰ ਪਹਿਲਵਾਨਾਂ ਤੋਂ ਘੱਟੋ-ਘੱਟ 3 ਮੈਡਲ ਦੀ ਉਮੀਦ ਹੈ।

ਪੈਰਿਸ ਓਲੰਪਿਕ ਆਪਣੇ ਰੋਮਾਂਚਕ ਦੌਰ ਵਿਚ ਪਹੁੰਚ ਗਿਆ ਹੈ। ਭਾਰਤੀ ਸ਼ਟਲਰ ਲਕਸ਼ਯ ਸੇਨ ਦਾ ਸੋਮਵਾਰ ਨੂੰ ਪੈਰਿਸ ਓਲੰਪਿਕ ‘ਚ ਕਾਂਸੀ ਮੈਡਲ ਦਾ ਮੁਕਾਬਲਾ ਹੋਵੇਗਾ। ਉਸਦਾ ਸਾਹਮਣਾ ਮਲੇਸ਼ੀਆ ਦੇ ਲੀ ਜੀ ਜੀਆ ਨਾਲ ਹੋਵੇਗਾ। ਇਹ ਮੈਚ ਸ਼ਾਮ 6 ਵਜੇ ਤੋਂ ਖੇਡਿਆ ਜਾਵੇਗਾ।

ਲਕਸ਼ੈ ਤੋਂ ਇਲਾਵਾ ਨਿਸ਼ਾਨੇਬਾਜ਼ ਅਨੰਤ ਜੀਤ ਸਿੰਘ ਅਤੇ ਮਹੇਸ਼ਵਰੀ ਚੌਹਾਨ ਦੀ ਜੋੜੀ ਵੀ ਮੈਡਲ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਪੇਸ਼ ਕਰੇਗੀ। ਖੇਡਾਂ ਦੇ 10ਵੇਂ ਦਿਨ ਭਾਰਤੀ ਖਿਡਾਰੀ 6 ਖੇਡਾਂ ਵਿੱਚ ਚੁਣੌਤੀ ਦੇਣਗੇ। ਇਨ੍ਹਾਂ ਵਿੱਚ ਸ਼ੂਟਿੰਗ, ਟੇਬਲ ਟੈਨਿਸ, ਸੇਲਿੰਗ, ਅਥਲੈਟਿਕਸ ਅਤੇ ਬੈਡਮਿੰਟਨ ਸ਼ਾਮਲ ਹਨ। ਭਾਰਤੀ ਪਹਿਲਵਾਨਾਂ ਦੀ ਮੁਹਿੰਮ ਵੀ ਅੱਜ ਤੋਂ ਸ਼ੁਰੂ ਹੋਵੇਗੀ। ਨਿਸ਼ਾ ਰਾਊਂਡ ਆਫ 16 ਮੈਚ ਖੇਡੇਗੀ।

ਭਾਰਤੀ ਪਹਿਲਵਾਨ ਅੱਜ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਨਿਸ਼ਾ ਮਹਿਲਾ ਫਰੀ ਸਟਾਈਲ ਦੇ 68 ਵਰਗ ਵਿੱਚ ਰਾਊਂਡ ਆਫ 32 ਮੈਚ ਖੇਡੇਗੀ। ਇਸ ਵਾਰ 7 ਪਹਿਲਵਾਨ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚ ਇੱਕ ਪੁਰਸ਼ ਅਤੇ 6 ਔਰਤਾਂ ਸ਼ਾਮਲ ਹਨ। ਭਾਰਤ ਨੂੰ ਪਹਿਲਵਾਨਾਂ ਤੋਂ ਘੱਟੋ-ਘੱਟ 3 ਤਮਗਿਆਂ ਦੀ ਉਮੀਦ ਹੈ। ਭਾਰਤੀ ਟੇਬਲ ਟੈਨਿਸ ਟੀਮ ਅੱਜ ਪ੍ਰੀ-ਕੁਆਰਟਰ ਫਾਈਨਲ ਮੈਚ ਖੇਡੇਗੀ। ਭਾਰਤੀ ਟੀਮ ਦਾ ਸਾਹਮਣਾ ਰੋਮਾਨੀਆ ਨਾਲ ਹੋਵੇਗਾ। ਇਸ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਵੱਖ-ਵੱਖ 5 ਮੈਚ ਖੇਡਣੇ ਹੋਣਗੇ। ਇਨ੍ਹਾਂ ਵਿੱਚੋਂ 3 ਮੈਚ ਜਿੱਤਣ ਵਾਲੀ ਟੀਮ ਜੇਤੂ ਹੋਵੇਗੀ।