- ਰਾਸ਼ਟਰੀ
- No Comment
ਬੰਗਾਲ ਦੇ ਰਾਜਪਾਲ ਨੇ ਕਿਹਾ ਮੈਂ ਨਿੱਜੀ ਤੌਰ ‘ਤੇ ਮਮਤਾ ਬੈਨਰਜੀ ਦਾ ਸਨਮਾਨ ਕਰਦਾ ਹਾਂ, ਪਰ ਸਿਆਸਤਦਾਨ ਦੇ ਰੂਪ ਵਿਚ ਮੈਂ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ
ਰਾਜਪਾਲ ਨੇ ਕਿਹਾ ਮੁੱਖਮੰਤਰੀ ਮਮਤਾ ਬੈਨਰਜੀ ਚੋਣਾਂ ਵੇਲੇ ਰਾਜਨੇਤਾ ਮਮਤਾ ਬਣ ਗਈ । ਉਸਨੇ ਕੁਝ ਬਿਆਨ ਦਿੱਤੇ, ਅਜਿਹੀ ਹਾਲਤ ਵਿੱਚ ਮੈਂ ਵੀ ਰਾਜਪਾਲ ਨਹੀਂ, ਆਮ ਆਦਮੀ ਬਣ ਗਿਆ। ਮੈਂ ਉਸ ‘ਤੇ ਮਾਣਹਾਨੀ ਦਾ ਮੁਕੱਦਮਾ ਕੀਤਾ।
ਬੰਗਾਲ ਦੇ ਰਾਜਪਾਲ ਅਤੇ ਮੁੱਖਮੰਤਰੀ ਮਮਤਾ ਬੈਨਰਜੀ ਵਿਚਾਲੇ ਅਕਸਰ ਅਣਬਣ ਚਲਦੀ ਰਹਿੰਦੀ ਹੈ। ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਿੱਜੀ ਤੌਰ ‘ਤੇ ਸਨਮਾਨ ਕਰਦੇ ਹਨ, ਪਰ ਉਹ ਉਨ੍ਹਾਂ ਨੂੰ ਸਿਆਸਤਦਾਨ ਵਜੋਂ ਪਸੰਦ ਨਹੀਂ ਕਰਦੇ। ਮਮਤਾ ਨਾਲ ਉਸਦੇ ਪੇਸ਼ੇਵਰ ਸਬੰਧ ਹਨ।
ਰਾਜਪਾਲ ਨੇ ਕਿਹਾ ਕਿ ਮੇਰੇ ਸਾਹਮਣੇ ਤਿੰਨ ਮਮਤਾ ਬੈਨਰਜੀ ਹਨ। ਇਕ ਹੈ ਮਮਤਾ ਬੈਨਰਜੀ, ਜਿਸ ਨਾਲ ਮੇਰੇ ਚੰਗੇ ਸਬੰਧ ਹਨ, ਜੋ ਮੇਰੀ ਦੋਸਤ ਵੀ ਹੈ। ਦੂਜੀ ਮੁੱਖ ਮੰਤਰੀ ਮਮਤਾ ਬੈਨਰਜੀ ਹਨ, ਜਿਨ੍ਹਾਂ ਨਾਲ ਮੇਰੇ ਪੇਸ਼ੇਵਰ ਸਬੰਧ ਹਨ। ਤੀਜੀ ਸਿਆਸਤਦਾਨ ਮਮਤਾ ਹੈ, ਜਿਸ ਨੂੰ ਮੈਂ ਪਸੰਦ ਨਹੀਂ ਕਰਦਾ। ਇਹ ਰਿਸ਼ਤਿਆਂ ਵਿੱਚ ਜਟਿਲਤਾ ਹੈ, ਪਰ ਮਮਤਾ ਮੇਰੀ ਚੰਗੀ ਦੋਸਤ ਹੈ। ਗਵਰਨਰ ਬੋਸ ਇੱਥੇ ਹੀ ਨਹੀਂ ਰੁਕੇ। ਮਮਤਾ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ- ਮਮਤਾ ਬੈਨਰਜੀ ਨੇ ਚੋਣਾਂ ਦੌਰਾਨ ਮੁੱਦਿਆਂ ਨੂੰ ਮਿਲਾਇਆ ਸੀ। ਮੁੱਖ ਮੰਤਰੀ ਮਮਤਾ ਨੇ ਚੋਣਾਂ ਵੇਲੇ ਰਾਜਨੇਤਾ ਮਮਤਾ ਬਣ ਗਈ । ਉਸ ਨੇ ਕੁਝ ਬਿਆਨ ਦਿੱਤੇ, ਅਜਿਹੀ ਹਾਲਤ ਵਿੱਚ ਮੈਂ ਵੀ ਰਾਜਪਾਲ ਨਹੀਂ, ਆਮ ਆਦਮੀ ਬਣ ਗਿਆ। ਮੈਂ ਉਸ ‘ਤੇ ਮਾਣਹਾਨੀ ਦਾ ਮੁਕੱਦਮਾ ਕੀਤਾ।
ਗਵਰਨਰ ਬੋਸ ਨੇ ਬੰਗਾਲ ਅਸੈਂਬਲੀ ਵੱਲੋਂ ਪਾਸ ਕੀਤੇ ਬਿੱਲ ਨੂੰ ਰੋਕਣ ਦੇ ਦੋਸ਼ਾਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ- 8 ਬਿੱਲ ਰੋਕਣ ਦੀ ਗੱਲ ਸੀ। ਇਨ੍ਹਾਂ ਵਿੱਚੋਂ 6 ਬਿੱਲ ਰਾਸ਼ਟਰਪਤੀ ਮੁਰਮੂ ਲਈ ਰਾਖਵੇਂ ਹਨ। ਬੰਗਾਲ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਲਈ ਇੱਕ ਬਿੱਲ ਨੂੰ ਰੋਕ ਦਿੱਤਾ ਗਿਆ ਹੈ। ਜਿਵੇਂ ਹੀ ਇਸ ਬਾਰੇ ਅਧਿਕਾਰੀਆਂ ਵੱਲੋਂ ਸਪੱਸ਼ਟੀਕਰਨ ਆਵੇਗਾ ਤਾਂ ਜਾਂ ਤਾਂ ਸਾਰੇ ਬਿੱਲ ਕਲੀਅਰ ਕਰ ਦਿੱਤੇ ਜਾਣਗੇ ਜਾਂ ਕਾਰਵਾਈ ਕੀਤੀ ਜਾਵੇਗੀ। ਇਕ ਹੋਰ ਬਿੱਲ ਵੀ ਵਿਚਾਰ ਅਧੀਨ ਹੈ।