ਜਗਦੀਪ ਧਨਖੜ ਨੂੰ ਹਟਾਉਣ ਦੀ ਤਿਆਰੀ ‘ਚ ਵਿਰੋਧੀ ਧਿਰ, I.N.D.I.A. ਬਲਾਕ ਦੇ 87 ਸੰਸਦ ਮੈਂਬਰਾਂ ਨੇ ਕੀਤੇ ਦਸਤਖਤ

ਜਗਦੀਪ ਧਨਖੜ ਨੂੰ ਹਟਾਉਣ ਦੀ ਤਿਆਰੀ ‘ਚ ਵਿਰੋਧੀ ਧਿਰ, I.N.D.I.A. ਬਲਾਕ ਦੇ 87 ਸੰਸਦ ਮੈਂਬਰਾਂ ਨੇ ਕੀਤੇ ਦਸਤਖਤ

ਸੂਤਰਾਂ ਮੁਤਾਬਕ ਦਸਤਖਤਾਂ ਦੀ ਪ੍ਰਕਿਰਿਆ ਨੂੰ ਹੁਣ ਅੱਗੇ ਵਧਾਇਆ ਜਾਵੇਗਾ। ਹਾਲਾਂਕਿ ਇਸ ਨੂੰ ਵਿਧੀਵਤ ਤੌਰ ‘ਤੇ ਪੇਸ਼ ਕਰਾਉਣ ਲਈ ਸਿਰਫ ਦੋ ਦਸਤਖਤ ਹੀ ਕਾਫੀ ਸਨ, ਪਰ ਵਿਰੋਧੀ ਧਿਰ ਆਪਣੀ ਪੂਰੀ ਤਾਕਤ ਦਿਖਾਉਣਾ ਚਾਹੁੰਦੀ ਹੈ।

ਪਿੱਛਲੇ ਦਿਨੀ ਸੰਸਦ ‘ਚ ਜਗਦੀਪ ਧਨਖੜ ਅਤੇ ਜਯਾ ਬਚਨ ਵਿਚਾਲੇ ਤਕਰਾਰ ਵੇਖਣ ਨੂੰ ਮਿਲੀ। 10 ਅਗਸਤ ਨੂੰ ਰਾਜ ਸਭਾ ਦੇ ਚੇਅਰਮੈਨ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਹੋਈ ਤਕਰਾਰ ਟਕਰਾਅ ਵਿੱਚ ਬਦਲ ਗਈ। ਸਥਿਤੀ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਵਿਰੋਧੀ ਪਾਰਟੀਆਂ ਨੇ ਸਭਾਪਤੀ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਲਈ ਹੈ। ਜੇਕਰ ਪ੍ਰਸਤਾਵ ਰਸਮੀ ਤੌਰ ‘ਤੇ ਆਉਂਦਾ ਹੈ ਤਾਂ ਸੰਸਦੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਵਿਰੋਧੀ ਧਿਰ ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਪਹਿਲ ਕਰੇਗੀ।

ਸੂਤਰਾਂ ਮੁਤਾਬਕ ਰਾਜ ਸਭਾ ‘ਚ ਸਪਾ ਸੰਸਦ ਮੈਂਬਰ ਜਯਾ ਅਮਿਤਾਭ ਬੱਚਨ ਅਤੇ ਜਗਦੀਪ ਧਨਖੜ ਵਿਚਾਲੇ ਹੋਈ ਬਹਿਸ ਤੋਂ ਬਾਅਦ ਮਾਹੌਲ ਖਰਾਬ ਹੋ ਗਿਆ। ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਪ੍ਰਸਤਾਵ ‘ਤੇ ਰਾਜ ਸਭਾ ਦੇ 87 ਮੈਂਬਰਾਂ ਨੇ ਜਲਦਬਾਜ਼ੀ ‘ਚ ਦਸਤਖਤ ਕਰ ਦਿੱਤੇ। ਕਾਂਗਰਸ ਦੇ ਇੱਕ ਰਾਜ ਸਭਾ ਮੈਂਬਰ ਮੁਤਾਬਕ, ‘ਇਸ ਪ੍ਰਸਤਾਵ ‘ਤੇ ਕਾਂਗਰਸ ਦੇ 4-5 ਮੈਂਬਰਾਂ ਨੇ ਦਸਤਖਤ ਨਹੀਂ ਕੀਤੇ ਹਨ। I.N.D.I.A. ਬਲਾਕ ਦੇ ਰਾਜ ਸਭਾ ਵਿੱਚ 87 ਮੈਂਬਰ ਹਨ। ਸੰਭਵ ਹੈ ਕਿ ਬਾਹਰਲੇ ਮੈਂਬਰਾਂ ਨੇ ਵੀ ਦਸਤਖਤ ਕੀਤੇ ਹੋਣ।’

ਦੱਸਿਆ ਜਾਂਦਾ ਹੈ ਕਿ ਦੋ ਦਿਨ ਪਹਿਲਾਂ ਸਦਨ ਦੇ ਨੇਤਾ ਜੇਪੀ ਨੱਡਾ ਨੇ ਵੀ ਗੈਰ ਰਸਮੀ ਤੌਰ ‘ਤੇ ਦੱਸਿਆ ਗਿਆ ਸੀ ਕਿ ਵਿਰੋਧੀ ਧਿਰ ਧਨਖੜ ਨੂੰ ਹਟਾਉਣ ਦਾ ਪ੍ਰਸਤਾਵ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਦਰਅਸਲ, ਧਨਖੜ ਅਤੇ ਵਿਰੋਧੀ ਧਿਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਆਈ.ਐਨ.ਡੀ.ਆਈ.ਏ. ਬਲਾਕ ਦੇ ਅਨੁਸਾਰ, ਨੋਟਿਸ ਰਾਹੀਂ ਇਹ ਚੇਅਰਮੈਨ ਦੇ ‘ਪੱਖਪਾਤੀ’ ਰਵੱਈਏ ਨੂੰ ਉਜਾਗਰ ਕਰੇਗਾ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਪ੍ਰਸਤਾਵ ਕਦੋਂ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਦਸਤਖਤਾਂ ਦੀ ਪ੍ਰਕਿਰਿਆ ਨੂੰ ਹੁਣ ਅੱਗੇ ਵਧਾਇਆ ਜਾਵੇਗਾ। ਹਾਲਾਂਕਿ ਇਸ ਨੂੰ ਵਿਧੀਵਤ ਤੌਰ ‘ਤੇ ਪੇਸ਼ ਕਰਾਉਣ ਲਈ ਸਿਰਫ ਦੋ ਦਸਤਖਤ ਹੀ ਕਾਫੀ ਸਨ ਪਰ ਵਿਰੋਧੀ ਧਿਰ ਆਪਣੀ ਪੂਰੀ ਤਾਕਤ ਦਿਖਾਉਣਾ ਚਾਹੁੰਦੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸਮੇਂ ਤੋਂ ਪਹਿਲਾਂ ਮੁਲਤਵੀ ਕਰ ਦਿੱਤੀ ਗਈ।