ਸੈਮੀਕੋਨ ਇੰਡੀਆ : ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਈਸ ਵਿੱਚ ਮੇਕ ਇਨ ਇੰਡੀਆ ਚਿੱਪ ਹੋਵੇ : ਪੀਐਮ ਮੋਦੀ

ਸੈਮੀਕੋਨ ਇੰਡੀਆ : ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਈਸ ਵਿੱਚ ਮੇਕ ਇਨ ਇੰਡੀਆ ਚਿੱਪ ਹੋਵੇ : ਪੀਐਮ ਮੋਦੀ

ਪੀਐਮ ਮੋਦੀ ਨੇ ਇੰਡਸਟਰੀ ਨੂੰ ਭਾਰਤ ਬਾਰੇ ਭਰੋਸਾ ਦਿੰਦੇ ਹੋਏ ਕਿਹਾ ਕਿ ਤੁਸੀਂ ਸਹੀ ਸਮੇਂ ‘ਤੇ ਸਹੀ ਜਗ੍ਹਾ ‘ਤੇ ਹੋ। ਭਾਰਤ ਗਲੋਬਲ ਸੈਮੀਕੰਡਕਟਰ ਉਦਯੋਗ ਦੇ ਸੰਚਾਲਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੋਨ ਇੰਡੀਆ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SEMICON India-2024 ਵਿੱਚ ਆਏ ਦੁਨੀਆ ਭਰ ਦੇ ਚਿੱਪ ਨਿਰਮਾਤਾਵਾਂ ਦੇ ਸਾਹਮਣੇ ਇੱਕ ਤਕਨੀਕੀ ਤੌਰ ‘ਤੇ ਸਮਰੱਥ ਅਤੇ ਅਭਿਲਾਸ਼ੀ ਭਾਰਤ ਦਾ ਪ੍ਰਦਰਸ਼ਨ ਕੀਤਾ। ਸੁਧਾਰਵਾਦੀ ਸਰਕਾਰ, ਦੇਸ਼ ਦੀ ਵਧਦੀ ਨਿਰਮਾਣ ਸਮਰੱਥਾ ਅਤੇ ਇੱਕ ਅਭਿਲਾਸ਼ੀ ਬਾਜ਼ਾਰ ਦੀ ਉਪਲਬਧਤਾ ਨੂੰ ‘ਤਿੰਨ-ਅਯਾਮੀ ਸ਼ਕਤੀ’ ਦੱਸਦਿਆਂ, ਨਰਿੰਦਰ ਮੋਦੀ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਸੈਮੀਕੰਡਕਟਰ ਉਦਯੋਗ ਲਈ ਅਜਿਹਾ ਅਧਾਰ ਕਿਤੇ ਹੋਰ ਲੱਭਣਾ ਮੁਸ਼ਕਲ ਹੈ।

15 ਅਗਸਤ ਨੂੰ ਲਾਲ ਕਿਲ੍ਹੇ ਤੋਂ ਉਨ੍ਹਾਂ ਵੱਲੋਂ ਕਹੀ ਗਈ ਗੱਲ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸੁਪਨਾ ਹੈ ਕਿ ਦੁਨੀਆ ਦੇ ਹਰ ਯੰਤਰ ਵਿੱਚ ਭਾਰਤ ਦੀ ਬਣੀ ਚਿਪ ਹੋਵੇ। ਉਨ੍ਹਾਂ ਨੇ ਇੰਡਸਟਰੀ ਨੂੰ ਭਾਰਤ ਬਾਰੇ ਭਰੋਸਾ ਦਿੰਦੇ ਹੋਏ ਕਿਹਾ ਕਿ ਤੁਸੀਂ ਸਹੀ ਸਮੇਂ ‘ਤੇ ਸਹੀ ਜਗ੍ਹਾ ‘ਤੇ ਹੋ। ਭਾਰਤ ਗਲੋਬਲ ਸੈਮੀਕੰਡਕਟਰ ਉਦਯੋਗ ਦੇ ਸੰਚਾਲਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਦੁਨੀਆ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਨਿਰਮਾਣ ਵਿੱਚ ਪਹਿਲਾਂ ਹੀ 1.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ ਅਤੇ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ।