ਚੋਣ ਪ੍ਰਚਾਰ ਦੌਰਾਨ ਮਾਲਾ ਪਾਉਣ ਦੇ ਬਹਾਨੇ ਆਏ ਇੱਕ ਵਿਅਕਤੀ ਨੇ ਕਨ੍ਹਈਆ ਕੁਮਾਰ ਨੂੰ ਮਾਰਿਆ ਥੱਪੜ

ਚੋਣ ਪ੍ਰਚਾਰ ਦੌਰਾਨ ਮਾਲਾ ਪਾਉਣ ਦੇ ਬਹਾਨੇ ਆਏ ਇੱਕ ਵਿਅਕਤੀ ਨੇ ਕਨ੍ਹਈਆ ਕੁਮਾਰ ਨੂੰ ਮਾਰਿਆ ਥੱਪੜ

ਕਨ੍ਹਈਆ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਕਨ੍ਹਈਆ ਨੇ ਦੇਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਉਹ ਗੁੱਸੇ ‘ਚ ਸੀ।

ਦਿੱਲੀ ਵਿਚ ਕਨ੍ਹਈਆ ਕੁਮਾਰ ਨਾਲ ਚੋਣ ਪ੍ਰਚਾਰ ਦੇ ਦੌਰਾਨ ਇਕ ਅਜੀਬ ਘਟਨਾ ਵਾਪਰੀ। ਚੋਣ ਪ੍ਰਚਾਰ ਦੌਰਾਨ ਦਿੱਲੀ ਦੀ ਉੱਤਰੀ ਸੀਟ ਤੋਂ ਕਾਂਗਰਸ ਅਤੇ ਇੰਡੀਆ ਬਲਾਕ ਦੇ ਉਮੀਦਵਾਰ ਕਨ੍ਹਈਆ ਕੁਮਾਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਵਿਅਕਤੀ ਕਨ੍ਹਈਆ ਕੁਮਾਰ ਨੂੰ ਮਾਲਾ ਪਾਉਣ ਦੇ ਬਹਾਨੇ ਆਇਆ ਅਤੇ ਉਸ ਨੂੰ ਥੱਪੜ ਮਾਰਿਆ, ਉਸਨੇ ਕਨ੍ਹਈਆ ‘ਤੇ ਸਿਆਹੀ ਵੀ ਸੁੱਟ ਦਿੱਤੀ।

ਕਨ੍ਹਈਆ ਦੇ ਸਮਰਥਕਾਂ ਨੇ ਤੁਰੰਤ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਮਲਾਵਰ ਨੂੰ ਕਈ ਸੱਟਾਂ ਲੱਗੀਆਂ। ਹਾਲਾਂਕਿ ਕਨ੍ਹਈਆ ਕੁਮਾਰ ਸੁਰੱਖਿਅਤ ਹੈ। ਘਟਨਾ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਕੌਂਸਲਰ ਛਾਇਆ ਸ਼ਰਮਾ ਨਾਲ ਵੀ ਹੱਥੋਪਾਈ ਹੋਈ। ਛਾਇਆ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਨ੍ਹੱਈਆ ਕੁਮਾਰ ਸ਼ੁੱਕਰਵਾਰ ਨੂੰ ਨਿਊ ਉਸਮਾਨਪੁਰ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਚੋਣ ਪ੍ਰਚਾਰ ਲਈ ਪਹੁੰਚੇ ਸਨ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਹ ‘ਆਪ’ ਕੌਂਸਲਰ ਛਾਇਆ ਨਾਲ ਹੇਠਾਂ ਉਤਰ ਆਏ। ਇਸ ਦੌਰਾਨ ਕਈ ਲੋਕ ਨਾਅਰੇਬਾਜ਼ੀ ਕਰਦੇ ਹੋਏ ਕਨ੍ਹਈਆ ਕੋਲ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਕਨ੍ਹਈਆ ਨੂੰ ਮਾਲਾ ਪਹਿਨਾਉਂਦੇ ਸਮੇਂ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਕਨ੍ਹਈਆ ਨੂੰ ਕਾਲੇ ਝੰਡੇ ਦਿਖਾਏ ਅਤੇ ਗੋ ਬੈਕ-ਗੋ ਬੈਕ ਦੇ ਨਾਅਰੇ ਲਾਏ। ਕਨ੍ਹਈਆ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਕਨ੍ਹਈਆ ਨੇ ਦੇਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਉਹ ਗੁੱਸੇ ‘ਚ ਸੀ। ਦਿੱਲੀ ਦੀਆਂ 7 ਲੋਕ ਸਭਾ ਸੀਟਾਂ ‘ਤੇ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਹੈ। ‘ਆਪ’ 4 ਸੀਟਾਂ ‘ਤੇ ਚੋਣ ਲੜ ਰਹੀ ਹੈ ਜਦਕਿ ਕਾਂਗਰਸ 3 ਸੀਟਾਂ ‘ਤੇ ਚੋਣ ਲੜ ਰਹੀ ਹੈ। ਕਨ੍ਹਈਆ ਕੁਮਾਰ ਸਤੰਬਰ 2021 ਵਿੱਚ ਖੱਬੇ ਪੱਖੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਨੇ ਕਨ੍ਹਈਆ ਕੁਮਾਰ ਨੂੰ ਪੂਰਬੀ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।