- ਮਨੋਰੰਜਨ
- No Comment
ਸ਼ਾਹਰੁਖ ਇੱਕ ਵਪਾਰੀ ਬੰਦਾ, ਉਹ ਕਿਸੇ ਨੂੰ ਵੀ ਆਪਣੀ ਸਫਲਤਾ ਲਈ ਵਰਤੇਗਾ ਅਤੇ ਫਿਰ ਉਸਨੂੰ ਪਾਸੇ ਸੁੱਟ ਦੇਵੇਗਾ : ਅਭਿਜੀਤ

ਅਭਿਜੀਤ ਅਤੇ ਸ਼ਾਹਰੁਖ ਵਿਚਾਲੇ ਤਕਰਾਰ ਹੋ ਗਈ ਸੀ, ਜਦੋਂ ਗਾਇਕ ਨੇ ਕਿਹਾ ਸੀ ਕਿ ਉਸਨੇ ਸ਼ਾਹਰੁਖ ਦੇ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਪਰ ਫਿਲਮ ਦੇ ਕ੍ਰੈਡਿਟ ਵਿੱਚ ਉਸਦਾ ਨਾਮ ਸਭ ਤੋਂ ਅਖੀਰ ਵਿੱਚ ਲਿਖਿਆ ਗਿਆ ਸੀ। ਉਦੋਂ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਸ਼ਾਹਰੁਖ ਲਈ ਕਦੇ ਨਹੀਂ ਗਾਉਣਗੇ।
ਅਭਿਜੀਤ ਭੱਟਾਚਾਰੀਆ ਨੂੰ ਕਿਸੇ ਸਮੇਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਆਵਾਜ਼ ਕਿਹਾ ਜਾਂਦਾ ਸੀ। ਬਿਹਤਰੀਨ ਗਾਇਕਾਂ ਦੀ ਸੂਚੀ ‘ਚ ਸ਼ਾਮਲ ਅਭਿਜੀਤ ਭੱਟਾਚਾਰੀਆ ਨੇ ਹਾਲ ਹੀ ‘ਚ ਅਭਿਨੇਤਾ ਸ਼ਾਹਰੁਖ ਖਾਨ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਅਭਿਜੀਤ ਭੱਟਾਚਾਰੀਆ ਬਾਲੀਵੁੱਡ ਦੇ ਉਹ ਗਾਇਕ ਹਨ, ਜਿਸਨੇ ਰੋਮਾਂਸ ਦਾ ਕਿੰਗ ਕਹੇ ਜਾਣ ਵਾਲੇ ਸ਼ਾਹਰੁਖ ਖਾਨ ਨੂੰ ਕਈ ਸੁਪਰਹਿੱਟ ਗੀਤਾਂ ‘ਚ ਆਪਣੀ ਆਵਾਜ਼ ਦਿੱਤੀ ਹੈ। ਇਹੀ ਕਾਰਨ ਹੈ ਕਿ ਪਹਿਲਾਂ ਦੋਵਾਂ ਵਿਚਾਲੇ ਡੂੰਘੀ ਦੋਸਤੀ ਸੀ। ਪਰ ਹੁਣ ਗਾਇਕ ਨੇ ਸ਼ਾਹਰੁਖ ਬਾਰੇ ਅਜਿਹਾ ਖੁਲਾਸਾ ਕੀਤਾ ਹੈ। ਇਸ ਦੇ ਖੁਲਾਸੇ ਤੋਂ ਬਾਅਦ ਇੰਡਸਟਰੀ ‘ਚ ਹਲਚਲ ਮਚ ਗਈ ਹੈ। ਦਰਅਸਲ ਅਭਿਜੀਤ ਨੇ ਸ਼ਾਹਰੁਖ ਖਾਨ ਨੂੰ ਵਪਾਰਕ ਵਿਅਕਤੀ ਕਿਹਾ ਹੈ। ਹਾਲ ਹੀ ‘ਚ ਮੀਡਿਆ ਨੂੰ ਦਿੱਤੇ ਇਕ ਇੰਟਰਵਿਊ ‘ਚ ਅਭਿਜੀਤ ਭੱਟਾਚਾਰੀਆ ਨੇ ਸ਼ਾਹਰੁਖ ਖਾਨ ਬਾਰੇ ਕਈ ਗੱਲਾਂ ਕੀਤੀਆਂ।

ਗਾਇਕ ਨੇ ਦੱਸਿਆ ਕਿ ਸ਼ਾਹਰੁਖ ਅਤੇ ਉਨ੍ਹਾਂ ਦੀ ਸ਼ਖਸੀਅਤ ਲਗਭਗ ਇੱਕੋ ਜਿਹੀ ਹੈ। ਅਭਿਜੀਤ ਨੇ ਕਿਹਾ ਕਿ ਅਸਲ ਵਿੱਚ ਇੱਕ ਹਉਮੈ ਹੁੰਦੀ ਹੈ ਅਤੇ ਇੱਕ ਸਵੈ-ਮਾਣ ਹੁੰਦਾ ਹੈ, ਸ਼ਾਹਰੁਖ ਖਾਨ ਆਪਣੇ ਦਮ ‘ਤੇ ਬਣਿਆ ਹੈ। ਉਂਜ, ਉਨ੍ਹਾਂ ਵਿੱਚ ਜੋ ਸਵੈ-ਮਾਣ ਹੈ, ਉਹ ਮੇਰੇ ਵਿੱਚ ਵੀ ਹੈ, ਸਾਡੀ ਦੋਂਵੇ ਦੇ ਰਾਸ਼ੀ ਵੀ ਸਕਾਰਪੀਓ ਹੈ। ਇਸੇ ਕਰਕੇ ਸਾਡੇ ‘ਚ ਹੰਕਾਰ ਨਹੀਂ ਸਗੋਂ ਸਵੈ-ਮਾਣ ਹੈ। ਇਸ ਦੌਰਾਨ ਸ਼ਾਹਰੁਖ ਨਾਲ ਹੋਏ ਝਗੜੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਚੀਜ਼ਾਂ ਨੂੰ ਠੀਕ ਕਰਨ ਅਤੇ ਸਾਰੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਕਿਉਂਕਿ ਸ਼ਾਹਰੁਖ ਖਾਨ ਬਹੁਤ ਹੀ ਵਪਾਰਕ ਵਿਅਕਤੀ ਹਨ। ਉਹ ਆਪਣੇ ਕਰੀਅਰ ਵਿੱਚ ਆਪਣੀ ਸਫਲਤਾ ਲਈ ਕਿਸੇ ਦਾ ਵੀ ਸਾਥ ਦੇ ਸਕਦਾ ਹੈ ਅਤੇ ਉਹਨਾਂ ਦੀ ਵਰਤੋਂ ਵੀ ਕਰਦਾ ਹੈ।

ਹਾਲਾਂਕਿ ਇਸ ਇੰਟਰਵਿਊ ‘ਚ ਅਭਿਜੀਤ ਨੇ ਸ਼ਾਹਰੁਖ ਖਾਨ ਦੀ ਤਾਰੀਫ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਵੱਡਾ ਰਾਸ਼ਟਰਵਾਦੀ ਕੋਈ ਨਹੀਂ ਹੈ। ਉਹ ਆਪਣੀਆਂ ਫਿਲਮਾਂ ਵਿੱਚ ਵੀ ਹਿੰਦੂ ਸੰਸਕ੍ਰਿਤੀ ਦਾ ਸਭ ਤੋਂ ਵੱਧ ਪ੍ਰਚਾਰ ਕਰਦਾ ਹੈ। ਸਾਡਾ ਝਗੜਾ ਕੁਝ ਲੋਕਾਂ ਕਾਰਨ ਹੋਇਆ ਸੀ, ਜਿਨ੍ਹਾਂ ਨੇ ਸਾਡੇ ਵਪਾਰਕ ਮਤਭੇਦਾਂ ਨੂੰ ਵੱਖਰਾ ਨਜ਼ਰੀਆ ਦਿੱਤਾ ਅਤੇ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਣਾ ਸ਼ੁਰੂ ਕਰ ਦਿਤਾ ਸੀ। ਦੱਸ ਦਈਏ ਕਿ ਅਭਿਜੀਤ ਭੱਟਾਚਾਰੀਆ ਅਤੇ ਸ਼ਾਹਰੁਖ ਵਿਚਾਲੇ ਤਕਰਾਰ ਹੋ ਗਈ ਸੀ, ਜਦੋਂ ਗਾਇਕ ਨੇ ਕਿਹਾ ਸੀ ਕਿ ਉਸ ਨੇ ਸ਼ਾਹਰੁਖ ਦੇ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਪਰ ਫਿਲਮ ਦੇ ਕ੍ਰੈਡਿਟ ਵਿੱਚ ਉਸਦਾ ਨਾਮ ਸਭ ਤੋਂ ਅਖੀਰ ਵਿੱਚ ਲਿਖਿਆ ਗਿਆ ਹੈ। ਉਦੋਂ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਸ਼ਾਹਰੁਖ ਲਈ ਕਦੇ ਨਹੀਂ ਗਾਉਣਗੇ।