ਨਿਊਜ਼ੀਲੈਂਡ ‘ਚ ਤੰਬਾਕੂ ਅਤੇ ਸਿਗਰਟ ‘ਤੇ ਲੱਗੀ ਪਾਬੰਦੀ ਹਟਾਏਗੀ ਸਰਕਾਰ, 2022 ਵਿੱਚ ਪਾਸ ਹੋਇਆ ਕਾਨੂੰਨ ਹੋਵੇਗਾ ਖਤਮ

ਨਿਊਜ਼ੀਲੈਂਡ ‘ਚ ਤੰਬਾਕੂ ਅਤੇ ਸਿਗਰਟ ‘ਤੇ ਲੱਗੀ ਪਾਬੰਦੀ ਹਟਾਏਗੀ ਸਰਕਾਰ, 2022 ਵਿੱਚ ਪਾਸ ਹੋਇਆ ਕਾਨੂੰਨ ਹੋਵੇਗਾ ਖਤਮ

ਨਿਊਜ਼ੀਲੈਂਡ ਦੀ ਨਵੀਂ ਸਰਕਾਰ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲੇ ਇਸ ਕਾਨੂੰਨ ਨੂੰ ਖ਼ਤਮ ਕਰ ਦੇਵੇਗੀ। ਨਿਊਜ਼ੀਲੈਂਡ ਦੀ ਡਾਕਟਰ ਐਸੋਸੀਏਸ਼ਨ ਅਤੇ ਸਿਹਤ ਮਾਹਿਰਾਂ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ।

ਨਿਊਜ਼ੀਲੈਂਡ ‘ਚ 2022 ਵਿੱਚ ਸਿਗਰੇਟ ‘ਤੇ ਬੈਨ ਲਗਾਇਆ ਗਿਆ ਸੀ। ਨਿਊਜ਼ੀਲੈਂਡ ਦੀ ਨਵੀਂ ਸਰਕਾਰ ਨੇ ਤੰਬਾਕੂ ਅਤੇ ਸਿਗਰੇਟ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਟੈਕਸ ਤੋਂ ਰਾਹਤ ਮਿਲੇਗੀ। ਦਰਅਸਲ, ਦਸੰਬਰ 2022 ਵਿੱਚ, ਨਿਊਜ਼ੀਲੈਂਡ ਦੀ ਸੰਸਦ ਵਿੱਚ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲਾ ਸਮੋਕ ਮੁਕਤ ਵਾਤਾਵਰਣ ਐਕਟ ਪਾਸ ਕੀਤਾ ਗਿਆ ਸੀ।

ਇਸ ਤਹਿਤ 2008 ਤੋਂ ਬਾਅਦ ਪੈਦਾ ਹੋਏ ਲੋਕ ਕਿਸੇ ਵੀ ਤਰ੍ਹਾਂ ਦੇ ਸਿਗਰਟਨੋਸ਼ੀ ਉਤਪਾਦ ਨਹੀਂ ਖਰੀਦ ਸਕਦੇ ਸਨ। ਹੁਣ ‘ਦਿ ਗਾਰਡੀਅਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀ ਨਵੀਂ ਸਰਕਾਰ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲੇ ਇਸ ਕਾਨੂੰਨ ਨੂੰ ਖ਼ਤਮ ਕਰ ਦੇਵੇਗੀ। ਨਿਊਜ਼ੀਲੈਂਡ ਦੀ ਡਾਕਟਰ ਐਸੋਸੀਏਸ਼ਨ ਅਤੇ ਸਿਹਤ ਮਾਹਿਰਾਂ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ।

ਓਟੈਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਐਡਵਰਡਸ ਨੇ ਕਿਹਾ- ਅਸੀਂ ਹੈਰਾਨ ਅਤੇ ਨਿਰਾਸ਼ ਹਾਂ। ਇਹ ਦੇਸ਼ ਨੂੰ ਪਿੱਛੇ ਵੱਲ ਲਿਜਾਣ ਵਾਲਾ ਕਦਮ ਹੈ। ਨਿਊਜ਼ੀਲੈਂਡ ਸਰਕਾਰ ਨੂੰ ਦੇਸ਼ ਨੂੰ ਸਿਗਰਟ ਅਤੇ ਤੰਬਾਕੂ ਤੋਂ ਮੁਕਤ ਕਰਨਾ ਚਾਹੁੰਦੀ ਸੀ, ਇਸ ਲਈ ਇਹ ਕਾਨੂੰਨ ਬਣਾਇਆ ਗਿਆ ਸੀ।

ਨਿਊਜ਼ੀਲੈਂਡ ਦੀ ਤਤਕਾਲੀ ਸਿਹਤ ਮੰਤਰੀ ਆਇਸ਼ਾ ਵੇਰਲ ਨੇ ਸਿਗਰਟ ‘ਤੇ ਪਾਬੰਦੀ ਵਾਲਾ ਬਿੱਲ ਸੰਸਦ ਵਿੱਚ ਪੇਸ਼ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ‘ਧੂੰਏਂ ਮੁਕਤ ਭਵਿੱਖ’ ਵੱਲ ਕਦਮ ਦੱਸਿਆ ਸੀ। ਉਨ੍ਹਾਂ ਕਿਹਾ ਸੀ ਹਜ਼ਾਰਾਂ ਲੋਕ ਹੁਣ ਲੰਬੀ ਅਤੇ ਚੰਗੀ ਜ਼ਿੰਦਗੀ ਜੀਣਗੇ। ਲੋਕ ਸਿਗਰਟਨੋਸ਼ੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਨਹੀਂ ਹੋਣਗੇ। ਇਸ ਨਾਲ ਨਿਊਜ਼ੀਲੈਂਡ ਦੀ ਸਿਹਤ ਪ੍ਰਣਾਲੀ ਨੂੰ 26,400 ਕਰੋੜ ਰੁਪਏ (3.2 ਅਮਰੀਕੀ ਬਿਲੀਅਨ ਡਾਲਰ) ਦੀ ਬਚਤ ਹੋਵੇਗੀ।

ਨਿਊਜ਼ੀਲੈਂਡ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਲੋਕ ਸਭ ਤੋਂ ਘੱਟ ਸਿਗਰਟ ਪੀਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਉੱਥੇ ਸਿਰਫ 8 ਫੀਸਦੀ ਲੋਕ ਹੀ ਰੋਜ਼ਾਨਾ ਸਿਗਰਟ ਪੀਂਦੇ ਹਨ। ਪਿਛਲੇ ਸਾਲ ਇਹ ਗਿਣਤੀ 9.4 ਫੀਸਦੀ ਸੀ। ਕਾਨੂੰਨ ਪਾਸ ਕਰਦੇ ਸਮੇਂ ਉਮੀਦ ਜਤਾਈ ਗਈ ਸੀ ਕਿ ਧੂੰਆਂ ਮੁਕਤ ਵਾਤਾਵਰਣ ਬਿੱਲ ਪਾਸ ਹੋਣ ਨਾਲ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ 5 ਫੀਸਦੀ ਤੱਕ ਘੱਟ ਜਾਵੇਗੀ ਅਤੇ ਹਰ ਸਾਲ ਤੰਬਾਕੂ ਖਰੀਦਣ ਵਾਲਿਆਂ ਦੀ ਗਿਣਤੀ ਘਟਦੀ ਜਾਵੇਗੀ।