ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਲੋਕ 03 ਕੋਡ ਦੀ ਵਰਤੋਂ ਕਰਨ : ਹਰਪਾਲ ਸਿੰਘ ਚੀਮਾ

ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਲੋਕ 03 ਕੋਡ ਦੀ ਵਰਤੋਂ ਕਰਨ : ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਜੇਕਰ ਕੋਈ ਪੰਜਾਬੀ ਗੋਆ ਵਿੱਚ ਖਰੀਦਦਾਰੀ ਕਰਦਾ ਹੈ ਤਾਂ ਬਿੱਲ ਬਣਾਉਂਦੇ ਸਮੇਂ ਉਸਨੂੰ ਜੀਐਸਟੀ ਕਟੌਤੀ ਲਈ ਕੋਡ 03 ਲਿਖਵਾਉਣਾ ਚਾਹੀਦਾ ਹੈ। ਇਸ ਨਾਲ ਸਬੰਧਤ ਖਰੀਦ ਰਾਸ਼ੀ ‘ਤੇ ਲਾਗੂ ਜੀ.ਐਸ.ਟੀ ਦੀ ਸਾਰੀ ਰਕਮ ਆਪਣੇ ਆਪ ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਪਹੁੰਚ ਜਾਵੇਗੀ।

ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੀਐਸਟੀ ਨੂੰ ਲੈ ਕੇ ਇਕ ਐਲਾਨ ਕੀਤਾ ਹੈ। ਪੰਜਾਬ ਦੇ ਲੋਕ ਭਾਵੇਂ ਕਿਸੇ ਵੀ ਹੋਰ ਸੂਬੇ ਵਿੱਚ ਜਾ ਕੇ ਖਰੀਦਦਾਰੀ ਕਰਨ ਤਾਂ ਵੀ ਪੰਜਾਬ ਦੇ ਖਜ਼ਾਨੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਵਿਧਾਨ ਸਭਾ ਦੇ ਦੋ-ਰੋਜ਼ਾ ਇਜਲਾਸ ਦੌਰਾਨ ਜੀਐਸਟੀ ਸੋਧ ਬਿੱਲ ਪਾਸ ਹੋਣ ਤੋਂ ਉਤਸ਼ਾਹਿਤ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਦੂਜੇ ਰਾਜਾਂ ਵਿੱਚ ਖਰੀਦਦਾਰੀ ਕਰਦੇ ਸਮੇਂ ਜੀਐਸਟੀ ਭੁਗਤਾਨ ਵਿੱਚ ਕੋਡ-03 ਲਿਖਣਾ ਚਾਹੀਦਾ ਹੈ, ਤਾਂ ਜੋ ਪੈਸੇ ਦੀ ਕਟੌਤੀ ਕੀਤੀ ਜਾ ਸਕੇ। ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਜੀ.ਐਸ.ਟੀ. ਜੋੜਿਆ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਜੀ.ਐਸ.ਟੀ ਕੋਡ 03 ਹੈ। ਇਸ ਕੋਡ ਰਾਹੀਂ ਪੰਜਾਬ ਤੋਂ ਬਾਹਰ ਖਰੀਦੋ-ਫਰੋਖਤ ‘ਤੇ ਲਾਗੂ ਹੋਣ ਵਾਲੀ ਜੀ.ਐੱਸ.ਟੀ. ਦੀ ਰਕਮ ਪੰਜਾਬ ਦੇ ਖਾਤੇ ‘ਚ ਹੀ ਜਮ੍ਹਾ ਹੋਵੇਗੀ। ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬੀ ਗੋਆ ਵਿੱਚ ਖਰੀਦਦਾਰੀ ਕਰਦਾ ਹੈ ਤਾਂ ਬਿੱਲ ਬਣਾਉਂਦੇ ਸਮੇਂ ਉਸ ਨੂੰ ਜੀਐਸਟੀ ਕਟੌਤੀ ਲਈ ਕੋਡ 03 ਲਿਖਵਾਉਣਾ ਚਾਹੀਦਾ ਹੈ। ਇਸ ਨਾਲ ਸਬੰਧਤ ਖਰੀਦ ਰਾਸ਼ੀ ‘ਤੇ ਲਾਗੂ ਜੀ.ਐਸ.ਟੀ ਦੀ ਸਾਰੀ ਰਕਮ ਆਪਣੇ ਆਪ ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਪਹੁੰਚ ਜਾਵੇਗੀ।

ਜਿਕਰਯੋਗ ਹੈ ਕਿ ਜੀਐਸਟੀ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਡ ਨੰਬਰ ਦਿੱਤੇ ਗਏ ਹਨ, ਜਿਸ ਤਹਿਤ ਸਬੰਧਤ ਰਾਜ ਦੇ ਸਾਰੇ ਜੀਐਸਟੀ ਖਾਤਿਆਂ ਦੇ ਨੰਬਰ ਦੇ ਅੱਗੇ ਸਟੇਟ ਕੋਡ ਲਿਖਿਆ ਜਾਂਦਾ ਹੈ। ਪੰਜਾਬ ਦਾ ਜੀਐਸਟੀ ਕੋਡ 03 ਹੈ, ਚੰਡੀਗੜ੍ਹ ਦਾ ਕੋਡ 04 ਹੈ, ਹਰਿਆਣਾ ਦਾ ਕੋਡ 05 ਹੈ ਅਤੇ ਹਿਮਾਚਲ ਦਾ ਕੋਡ 02 ਹੈ। ਜੀਐਸਟੀ ਐਕਟ ਤਹਿਤ ਇਹ ਵਿਵਸਥਾ ਸੀ ਕਿ ਉਸ ਵਸਤੂ ਜਾਂ ਸੇਵਾ ‘ਤੇ ਲਾਗੂ ਜੀਐਸਟੀ ਦੀ ਰਕਮ ਉਸ ਰਾਜ ਨੂੰ ਜਾਵੇਗੀ, ਜਿਸ ਵਿੱਚ ਖਰੀਦ-ਵੇਚ ਹੋਵੇਗੀ, ਪਰ ਕੇਂਦਰ ਸਰਕਾਰ ਨੇ ਹੁਣ ਇਸ ਵਿਵਸਥਾ ਵਿੱਚ ਉਪਰੋਕਤ ਰਾਹਤ ਦਿੱਤੀ ਹੈ।

ਪੰਜਾਬ ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਜੀ.ਐਸ.ਟੀ. ਸੋਧ ਬਿੱਲ ਪਾਸ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸੂਬੇ ਦੀ ਤਰੱਕੀ ਵਿੱਚ ਹਿੱਸੇਦਾਰ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੀਐਸਟੀ ਸੋਧ ਬਿੱਲ ਪੰਜਾਬ ਦੇ ਮਾਲੀਏ ਵਿੱਚ ਵਾਧਾ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਜੇਕਰ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਮਾਲ ਖਰੀਦਣ ਲਈ ਕੋਡ 03 ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਟੈਕਸ ਪੰਜਾਬ ਸਰਕਾਰ ਦੇ ਖਾਤੇ ਵਿੱਚ ਆਵੇਗਾ।