ਪੰਜਾਬ ਦੀਆਂ ਜੇਲ੍ਹਾਂ ਨੂੰ AI ਕੈਮਰਿਆਂ ਨਾਲ ਕੀਤਾ ਜਾਵੇਗਾ ਲੈਸ , ਕੈਦੀਆਂ ਦੀ ਹਰ ਹਰਕਤ ‘ਤੇ ਰੱਖੀ ਜਾਵੇਗੀ ਪੈਣੀ ਨਜ਼ਰ

ਪੰਜਾਬ ਦੀਆਂ ਜੇਲ੍ਹਾਂ ਨੂੰ AI ਕੈਮਰਿਆਂ ਨਾਲ ਕੀਤਾ ਜਾਵੇਗਾ ਲੈਸ , ਕੈਦੀਆਂ ਦੀ ਹਰ ਹਰਕਤ ‘ਤੇ ਰੱਖੀ ਜਾਵੇਗੀ ਪੈਣੀ ਨਜ਼ਰ

ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਖ਼ੌਫ਼ਨਾਕ ਕੈਦੀ ਅਤੇ ਗੈਂਗਸਟਰ ਬੰਦ ਹਨ। ਇਨ੍ਹਾਂ ‘ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਨਿੱਤ ਦਿਨ ਫੋਨ, ਨਸ਼ੇ ਅਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ ਨੇ ਵੀ ਪੁਲਿਸ ਦੀ ਸਿਰਦਰਦੀ ਵਧਾ ਦਿੱਤੀ ਹੈ। ਅਜਿਹੇ ਵਿੱਚ ਪੁਲਿਸ ਥਿੰਕ ਟੈਂਕ ਨੇ ਏਆਈ ਨਾਲ ਲੈਸ ਕੈਮਰੇ ਲਗਾਉਣ ਦੀ ਰਣਨੀਤੀ ਬਣਾਈ ਹੈ।

ਪੰਜਾਬ ਦੀਆਂ ਜੇਲ੍ਹਾਂ ਨੂੰ ਹਾਈਟੇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਹੁਣ ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀਆਂ ਅਤੇ ਸ਼ੱਕੀ ਗਤੀਵਿਧੀਆਂ ‘ਤੇ ਸਿੱਧੀ ਨਜ਼ਰ ਰੱਖੇਗੀ। ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਅਲਰਟ ਮਿਲ ਜਾਵੇਗਾ। ਇਸ ਤੋਂ ਬਾਅਦ ਪੁਲਿਸ ਸਮੇਂ ਸਿਰ ਉਸਨੂੰ ਰੋਕਣ ਲਈ ਯੋਗ ਕਦਮ ਚੁੱਕ ਸਕੇਗੀ।

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਘੇਰਾ ਮਜ਼ਬੂਤ ​​ਕਰਨ ਲਈ ਇਸ ਪ੍ਰਾਜੈਕਟ ਰਾਹੀਂ ਇਹ ਸੰਭਵ ਹੋਣ ਜਾ ਰਿਹਾ ਹੈ। ਇਸ ਤਹਿਤ ਪੁਲਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਸੀਸੀਟੀਵੀ ਕੈਮਰੇ ਲਗਾਉਣ ਦੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ, ਜਦਕਿ ਪੁਲਿਸ ਇਸ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਜੇਕਰ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਹੈ ਤਾਂ ਇਸਨੂੰ ਪੁਲਿਸ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।

ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਖ਼ੌਫ਼ਨਾਕ ਕੈਦੀ ਅਤੇ ਗੈਂਗਸਟਰ ਬੰਦ ਹਨ। ਇਨ੍ਹਾਂ ‘ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਨਿੱਤ ਦਿਨ ਫੋਨ, ਨਸ਼ੇ ਅਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ ਨੇ ਵੀ ਪੁਲਿਸ ਦੀ ਸਿਰਦਰਦੀ ਵਧਾ ਦਿੱਤੀ ਹੈ। ਅਜਿਹੇ ਵਿੱਚ ਪੁਲਿਸ ਥਿੰਕ ਟੈਂਕ ਨੇ ਏਆਈ ਨਾਲ ਲੈਸ ਕੈਮਰੇ ਲਗਾਉਣ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ, ਉਨ੍ਹਾਂ ਰਾਜਾਂ ਦੇ ਮਾਡਲਾਂ ਦਾ ਵੀ ਅਧਿਐਨ ਕੀਤਾ ਗਿਆ ਹੈ, ਜੋ ਇਸ ਪ੍ਰਣਾਲੀ ਨਾਲ ਕੰਮ ਕਰ ਰਹੇ ਹਨ।

ਇਸ ਪ੍ਰੋਜੈਕਟ ਦੇ ਤਹਿਤ ਜੇਕਰ ਮਨਾਹੀ ਵਾਲੇ ਖੇਤਰ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਅਣਚਾਹੀ ਗਤੀਵਿਧੀ ਜਾਂ ਹਰਕਤ ਹੁੰਦੀ ਹੈ, ਖਾਸ ਤੌਰ ‘ਤੇ ਰਾਤ ਦੇ ਸਮੇਂ, ਤਾਂ ਕੈਮਰਾ ਉਸਨੂੰ ਨੋਟਿਸ ਕਰੇਗਾ ਅਤੇ ਬੀਪ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ। ਸੂਬੇ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਹਾਲਾਂਕਿ, ਹਾਲ ਹੀ ਦੀਆਂ ਗਤੀਵਿਧੀਆਂ ਕਾਰਨ, ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਧਾਰਨ ਕੈਮਰਿਆਂ ‘ਚ ਰਾਤ ਨੂੰ ਰੌਸ਼ਨੀ ਪੈਣ ‘ਤੇ ਰਿਕਾਰਡਿੰਗ ਖਰਾਬ ਹੋ ਜਾਂਦੀ ਹੈ, ਜਦਕਿ ਇਹ ਕੈਮਰੇ ਮੂਵਮੈਂਟ ਦੇ ਹਿਸਾਬ ਨਾਲ ਕੰਮ ਕਰਦੇ ਹਨ। ਇਹ ਆਵਾਜ਼ਾਂ ਅਤੇ ਹੋਰ ਚੀਜ਼ਾਂ ਨੂੰ ਕੈਪਚਰ ਕਰਨ ਵਿੱਚ ਵੀ ਸਮਰੱਥ ਹਨ।