ਸਾਊਦੀ ਸਰਕਾਰ ਬਿਨਾਂ ਪਰਮਿਟ ਤੋਂ ਹੱਜ ਕਰਨ ਵਾਲਿਆਂ ‘ਤੇ ਹੋਈ ਸਖ਼ਤ, ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਹੋਵੇਗੀ ਸਜ਼ਾ, ਇੱਥੋਂ ਤੱਕ ਕਿ ਦੇਸ਼ ਨਿਕਾਲਾ ਵੀ ਦਿਤਾ ਜਾਵੇਗਾ

ਸਾਊਦੀ ਸਰਕਾਰ ਬਿਨਾਂ ਪਰਮਿਟ ਤੋਂ ਹੱਜ ਕਰਨ ਵਾਲਿਆਂ ‘ਤੇ ਹੋਈ ਸਖ਼ਤ, ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਹੋਵੇਗੀ ਸਜ਼ਾ, ਇੱਥੋਂ ਤੱਕ ਕਿ ਦੇਸ਼ ਨਿਕਾਲਾ ਵੀ ਦਿਤਾ ਜਾਵੇਗਾ

ਹੱਜ ਅਤੇ ਉਮਰਾ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਰੂਰੀ ਪਰਮਿਟ ਪ੍ਰਾਪਤ ਕੀਤੇ ਬਿਨਾਂ ਹੱਜ ਕਰਨਾ ਗੈਰ-ਕਾਨੂੰਨੀ ਹੈ ਅਤੇ ਕਿਸੇ ਨੂੰ ਵੀ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਸਾਊਦੀ ਅਰਬ ਸ਼ੁਰੂ ਤੋਂ ਹੀ ਆਪਣੇ ਦੇਸ਼ ਦੇ ਲੋਕਾਂ ਨੂੰ ਅਨੁਸਾਸ਼ਨ ਵਿਚ ਰਹਿਣ ਦੀ ਅਪੀਲ ਕਰਦਾ ਹੈ। ਸਾਊਦੀ ਅਰਬ ਨੇ ਬਿਨਾਂ ਪਰਮਿਟ ਹੱਜ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਨੂੰਨ ਸਖ਼ਤ ਕਰ ਦਿੱਤੇ ਹਨ। ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਬਿਨਾਂ ਪਰਮਿਟ ਹੱਜ ਕਰਨ ਵਾਲੇ ਲੋਕਾਂ ‘ਤੇ 50 ਹਜ਼ਾਰ ਰਿਆਲ (ਲਗਭਗ 11 ਲੱਖ ਭਾਰਤੀ ਰੁਪਏ) ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਛੇ ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਜੁਰਮਾਨੇ ਨਿਵਾਸੀਆਂ ਅਤੇ ਸੈਲਾਨੀਆਂ ਦੋਵਾਂ ‘ਤੇ ਲਾਗੂ ਹੋਣਗੇ। ਸਜ਼ਾ ਪੂਰੀ ਹੋਣ ਤੋਂ ਬਾਅਦ ਅਜਿਹਾ ਕਰਨ ਵਾਲਿਆਂ ਨੂੰ 10 ਸਾਲ ਲਈ ਦੇਸ਼ ‘ਚੋਂ ਵੀ ਕੱਢ ਦਿੱਤਾ ਜਾਵੇਗਾ। ਅਜਿਹੇ ਲੋਕਾਂ ‘ਤੇ 10 ਸਾਲ ਤੱਕ ਦੇਸ਼ ‘ਚ ਮੁੜ ਆਉਣ ‘ਤੇ ਪਾਬੰਦੀ ਹੋਵੇਗੀ। ਸਾਊਦੀ ਸਰਕਾਰ ਵੱਲੋਂ ਇਹ ਕਦਮ ਇਸ ਸਾਲ ਹੱਜ ਤੋਂ ਪਹਿਲਾਂ ਵਿਵਸਥਾ ਨੂੰ ਸੁਚਾਰੂ ਬਣਾਉਣ ਦੀ ਵੱਡੀ ਕੋਸ਼ਿਸ਼ ਵਜੋਂ ਚੁੱਕਿਆ ਗਿਆ ਹੈ।

ਹੱਜ ਅਤੇ ਉਮਰਾ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਰੂਰੀ ਪਰਮਿਟ ਪ੍ਰਾਪਤ ਕੀਤੇ ਬਿਨਾਂ ਹੱਜ ਕਰਨਾ ਗੈਰ-ਕਾਨੂੰਨੀ ਹੈ ਅਤੇ ਕਿਸੇ ਨੂੰ ਵੀ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਹੱਜ ਦੁਨੀਆ ਦੇ ਸਭ ਤੋਂ ਵੱਡੇ ਤੀਰਥ ਯਾਤਰਾਵਾਂ ਵਿੱਚੋਂ ਇੱਕ ਹੈ। ਇਸ ਸਾਲ ਹੱਜ ਲਈ ਦੁਨੀਆ ਭਰ ਤੋਂ ਲਗਭਗ 19 ਲੱਖ ਲੋਕਾਂ ਦੇ ਸਾਊਦੀ ਪਹੁੰਚਣ ਦੀ ਉਮੀਦ ਹੈ। ਕੋਰੋਨਾ ਮਹਾਮਾਰੀ ਦੌਰਾਨ ਹਜ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਗਈ ਸੀ ਪਰ ਹੁਣ ਫਿਰ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਗਈ ਹੈ।

ਇਸ ਸਾਲ ਭਾਰਤ ਤੋਂ ਇਕ ਲੱਖ 39 ਹਜ਼ਾਰ ਲੋਕ ਹੱਜ ਲਈ ਸਾਊਦੀ ਅਰਬ ਜਾਣਗੇ। ਹੱਜ ਲਈ ਦੇਸ਼ ਭਰ ਤੋਂ ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 1,39054 ਸ਼ਰਧਾਲੂਆਂ ਦੇ ਨਾਂ ਲਾਟਰੀ ਪ੍ਰਣਾਲੀ ਰਾਹੀਂ ਹੱਜ ਯਾਤਰਾ ਲਈ ਚੁਣੇ ਗਏ ਸਨ। ਕਰੀਬ 35 ਹਜ਼ਾਰ ਲੋਕ ਨਿੱਜੀ ਤੌਰ ‘ਤੇ ਵੀ ਹਜ ‘ਤੇ ਜਾਣਗੇ।