‘ਪੁਸ਼ਪਾ 2’ ਲਈ ਅੱਲੂ ਅਰਜੁਨ ਨੇ ਨਹੀਂ ਲਈ ਕੋਈ ਫੀਸ, ਕਮਾਈ ਵਿੱਚੋ 33 ਫੀਸਦੀ ਹਿੱਸਾ ਕਰਨਗੇ ਵਸੂਲ

‘ਪੁਸ਼ਪਾ 2’ ਲਈ ਅੱਲੂ ਅਰਜੁਨ ਨੇ ਨਹੀਂ ਲਈ ਕੋਈ ਫੀਸ, ਕਮਾਈ ਵਿੱਚੋ 33 ਫੀਸਦੀ ਹਿੱਸਾ ਕਰਨਗੇ ਵਸੂਲ

‘ਪੁਸ਼ਪਾ 2’ ਦੇ ਨਿਰਮਾਤਾਵਾਂ ਨੇ ਅੱਲੂ ਅਰਜੁਨ ਨਾਲ ਇੱਕ ਸੌਦਾ ਕੀਤਾ ਹੈ, ਜਿਸਦੇ ਅਨੁਸਾਰ ਉਹ 33 ਪ੍ਰਤੀਸ਼ਤ ਹਿੱਸਾ ਲੈਣਗੇ। ਖਬਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 33 ਫੀਸਦੀ ਡੀਲ ਸਿਰਫ ਥੀਏਟਰ ਦੀ ਕਮਾਈ ਤੱਕ ਹੀ ਸੀਮਤ ਨਹੀਂ ਹੈ, ਸਗੋਂ ਓਟੀਟੀ ਰਾਈਟਸ, ਸੈਟੇਲਾਈਟ ਰਾਈਟਸ ਜਾਂ ਥੀਏਟਰ ਰਾਈਟਸ ‘ਤੇ ਵੀ ਲਾਗੂ ਹੋਵੇਗੀ।

ਅੱਲੂ ਅਰਜੁਨ ਨੇ ਆਪਣੀ ਫਿਲਮ ਪੁਸ਼ਪਾ ਨਾਲ ਦੱਖਣ ਵਿਚ ਹੀ ਨਹੀਂ, ਸਗੋਂ ਬਾਲੀਵੁੱਡ ਵਿਚ ਵੀ ਧਮਾਕਾ ਕਰ ਦਿਤਾ ਸੀ। ‘ਪੁਸ਼ਪਾ: ਦਿ ਰਾਈਜ਼’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ, ਪੂਰੀ ਦੁਨੀਆ ਪੁਸ਼ਪਾ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੀ ਹੈ। ਪ੍ਰਸ਼ੰਸਕ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਵੀ ਲਗਭਗ ਪੂਰੀ ਹੋ ਚੁੱਕੀ ਹੈ, ਜਦਕਿ ਇਸ ਫਿਲਮ ਨਾਲ ਜੁੜੀ ਇਕ ਜਾਣਕਾਰੀ ਸਾਹਮਣੇ ਆਈ ਹੈ।

ਜਿਕਰਯੋਗ ਹੈ ਕਿ ਅੱਲੂ ਅਰਜੁਨ ਸੁਕੁਮਾਰ ਦੁਆਰਾ ਨਿਰਦੇਸ਼ਤ ਹਿੱਟ ਫ੍ਰੈਂਚਾਇਜ਼ੀ ਦੇ ਦੂਜੇ ਭਾਗ ਲਈ ਕੋਈ ਫੀਸ ਨਹੀਂ ਲੈ ਰਿਹਾ ਹੈ। ਸਗੋਂ ਉਸ ਨੇ ਨਿਰਮਾਤਾਵਾਂ ਨਾਲ ਅਲਗ ਤਰਾਂ ਦਾ ਸੌਦਾ ਕੀਤਾ ਹੈ। ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਨੂੰ ਲੈ ਕੇ ਫਿਲਮ ਪ੍ਰਸ਼ੰਸਕਾਂ ‘ਚ ਕਾਫੀ ਚਰਚਾ ਹੈ। ਲੋਕਾਂ ਨੂੰ ਲੱਗਾ ਕਿ ਅੱਲੂ ਨੇ ਇਸ ਫਿਲਮ ਲਈ ਮੋਟੀ ਫੀਸ ਲਈ ਹੋਵੇਗੀ।

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸੁਪਰਹਿੱਟ ਫਿਲਮ ਲਈ ਸੁਪਰਸਟਾਰ ਨੇ ਇਕ ਪੈਸਾ ਵੀ ਨਹੀਂ ਲਈ ਹੈ। ਦਰਅਸਲ, ਇੱਕ ਖਬਰ ਦੇ ਅਨੁਸਾਰ, ਇਸ ਫਿਲਮ ਦੇ ਨਿਰਮਾਤਾਵਾਂ ਨੇ ਇੱਕ ਸੌਦਾ ਕੀਤਾ ਹੈ, ਜਿਸਦੇ ਅਨੁਸਾਰ ਅੱਲੂ ਅਰਜੁਨ 33 ਪ੍ਰਤੀਸ਼ਤ ਹਿੱਸਾ ਲੈਣਗੇ। ਖਬਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 33 ਫੀਸਦੀ ਡੀਲ ਸਿਰਫ ਥੀਏਟਰ ਦੀ ਕਮਾਈ ਤੱਕ ਹੀ ਸੀਮਤ ਨਹੀਂ ਹੈ, ਸਗੋਂ ਓਟੀਟੀ ਰਾਈਟਸ, ਸੈਟੇਲਾਈਟ ਰਾਈਟਸ ਜਾਂ ਥੀਏਟਰ ਰਾਈਟਸ ਸਮੇਤ ਜੋ ਵੀ ਰਕਮ ਹੋਵੇਗੀ, ਉਸਦੇ 33 ਫੀਸਦੀ ‘ਤੇ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਅੱਲੂ ਅਰਜੁਨ ਜਾਂ ਫਿਲਮ ਮੇਕਰਸ ਨੇ ਅਜੇ ਤੱਕ ਇਸ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ‘ਪੁਸ਼ਪਾ 2’ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਦੇ ਨਾਲ ਰਸ਼ਮਿਕਾ ਮੰਡਾਨਾ, ਫਹਾਦ ਫਾਸਿਲ, ਜਗਪਤੀ ਬਾਬੂ ਸਮੇਤ ਕਈ ਸਿਤਾਰੇ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਰਿਲੀਜ਼ ਡੇਟ ਦੇ ਬਾਰੇ ‘ਚ ਮੇਕਰਸ ਨੇ ਕਿਹਾ ਸੀ ਕਿ ਉਹ ਫਿਲਮ ਨੂੰ 15 ਅਗਸਤ 2024 ਨੂੰ ਰਿਲੀਜ਼ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ‘ਪੁਸ਼ਪਾ: ਦਿ ਰਾਈਜ਼’ ਸਾਲ 2021 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਭੂਮਿਕਾ ਲਈ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ ।