ਅਮਰਨਾਥ ਯਾਤਰਾ ਨਵਾਂ ਰਿਕਾਰਡ ਬਣਾਉਣ ਵੱਲ, 1477 ਸ਼ਰਧਾਲੂ ਰਵਾਨਾ, ਸਰਧਾਲੂਆਂ ਦੀ ਗਿਣਤੀ 4.70 ਲੱਖ ਪਾਰ

ਅਮਰਨਾਥ ਯਾਤਰਾ ਨਵਾਂ ਰਿਕਾਰਡ ਬਣਾਉਣ ਵੱਲ, 1477 ਸ਼ਰਧਾਲੂ ਰਵਾਨਾ, ਸਰਧਾਲੂਆਂ ਦੀ ਗਿਣਤੀ 4.70 ਲੱਖ ਪਾਰ

ਅਮਰਨਾਥ ਯਾਤਰਾ ‘ਚ ਹੁਣ ਤੱਕ ਕਰੀਬ 4.70 ਲੱਖ ਸ਼ਰਧਾਲੂ ਅਮਰਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਹਨ, ਜਦਕਿ ਪਿਛਲੇ ਸਾਲ ਸ਼ਰਧਾਲੂਆਂ ਦੀ ਗਿਣਤੀ 4.50 ਲੱਖ ਸੀ। ਉਮੀਦ ਹੈ ਕਿ ਇਸ ਸਾਲ ਇਹ ਅੰਕੜਾ 5 ਲੱਖ ਨੂੰ ਪਾਰ ਕਰ ਜਾਵੇਗਾ।

ਅਮਰਨਾਥ ਯਾਤਰਾ ਪ੍ਰਤੀ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਸਰਧਾ ਦੀ ਭਾਵਨਾ ਹੈ। ਸਾਲਾਨਾ ਅਮਰਨਾਥ ਯਾਤਰਾ ਦੇ ਸੰਪੂਰਨ ਹੋਣ ‘ਚ ਹੁਣ ਸਿਰਫ 20 ਦਿਨ ਬਾਕੀ ਬਚੇ ਹਨ, ਜਦੋਂ ਇਹ ਯਾਤਰਾ ਸ਼ਰਵਣ ਪੂਰਨਿਮਾ ਰਕਸ਼ਾਬੰਧਨ ਵਾਲੇ ਦਿਨ ਪਵਿੱਤਰ ਦਿਨ ਪੂਜਾ ਕਰਨ ਤੋਂ ਬਾਅਦ ਸਮਾਪਤ ਹੋਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਾਲਾਨਾ ਅਮਰਨਾਥ ਯਾਤਰਾ ਨਵਾਂ ਰਿਕਾਰਡ ਬਣਾਉਣ ਵੱਲ ਵਧ ਰਹੀ ਹੈ।

ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ 4.70 ਲੱਖ ਸ਼ਰਧਾਲੂ ਅਮਰਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਹਨ, ਜਦਕਿ ਪਿਛਲੇ ਸਾਲ ਸ਼ਰਧਾਲੂਆਂ ਦੀ ਗਿਣਤੀ 4.50 ਲੱਖ ਸੀ। ਉਮੀਦ ਹੈ ਕਿ ਇਸ ਸਾਲ ਇਹ ਅੰਕੜਾ 5 ਲੱਖ ਨੂੰ ਪਾਰ ਕਰ ਜਾਵੇਗਾ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਕਾਰਨ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ। ਸ਼ਰਧਾਲੂਆਂ ਨੇ ਵੀ ਆਪਣੇ ਤਜ਼ਰਬੇ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਹਨ, ਜਿਸ ਨਾਲ ਦੇਸ਼ ਦੇ ਹੋਰ ਸ਼ਰਧਾਲੂਆਂ ਦੀ ਦਰਸ਼ਨਾਂ ਲਈ ਉਤਸੁਕਤਾ ਵਧ ਗਈ ਹੈ।

ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ 1477 ਸ਼ਰਧਾਲੂ ਬਮ-ਬਮ ਭੋਲੇ ਦਾ ਜੈਕਾਰਾ ਲਾਉਂਦੇ ਹੋਏ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਹੋਏ। ਬਾਲਟਾਲ ਲਈ 377 ਸ਼ਰਧਾਲੂ ਰਵਾਨਾ ਹੋਏ, ਜਿਨ੍ਹਾਂ ‘ਚ 270 ਪੁਰਸ਼, 104 ਔਰਤਾਂ ਅਤੇ 3 ਬੱਚੇ ਸ਼ਾਮਲ ਸਨ, ਜਦਕਿ 1100 ਸ਼ਰਧਾਲੂ ਪਹਿਲਗਾਮ ਲਈ ਰਵਾਨਾ ਹੋਏ, ਜਿਨ੍ਹਾਂ ‘ਚ 872 ਪੁਰਸ਼, 150 ਔਰਤਾਂ, 66 ਸਾਧੂ ਅਤੇ 16 ਸਾਧਵੀਆਂ ਸ਼ਾਮਲ ਸਨ। ਇਹ ਸਾਰੇ ਸ਼ਰਧਾਲੂ 52 ਛੋਟੇ ਅਤੇ ਵੱਡੇ ਵਾਹਨਾਂ ਵਿੱਚ ਸਵਾਰ ਹੋ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਹੋਏ।